ਵਾਰ-ਵਾਰ ਘਰ ਆਉਣ ਤੋਂ ਨਾਰਾਜ਼ ਸਾਲੇ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ ਜੀਜਾ

Wednesday, Nov 03, 2021 - 03:28 PM (IST)

ਵਾਰ-ਵਾਰ ਘਰ ਆਉਣ ਤੋਂ ਨਾਰਾਜ਼ ਸਾਲੇ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ ਜੀਜਾ

ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ’ਚ ਭੈਣ ਅਤੇ ਜੀਜੇ ਦੇ ਵਾਰ-ਵਾਰ ਘਰ ਆਉਣ ਤੋਂ ਨਾਰਾਜ਼ 25 ਸਾਲਾ ਨੌਜਵਾਨ (ਸਾਲੇ) ਨੇ ਆਪਣੇ ਜੀਜੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਵਿਚ ਬਚਾਅ ਕਰਦੇ ਸਮੇਂ ਨੌਜਵਾਨ ਦੀ ਮਾਂ ਵੀ ਜ਼ਖਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਤਾਈ ਥਾਣਾ ਇੰਚਾਰਜ ਸੁਨੀਲ ਲਾਟਾ ਨੇ ਦੱਸਿਆ ਕਿ ਘਟਨਾ ਸੋਮਵਾਰ ਰਾਤ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 75 ਕਿਲੋਮੀਟਰ ਦੂਰ ਬਿਛੂਆ ਪਿੰਡ ’ਚ ਹੋਈ। ਮੰਗਲਵਾਰ ਨੂੰ ਪੁਲਸ ਨੇ ਦੋਸ਼ੀ ਦੀਪਕ ਕੁਮਰੇ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਦਾ ਦਿੱਲੀ ਦੇ ਕਾਰੋਬਾਰੀਆਂ ਨੂੰ ਤੋਹਫ਼ਾ, ਪੂਰੀ ਦੁਨੀਆ ’ਚ ਵੇਚ ਸਕਣਗੇ ਸਾਮਾਨ

ਉਨ੍ਹਾਂ ਦੱਸਿਆ ਕਿ ਛਿੰਦਵਾੜਾ ਜ਼ਿਲ੍ਹੇ ਦੇ ਹੀਰਾਵਾੜੀ ਪਿੰਡ ਦੇ ਰਹਿਣ ਵਾਲੇ ਵਿਨੋਦ ਪੰਦਰਾਮ (32) ਦਾ ਵਿਆਹ ਦੋਸ਼ੀ ਦੀਪਕ ਦੀ ਭੈਣ ਨਾਲ ਹੋਇਆ ਸੀ। ਦੀਪਕ ਆਪਣੇ ਮਾਤਾ-ਪਿਤਾ ਨਾਲ ਬੈਤੂਲ ਜ਼ਿਲ੍ਹੇ ਦੇ ਬਿਛੂਆ ਪਿੰਡ ’ਚ ਰਹਿੰਦਾ ਸੀ ਅਤੇ ਜੀਜੇ ਦੇ ਵਾਰ-ਵਾਰ ਉਸ ਦੇ ਘਰ ਆਉਣ ਨੂੰ ਲੈ ਕੇ ਨਾਰਾਜ਼ਗੀ ਜਤਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਵਿਨੋਦ ਆਪਣੀ ਪਤਨੀ ਨਾਲ ਕੁਝ ਦਿਨ ਪਹਿਲਾਂ ਮੁੜ ਸਹੁਰੇ ਆਇਆ। ਦੋਸ਼ੀ ਅਤੇ ਵਿਨੋਦ ਵਿਚਾਲੇ ਸੋਮਵਾਰ ਨੂੰ ਇਸ ਮੁੱਦੇ ’ਤੇ ਬਹਿਸ ਹੋਈ। ਇਸ ਤੋਂ ਬਾਅਦ ਦੋਸ਼ੀ ਨੇ ਆਪਣੇ ਜੀਜਾ ਵਿਨੋਦ ਨੂੰ ਲੱਕੜ ਦੇ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਦੌਰਾਨ ਦੀਪਕ ਦੀ 65 ਸਾਲਾ ਮਾਂ ਨੇ ਜਦੋਂ ਵਿਚ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਜ਼ਖਮੀ ਹੋ ਗਈ। ਲਾਟਾ ਨੇ ਦੱਸਿਆ ਕਿ ਦੋਸ਼ੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਵਿਰੁੱਧ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ ’ਚ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਵਿਨੋਦ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News