ਭਰਾ ਬਣਿਆ ਹੈਵਾਨ: ਸ਼ਰੇਆਮ ਵੱਢੀ ਭੈਣ ਦੀ ਧੌਣ, ਫਿਰ ਸਿਰ ਹੱਥ 'ਚ ਫੜ ਕੇ ਜਾ ਰਿਹਾ ਸੀ ਥਾਣੇ

Friday, Jul 21, 2023 - 05:46 PM (IST)

ਭਰਾ ਬਣਿਆ ਹੈਵਾਨ: ਸ਼ਰੇਆਮ ਵੱਢੀ ਭੈਣ ਦੀ ਧੌਣ, ਫਿਰ ਸਿਰ ਹੱਥ 'ਚ ਫੜ ਕੇ ਜਾ ਰਿਹਾ ਸੀ ਥਾਣੇ

ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਪ੍ਰੇਮ ਪ੍ਰਸੰਗ ਤੋਂ ਨਾਰਾਜ਼ ਇਕ ਭਰਾ ਨੇ ਆਪਣੇ ਭੈਣ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ ਭਰਾ ਭੈਣ ਦਾ ਸਿਰ ਹੱਥ 'ਚ ਫੜ ਕੇ ਸੜਕ 'ਤੇ ਨਿਕਲ ਗਿਆ। ਉਥੇ ਹੀ ਪਿੰਡ ਵਾਸੀਆਂ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ- ਮੀਂਹ ਨਾਲ ਭਰੇ ਟੋਏ 'ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਕਾਰਨ ਮੌਤ, ਪਿੰਡ 'ਚ ਪਸਰਿਆ

ਦੱਸ ਦੇਈਏ ਕਿ ਘਟਨਾ ਜ਼ਿਲ੍ਹੇ ਦੇ ਫਤਿਹਪੁਰ ਥਾਣਾ ਖੇਤਰ ਅਧੀਨ ਪੈਂਦੇ ਮਿਠਵਾਰਾ ਪਿੰਡ ਦੀ ਹੈ। ਜਿਥੋਂ ਦੇ ਨਿਵਾਸੀ ਰਿਆਜ਼ ਨੇ ਆਪਣੇ ਸਕੀ ਭੈਣ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੀ ਭੈਣ ਆਸਿਫ਼ਾ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ ਅਤੇ ਉਸੇ ਸਮੇਂ ਉਸਦਾ ਭਰਾ ਵੀ ਉਥੇ ਪਹੁੰਚ ਗਿਆ। ਭੈਣ ਨੂੰ ਪ੍ਰੇਮੀ ਦੇ ਨਾਲ ਵੇਖ ਕੇ ਭਰਾ ਗੁੱਸੇ 'ਚ ਆ ਗਿਆ ਅਤੇ ਤੇਜ਼ਧਾਰ ਹਥਿਆਰ ਨਾਲ ਆਪਣੀ ਭੈਣ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਭੈਣ ਦਾ ਕਤਲ ਕਰਨ ਤੋਂ ਬਾਅਦ ਭਰਾ ਖ਼ੂਨ ਨਾਲ ਲਥਪਥ ਸਿਰ ਨੂੰ ਵਾਲਾਂ ਤੋਂ ਫੜ ਕੇ ਥਾਣੇ ਵੱਲ ਤੁਰ ਪਿਆ।

ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ

ਉਥੇ ਹੀ ਰਸਤੇ 'ਚ ਪਿੰਡ ਵਾਸੀਆਂ ਨੇ ਮੁੰਡੇ ਨੂੰ ਇਸ ਹਾਲਤ 'ਚ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਰਸਤੇ 'ਚ ਹੀ ਫੜ ਲਿਆ। ਫਿਲਹਾਲ ਪੁਲਸ ਦੋਸ਼ੀ ਤੋਂ ਮਾਮਲੇ 'ਚ ਪੁੱਛਗਿੱਛ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸਤੋਂ ਪਹਿਲਾਂ ਮ੍ਰਿਤਕਾ 29 ਮਈ ਨੂੰ ਜ਼ਬਰ-ਜਿਨਾਹ ਦਾ ਸ਼ਿਕਾਰ ਹੋਈ ਸੀ। ਜ਼ਬਰ-ਜਿਨਾਹ ਕਰਨ ਦੇ ਦੋਸ਼ੀ ਚਾਂਦ ਬਾਬੂ ਮੌਜੂਦਾ ਸਮੇਂ 'ਚ ਜ਼ਿਲ੍ਹਾ ਜੇਲ੍ਹ 'ਚ ਬੰਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Rakesh

Content Editor

Related News