BRO ਨੇ 210 ਕਿਲੋਮੀਟਰ ਲੰਬੀ ਮਨਾਲੀ-ਸਰਚੂ ਸੜਕ ਮੁੜ ਖੋਲ੍ਹੀ

Sunday, Mar 27, 2022 - 12:31 PM (IST)

BRO ਨੇ 210 ਕਿਲੋਮੀਟਰ ਲੰਬੀ ਮਨਾਲੀ-ਸਰਚੂ ਸੜਕ ਮੁੜ ਖੋਲ੍ਹੀ

ਹਿਮਾਚਲ ਪ੍ਰਦੇਸ਼/ਨਵੀਂ ਦਿੱਲੀ (ਭਾਸ਼ਾ)- ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ 210 ਕਿਲੋਮੀਟਰ ਲੰਬੀ ਮਨਾਲੀ-ਸਰਚੂ ਸੜਕ ਸ਼ਨੀਵਾਰ ਨੂੰ ਮੁੜ ਖੋਲ੍ਹ ਦਿੱਤੀ। ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਸੜਕ ਮੁੜ ਖੋਲ੍ਹਣ ਨਾਲ ਹਿਮਾਚਲ ਪ੍ਰਦੇਸ਼ 'ਚ ਲਾਹੌਲ ਜ਼ਿਲ੍ਹੇ ਨਾਲ ਸੰਪਰਕ ਹੋਵੇਗਾ ਅਤੇ ਇਸ ਨਾਲ ਅੱਗੇ ਲੱਦਾਖ 'ਚ ਲੇਹ ਤੱਕ ਸੜਕ ਸੰਪਰਕ ਮੁਹੱਈਆ ਹੋਵੇਗਾ। ਸੜਕ ਸਰਦੀਆਂ ਦੌਰਾਨ 160-180 ਦਿਨਾਂ ਤੱਕ ਬੰਦ ਰਹਿੰਦੀ ਹੈ। 

ਮੰਤਰਾਲਾ ਨੇ ਦੱਸਿਆ  ਕਿ ਸੜਕ ਨੂੰ ਆਮ ਤੌਰ 'ਤੇ ਅਪ੍ਰੈਲ ਦੇ ਆਖ਼ਰੀ ਹਫ਼ਤੇ ਖੋਲ੍ਹਿਆ ਜਾਂਦਾ ਹੈ ਪਰ 26 ਮਾਰਚ ਨੂੰ ਇਕ ਕਾਫ਼ਲੇ ਦੀ ਸਫ਼ਲ ਆਵਾਜਾਈ ਤੋਂ ਬਾਅਦ ਬੀ.ਆਰ.ਓ. ਨੇ ਇਸ ਨੂੰ ਲਗਭਗ ਇਕ ਮਹੀਨੇ ਪਹਿਲਾਂ ਹੀ ਖੋਲ੍ਹ ਦਿੱਤਾ। ਉਸ ਨੇ ਕਿਹਾ,''ਜੰਸਕਾਰ ਰੇਂਜ ਦੇ ਸਭ ਤੋਂ ਉੱਚੇ ਦਰਰਾਂ 'ਚੋਂ ਇਕ ਦੁਰਜੇਯ ਬਾਰਲਾਚਾ ਲਾ ਦਰਰੇ 'ਚੋਂ ਬਰਫ਼ ਹਟਾਉਣ ਦੀ ਇਕ ਸਫ਼ਲ ਮੁਹਿੰਮ ਦੇ ਆਧਾਰ 'ਤੇ ਮਨਾਲੀ-ਸਰਚੂ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਿਆ ਗਿਆ।''


author

DIsha

Content Editor

Related News