ਮੰਡਪ ’ਚ ਬੈਠਾ ਉਡੀਕ ਕਰਦਾ ਰਹਿ ਗਿਆ ਲਾੜਾ, ਬਾਥਰੂਮ ਗਈ ਲਾੜੀ ਮੁੜ ਨਾ ਆਈ ਵਾਪਸ

02/07/2023 4:22:26 PM

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਵਿਆਹ ਤੋਂ ਬਾਅਦ ਲਾੜੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਲਾੜੀ ਬਾਥਰੂਮ ਗਈ ਸੀ ਅਤੇ ਲਾਪਤਾ ਹੋ ਗਈ। ਲਾੜਾ ਮੰਡਪ 'ਚ ਆਪਣੀ ਲਾੜੀ ਦਾ ਇੰਤਜ਼ਾਰ ਕਰਦਾ ਰਿਹਾ, ਅੱਧੇ ਘੰਟੇ ਬਾਅਦ ਵੀ ਜਦੋਂ ਉਹ ਨਹੀਂ ਪਤੀ ਤਾਂ ਉਹ ਮੰਡਪ ਤੋਂ ਉੱਠ ਕੇ ਉਸ ਦੀ ਭਾਲ 'ਚ ਲੱਗ ਗਿਆ। 24 ਘੰਟੇ ਤੱਕ ਭਾਲ ਕੀਤੀ ਪਰ ਨਾ ਮਿਲਣ 'ਤੇ ਲਾੜੇ ਨੇ ਲਾੜੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਤਹਿਸੀਲ ਕੈਂਪ ਥਾਣਾ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਰੇਪ 'ਚ ਅਸਫ਼ਲ ਰਹਿਣ 'ਤੇ 7 ਸਾਲ ਦੀ ਮਾਸੂਮ ਨੂੰ 29 ਵਾਰ ਮਾਰਿਆ ਚਾਕੂ, ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਮਤਲੌਡਾ ਥਾਣਾ ਖੇਤਰ ਦੇ ਇਕ ਪਿੰਡ ਵਾਸੀ 28 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। 5 ਫਰਵਰੀ ਉਸ ਦਾ ਵਿਆਹ ਪਾਨੀਪਤ ਦੇ ਪ੍ਰਾਚੀਨ ਦੇਵੀ ਮੰਦਰ 'ਚ ਸੰਪੰਨ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਮੰਦਰ ਦੇ ਬਾਥਰੂਮ 'ਚ ਗਈ ਸੀ ਪਰ ਵਾਪਸ ਨਹੀਂ ਪਰਤੀ। ਇੰਤਜ਼ਾਰ ਤੋਂ ਬਾਅਦ ਉਹ ਬਾਥਰੂਮ ਕੋਲ ਗਿਆ ਤਾਂ ਉਹ ਖੁੱਲ੍ਹਾ ਹੋਇਆ ਸੀ, ਅੰਦਰ ਕੋਈ ਨਹੀਂ ਸੀ। ਉਸ ਨੇ ਪਤਨੀ ਦੀ ਮੰਦਰ 'ਚ ਭਾਲ ਕੀਤੀ ਪਰ ਉਹ ਨਹੀਂ ਮਿਲੀ। 

ਇਹ ਵੀ ਪੜ੍ਹੋ : ਬਾਥਰੂਮ 'ਚ ਨਹਾ ਰਹੇ ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ, ਮਾਸੂਮਾਂ ਨੇ ਤੜਫ਼-ਤੜਫ਼ ਕੇ ਤੋੜਿਆ ਦਮ

 


DIsha

Content Editor

Related News