ਲਾੜੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਵਿਆਹ ਦੀਆਂ ਰਸਮਾਂ ਛੱਡ ਖੁਦ ਹੋਈ ਹਸਪਤਾਲ ''ਚ ਭਰਤੀ

06/28/2020 5:16:07 PM

ਬੈਂਗਲੁਰੂ- ਕਰਨਾਟਕ 'ਚ ਕੋਰੋਨਾ ਵਾਇਰਸ (ਕੋਵਿਡ-19) ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾੜੀ ਖੁਦ ਹਸਪਤਾਲ 'ਚ ਭਰਤੀ ਹੋ ਗਈ। ਦਰਅਸਲ ਜਦੋਂ ਲਾੜੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਤਾਂ ਉਹ ਵਿਆਹ ਦੀਆਂ ਰਸਮਾਂ 'ਚ ਸ਼ਾਮਲ ਹੋਣ ਦੀ ਬਜਾਏ ਖੁਦ ਹਸਪਤਾਲ 'ਚ ਭਰਤੀ ਹੋ ਗਈ। ਅਧਿਕਾਰਤ ਸੂਤਰਾਂ ਅਨੁਸਾਰ ਇਕ ਕੁੜੀ ਨੇ ਵੀਰਵਾਰ ਨੂੰ ਆਪਣੀ ਲਾਰ ਦਾ ਨਮੂਨਾ ਦਿੱਤਾ। ਉਸ ਦਾ ਤਾਮਿਲਨਾਡੂ ਦੇ ਰਹਿਣ ਵਾਲੇ ਮੁੰਡੇ ਨਾਲ ਵਿਆਹ ਹੋਣ ਵਾਲਾ ਸੀ ਅਤੇ ਵਿਆਹ ਵਾਲੀ ਜਗ੍ਹਾ ਸਾਰੀਆਂ ਵਿਵਸਥਾਵਾਂ ਨਾਲ ਤਿਆਰੀਆਂ ਚੱਲ ਰਹੀਆਂ ਸਨ।

ਵਿਆਹ ਵਾਲੀ ਜਗ੍ਹਾ ਬ੍ਰਹਿਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀ.ਬੀ.ਐੱਮ.ਪੀ.) ਦੇ ਅਧਿਕਾਰੀਆਂ ਦੇ ਪਹੁੰਚਣ ਨਾਲ ਸਾਰੇ ਹੈਰਾਨ ਹੋ ਗਏ ਅਤੇ ਅਧਿਕਾਰੀਆਂ ਨੇ ਲਾੜੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਦੱਸੀ। ਇਸ ਤੋਂ ਬਾਅਦ ਲਾੜੀ ਨੇ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਨ ਦੀ ਬਜਾਏ ਹਸਪਤਾਲ 'ਚ ਭਰਤੀ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਬੀ.ਬੀ.ਐੱਮ.ਪੀ. ਅਧਿਕਾਰੀਆਂ ਨੇ ਕਈ ਹੋਰ ਲੋਕਾਂ ਨੂੰ ਵੀ ਹਸਪਤਾਲ ਭੇਜਿਆ, ਜੋ ਲਾੜੀ ਦੇ ਸੰਪਰਕ 'ਚ ਆਏ ਸਨ। ਇਨ੍ਹਾਂ ਸਾਰਿਆਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ।


DIsha

Content Editor

Related News