ਲਾੜੇ ਵਲੋਂ ਮੰਗਲਸੂਤਰ ਪਾਉਂਦੇ ਹੀ ਬੋਲੀ ਲਾੜੀ- 'ਮੈਂ ਨਹੀਂ ਕਰਾਉਣਾ ਵਿਆਹ'

03/01/2020 6:00:32 PM

ਤੇਲੰਗਾਨਾ— ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਅਕਸਰ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸ 'ਚ ਲਾੜੇ ਦੀ ਗਰਲਫਰੈਂਡ ਆ ਜਾਣ ਕਾਰਨ ਵਿਆਹ ਟੁੱਟ ਜਾਂਦਾ ਹੈ ਜਾਂ ਲਾੜੇ ਪੱਖ ਵਲੋਂ ਜ਼ਿਆਦਾ ਦਾਜ ਮੰਗਣ 'ਤੇ ਵਿਆਹ ਤੋੜ ਦਿੱਤਾ ਜਾਂਦਾ ਹੈ ਪਰ ਤੇਲਗਾਨਾ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੇ ਪਿੱਛੇ ਦੀ ਵਜ੍ਹਾ ਹੈਰਾਨ ਕਰ ਦੇਣ ਵਾਲੀ ਹੈ। ਇਹ ਮਾਮਲਾ ਤੇਲੰਗਾਨਾ 'ਚ ਵਾਨਾਪਾਰਟੀ ਜ਼ਿਲੇ ਦੇ ਚਾਰਲਾਪੱਲੀ ਪਿੰਡ ਦਾ ਹੈ। ਲਾੜੀ ਵਿਆਹ ਦੇ ਮੰਡਪ 'ਤੇ ਬੈਠੀ ਸੀ। ਵਿਆਹ ਦੀਆਂ ਰਸਮਾਂ ਚਲ ਰਹੀਆਂ ਸਨ। ਜਦੋਂ ਲਾੜਾ, ਲਾੜੀ ਨੂੰ ਮੰਗਲਸੂਤਰ ਪਾਉਣ ਹੀ ਵਾਲਾ ਸੀ ਤਾਂ ਉਸ ਤੋਂ ਪਹਿਲਾਂ ਲਾੜੀ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ। ਲਾੜੀ ਦਾ ਕਹਿਣਾ ਸੀ ਕਿ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ।

ਦਰਅਸਲ ਵਿਆਹ ਦੀਆਂ ਰਸਮਾਂ ਦੌਰਾਨ ਲਾੜੀ ਨੇ ਦੇਖਿਆ ਕਿ ਉਸ ਦਾ ਸਾਬਕਾ ਪ੍ਰੇਮੀ (ਪਹਿਲਾ ਪ੍ਰੇਮੀ) ਉਸ ਦੇ ਵਿਆਹ 'ਚ ਆਇਆ ਹੋਇਆ ਹੈ। ਇਸ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਦੌਰਾਨ ਵਿਆਹ 'ਚ ਮੌਜੂਦ ਰਿਸ਼ਤੇਦਾਰਾਂ ਨੇ ਉਸ ਨੂੰ ਜਲਦਬਾਜ਼ੀ ਵਿਚ ਫੈਸਲਾ ਨਾ ਲੈਣ ਨੂੰ ਕਿਹਾ ਪਰ ਲਾੜੀ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੀ। ਰਿਸ਼ਤੇਦਾਰਾਂ ਦੇ ਦਬਾਅ ਨੂੰ ਦੇਖਦਿਆਂ ਲਾੜੀ ਮੰਡਪ 'ਚੋਂ ਉਠ ਕੇ ਬਿਨਾਂ ਵਿਆਹ ਦੇ ਹੀ ਹਾਲ 'ਚੋਂ ਬਾਹਰ ਚਲੀ ਗਈ। 
ਓਧਰ ਲਾੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲਾੜੀ ਦਾ ਪੁਰਾਣਾ ਪ੍ਰੇਮੀ ਵਿਆਹ ਦੇ ਮੰਡਪ 'ਚ ਦੇਖਿਆ ਗਿਆ, ਜਿਸ ਨੂੰ ਦੇਖ ਕੇ ਲਾੜੀ ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ। ਵਿਆਹ 'ਚ ਆਏ ਮਹਿਮਾਨਾਂ 'ਚੋਂ ਇਕ ਨੇ ਕਿਹਾ ਕਿ ਅਸੀਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।


Tanu

Content Editor

Related News