BRICS ਤੋਂ ਪਹਿਲਾਂ ਚੀਨ ਪੁੱਜੇ NSA ਅਜੀਤ ਡੋਵਾਲ, ਰੂਸ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ

Monday, Aug 24, 2026 - 01:25 PM (IST)

BRICS ਤੋਂ ਪਹਿਲਾਂ ਚੀਨ ਪੁੱਜੇ NSA ਅਜੀਤ ਡੋਵਾਲ, ਰੂਸ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ

ਨਵੀਂ ਦਿੱਲੀ- 12-13 ਸਤੰਬਰ 'ਚ ਨਵੀਂ ਦਿੱਲੀ ਵਿਖੇ ਹੋਣ ਵਾਲੇ BRICS ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਸਰਕਾਰ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਚੀਨ ਦੇ ਵਿਦੇਸ਼ ਮੰਤਰੀ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਵਾਂਗ ਯੀ ਨਾਲ ਸਰਹੱਦੀ ਵਿਵਾਦ 'ਤੇ 25ਵੇਂ ਦੌਰ ਦੀ ਉੱਚ-ਪੱਧਰੀ ਗੱਲਬਾਤ ਕਰਨ ਲਈ ਬੀਜਿੰਗ ਪਹੁੰਚ ਰਹੇ ਹਨ। ਇਹ ਮੁਲਾਕਾਤ ਸ਼ੀ ਜਿਨਪਿੰਗ ਦੀ ਨਵੀਂ ਦਿੱਲੀ ਵਿੱਚ ਹੋਣ ਵਾਲੀ 'ਬ੍ਰਿਕਸ' ਸੰਮੇਲਨ ਦੀ ਸੰਭਾਵੀ ਫੇਰੀ ਤੋਂ ਠੀਕ ਪਹਿਲਾਂ ਹੋ ਰਹੀ ਹੈ। 

ਇਹ ਦੋਵੇਂ ਨੇਤਾ ਲਗਭਗ 3,488 ਕਿਲੋਮੀਟਰ ਲੰਬੀ ਭਾਰਤ-ਚੀਨ ਸਰਹੱਦ ਦੇ ਵਿਵਾਦ ਨੂੰ ਸੁਲਝਾਉਣ ਲਈ 2003 ਵਿੱਚ ਬਣਾਏ ਗਏ ਵਿਸ਼ੇਸ਼ ਪ੍ਰਤੀਨਿਧੀ ਢਾਂਚੇ ਹੇਠ ਗੱਲਬਾਤ ਕਰਨਗੇ। ਇਸ ਬੈਠਕ 'ਚ ਪੂਰਬੀ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) 'ਤੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਭਾਰਤ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਹੀ ਦੋਵਾਂ ਦੇਸ਼ਾਂ ਦੇ ਬਿਹਤਰ ਦੁਵੱਲੇ ਸਬੰਧਾਂ ਦੀ ਮੁੱਖ ਸ਼ਰਤ ਹੈ।

ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ

12-13 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ BRICS ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਆਉਣ ਦੀ ਸੰਭਾਵਨਾ ਹੈ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਸੰਭਾਵੀ ਦੁਵੱਲੀ ਬੈਠਕ ਲਈ ਤਿਆਰੀਆਂ ਦੇ ਹਿਸਾਬ ਨਾਲ ਵੀ ਡੋਵਾਲ ਦੀ ਇਹ ਫੇਰੀ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਹਾਲ ਹੀ 'ਚ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ 'ਚ ਚੀਨੀ ਫੌਜ ਦੀਆਂ ਗਤੀਵਿਧੀਆਂ ਨਾਲ ਸਬੰਧਤ ਮੁੱਦਿਆਂ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਹਿੱਸਾ ਦੱਸਿਆ ਸੀ।

ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰੂਸ ਦੀ ਰਾਜਧਾਨੀ ਪਹੁੰਚੇ ਹੋਏ ਹਨ, ਜਿੱਥੇ ਉਹ ਰੂਸ ਦੇ ਉਪ ਪ੍ਰਧਾਨ ਮੰਤਰੀ ਡੈਨਿਸ ਮੈਂਟੁਰੋਵ ਨਾਲ ਮੁਲਾਕਾਤ ਕਰਨਗੇ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਭਾਰਤ ਆਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।

ਇਹ ਵੀ ਪੜ੍ਹੋ- ਰੱਖਿਆ ਸੈਕਟਰ 'ਚ ਭਾਰਤ ਦਾ 'ਆਤਮ-ਨਿਰਭਰਤਾ' ਵੱਲ ਵੱਡਾ ਕਦਮ ! AK-203 'ਸ਼ੇਰ' ਦਾ ਕੀਤਾ ਸਫ਼ਲ ਪ੍ਰੀਖਣ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News