ਰੂਸ ਤੋਂ ਡੀਜ਼ਲ ਮੰਗਵਾ ਕੇ ਟਰੰਪ ਨੇ ਖੇਡਿਆ ''ਸਿਆਸੀ ਦਾਅ'', ਕੀ ਵੋਟਿੰਗ ਤੋਂ ਪਹਿਲਾਂ ਜਨਤਾ ਨੂੰ ਮਿਲੇਗੀ ਰਾਹਤ ?

Saturday, Oct 24, 2026 - 12:14 PM (IST)

ਰੂਸ ਤੋਂ ਡੀਜ਼ਲ ਮੰਗਵਾ ਕੇ ਟਰੰਪ ਨੇ ਖੇਡਿਆ ''ਸਿਆਸੀ ਦਾਅ'', ਕੀ ਵੋਟਿੰਗ ਤੋਂ ਪਹਿਲਾਂ ਜਨਤਾ ਨੂੰ ਮਿਲੇਗੀ ਰਾਹਤ ?

ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਮਿਡਟਰਮ ਚੋਣਾਂ ਤੋਂ ਠੀਕ ਪਹਿਲਾਂ ਮਹਿੰਗੇ ਈਂਧਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਆਰਥਿਕ ਨੀਤੀਆਂ ਨੂੰ ਪ੍ਰੀਖਿਆ ਦੀ ਘੜੀ 'ਚ ਲਿਆ ਖੜ੍ਹਾ ਕੀਤਾ ਹੈ। ਵੋਟਰਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਟਰੰਪ ਨੇ ਰੂਸ ਤੋਂ ਡੀਜ਼ਲ ਮੰਗਵਾਉਣ ਦਾ ਦਾਅ ਖੇਡਿਆ ਹੈ ਪਰ ਇਸ ਦਾਅ ਦੀ ਅਸਲੀ ਪ੍ਰੀਖਿਆ ਚੋਣਾਂ ਤੋਂ ਬਾਅਦ ਹੋਵੇਗੀ। ਰੂਸ ਤੋਂ 40 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਲੈ ਕੇ ਪਹਿਲਾ ਟੈਂਕਰ ਨਿਊਯਾਰਕ ਵੱਲ ਰਵਾਨਾ ਹੋ ਚੁੱਕਾ ਹੈ ਅਤੇ ਇਸ ਦੇ 7 ਨਵੰਬਰ ਨੂੰ ਪਹੁੰਚਣ ਦੀ ਉਮੀਦ ਹੈ।

ਮੁਸ਼ਕਲ ਇਹ ਹੈ ਕਿ ਅਮਰੀਕਾ ਵਿਚ ਵੋਟਿੰਗ 3 ਨਵੰਬਰ ਨੂੰ ਹੋਣੀ ਹੈ। ਭਾਵ ਜਿਸ ਈਂਧਨ ਨਾਲ ਕੀਮਤਾਂ ਘਟਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ, ਉਹ ਚੋਣਾਂ ਤੋਂ ਬਾਅਦ ਪਹੁੰਚੇਗਾ। ਅਜਿਹੇ ਵਿਚ ਸਵਾਲ ਹੈ ਕਿ ਕੀ ਟਰੰਪ ਦਾ ਰੂਸੀ ਡੀਜ਼ਲ ਦਾਅ ਵੋਟਰਾਂ ਨੂੰ ਰਾਹਤ ਦੇਣ ਦੀ ਉਨ੍ਹਾਂ ਦੀ ਕੋਸ਼ਿਸ਼ ਦਾ ਅਸਰ ਦਿਖਾ ਸਕੇਗਾ ਜਾਂ ਇਹ ਕਦਮ ਫਿਲਹਾਲ ਸਿਆਸੀ ਸੰਦੇਸ਼ ਤੱਕ ਹੀ ਸੀਮਤ ਰਹੇਗਾ ?

ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...

ਡੀਜ਼ਲ ਦੀਆਂ ਕੀਮਤਾਂ ਨੇ ਵਧਾਈ ਟਰੰਪ ਦੀ ਚਿੰਤਾ
ਅਮਰੀਕਾ ਵਿਚ ਡੀਜ਼ਲ ਦੀ ਔਸਤ ਕੀਮਤ 21 ਅਕਤੂਬਰ ਨੂੰ 6.31 ਡਾਲਰ ਪ੍ਰਤੀ ਗੈਲਨ ਸੀ, ਜਦਕਿ ਇਕ ਸਾਲ ਪਹਿਲਾਂ ਇਹ 3.62 ਡਾਲਰ ਸੀ। ਉੱਚੀਆਂ ਕੀਮਤਾਂ ਦਾ ਅਸਰ ਮਾਲ ਢੋਹਣ, ਖੇਤੀਬਾੜੀ ਅਤੇ ਰੋਜ਼ਾਨਾ ਦੀਆਂ ਵਸਤਾਂ ਦੀ ਲਾਗਤ ’ਤੇ ਵੀ ਪੈਂਦਾ ਹੈ। ਜੀਵਨ-ਪੱਧਰ ਦਾ ਵਧਦਾ ਖਰਚਾ ਚੋਣ ਬਹਿਸ ਦਾ ਅਹਿਮ ਮੁੱਦਾ ਹੈ। ਟਰੰਪ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਵਾਧੂ ਸਪਲਾਈ ਨਾਲ ਬਾਜ਼ਾਰ ਵਿਚ ਦਬਾਅ ਘੱਟ ਹੋਵੇਗਾ, ਪਰ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਕੱਲੀ ਇਹ ਖੇਪ ਅਮਰੀਕਾ ਦੀ ਵਿਸ਼ਾਲ ਈਂਧਨ ਖਪਤ ਦੇ ਮੁਕਾਬਲੇ ਬਹੁਤ ਛੋਟੀ ਹੈ। ਇਸ ਲਈ ਇਸ ਨਾਲ ਪ੍ਰਚੂਨ ਕੀਮਤਾਂ ਵਿਚ ਵੱਡੀ ਗਿਰਾਵਟ ਦੀ ਉਮੀਦ ਕਰਨਾ ਮੁਸ਼ਕਲ ਹੈ।

ਰੂਸ ਨਾਲ ਨੇੜਤਾ, ਯੂਕ੍ਰੇਨ ਨਾਲ ਵਧਦੀ ਦੂਰੀ ?
ਡੀਜ਼ਲ ਸਮਝੌਤੇ ਦਾ ਅਸਰ ਊਰਜਾ ਬਾਜ਼ਾਰ ਤੋਂ ਅੱਗੇ ਵੀ ਜਾ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਰੂਸ ਦੇ ਖਿਲਾਫ ਕੁਝ ਪਾਬੰਦੀਆਂ ਵਿਚ ਛੋਟ ਦਿੱਤੀ ਹੈ, ਜਦਕਿ ਯੂਕ੍ਰੇਨ ਨਾਲ ਉਸ ਦੇ ਸਬੰਧਾਂ ਵਿਚ ਤਣਾਅ ਵਧਿਆ ਹੈ। ਆਲੋਚਕਾਂ ਨੂੰ ਖਦਸ਼ਾ ਹੈ ਕਿ ਰੂਸੀ ਊਰਜਾ ਕਾਰੋਬਾਰ ਦੁਬਾਰਾ ਖੋਲ੍ਹਣ ਨਾਲ ਮਾਸਕੋ ਨੂੰ ਆਰਥਿਕ ਫਾਇਦਾ ਮਿਲ ਸਕਦਾ ਹੈ। ਉੱਥੇ ਹੀ, ਵਾਸ਼ਿੰਗਟਨ ਲਈ ਚੁਣੌਤੀ ਇਹ ਹੈ ਕਿ ਉਹ ਈਂਧਨ ਦੀਆਂ ਕੀਮਤਾਂ ’ਤੇ ਦਬਾਅ ਘੱਟ ਕਰਨ ਦੀ ਕੋਸ਼ਿਸ਼ ਦੇ ਨਾਲ-ਨਾਲ ਰੂਸ ’ਤੇ ਦਬਾਅ ਬਣਾਈ ਰੱਖਣ ਦੀ ਨੀਤੀ ਵਿਚ ਸੰਤੁਲਨ ਕਿਵੇਂ ਕਾਇਮ ਕਰੇ।

ਚੋਣਾਵੀ ਰਾਹਤ ਦਾ ਫੈਸਲਾ ਕੀਮਤਾਂ ਕਰਨਗੀਆਂ
ਪਹਿਲੇ ਟੈਂਕਰ ਦਾ ਰਵਾਨਾ ਹੋਣਾ ਸਮਝੌਤੇ ਦੇ ਲਾਗੂ ਹੋਣ ਦਾ ਸੰਕੇਤ ਹੈ, ਪਰ ਖਪਤਕਾਰਾਂ ਨੂੰ ਰਾਹਤ ਮਿਲਣ ਦੀ ਗਾਰੰਟੀ ਨਹੀਂ। ਇਸ ਲਈ ਲਗਾਤਾਰ ਸਪਲਾਈ, ਗਲੋਬਲ ਬਾਜ਼ਾਰ ਵਿਚ ਸਥਿਰਤਾ ਅਤੇ ਰੂਸੀ ਉਤਪਾਦਨ ਵਿਚ ਸੁਧਾਰ ਜ਼ਰੂਰੀ ਹੋਵੇਗਾ। ਚੋਣਾਂ ਤੋਂ ਪਹਿਲਾਂ ਟਰੰਪ ਲਈ ਸਭ ਤੋਂ ਵੱਡੀ ਚੁਣੌਤੀ ਇਹੋ ਹੈ ਕਿ ਈਂਧਨ ਦੀਆਂ ਕੀਮਤਾਂ ’ਤੇ ਉਨ੍ਹਾਂ ਦੇ ਐਲਾਨ ਅਤੇ ਆਮ ਅਮਰੀਕੀ ਦੀ ਜੇਬ ’ਤੇ ਉਸ ਦੇ ਅਸਰ ਵਿਚਾਲੇ ਦੀ ਦੂਰੀ ਕਿੰਨੀ ਘੱਟ ਹੋ ਪਾਉਂਦੀ ਹੈ।

ਇਹ ਵੀ ਪੜ੍ਹੋ- ਜੰਗ ਦੇ ਮੈਦਾਨ 'ਚ ਫੇਲ੍ਹ ਹੋਇਆ Starlink ! ਕਈ ਫ਼ੌਜੀ ਮਿਸ਼ਨ ਹੋਏ ਰੱਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News