‘ਫੈਸਲਾਕੁੰਨ ਮੋੜ’ ’ਤੇ ਖੜ੍ਹੀ ਦੁਨੀਆ : ਜੈਸ਼ੰਕਰ

Saturday, Oct 31, 2026 - 12:23 PM (IST)

‘ਫੈਸਲਾਕੁੰਨ ਮੋੜ’ ’ਤੇ ਖੜ੍ਹੀ ਦੁਨੀਆ : ਜੈਸ਼ੰਕਰ

ਵਾਸ਼ਿੰਗਟਨ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਅਟਲਾਂਟਾ ’ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਪ੍ਰਧਾਨਗੀ ਹੇਠ ਹੋਈ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲਿਆ। ਬੈਠਕ ’ਚ ਊਰਜਾ ਸਪਲਾਈ ਲੜੀ ਨੂੰ ਸੁਖਾਲਾ ਬਣਾਉਣ ਅਤੇ ਸਾਂਝੀਆਂ ਆਰਥਿਕ ਤੇ ਸੁਰੱਖਿਆ ਚੁਣੌਤੀਆਂ ’ਤੇ ਸਹਿਯੋਗ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

ਜੈਸ਼ੰਕਰ ਵੀਰਵਾਰ ਦੇਰ ਸ਼ਾਮ ਅਟਲਾਂਟਾ ਪਹੁੰਚੇ ਸਨ। ਬੈਠਕ ਤੋਂ ਪਹਿਲਾਂ ਉਨ੍ਹਾਂ ਕਈ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ ਕੀਤੀ। ਦੋ ਦਿਨਾਂ ਵਿਚਾਰ-ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਰੂਬੀਓ ਨੇ ਸੁਚੇਤ ਕੀਤਾ ਕਿ ਦੁਨੀਆ ਵਧਦੇ ਆਰਥਿਕ ਅਤੇ ਭੂ-ਰਾਜਨੀਤਿਕ ਸੰਕਟਾਂ ਵਿਚਕਾਰ ‘ਫੈਸਲਾਕੁੰਨ ਮੋੜ’ ’ਤੇ ਖੜ੍ਹੀ ਹੈ।

ਰੂਬੀਓ ਨੇ ਬੈਠਕ ’ਚ ਕਿਹਾ ਕਿ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਬੈਠਕ ਸਾਰਥਕ ਹੋਵੇਗੀ ਕਿਉਂਕਿ ਅਸੀਂ ਇਕ ਮਹੱਤਵਪੂਰਨ ਦੌਰ ’ਚ ਹਾਂ। ਮੈਂ ਇਸ ਨੂੰ ਫੈਸਲਾਕੁੰਨ ਮੋੜ ਕਹਾਂਗਾ। ਇਹ ਸਿਰਫ਼ ਮੇਰੇ ਦੇਸ਼, ਅਮਰੀਕਾ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਫੈਸਲਾਕੁੰਨ ਸਮਾਂ ਹੈ। ਇਸ ਬੈਠਕ ’ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਸ਼ਾਮਲ ਹੋਏ। ਉਹ ਮੈਕਸੀਕੋ ਅਤੇ ਸਾਊਦੀ ਅਰਬ ਦੇ ਆਪਣੇ ਹਮਰੁਤਬਾ ਵਿਚਕਾਰ ਬੈਠੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News