ਹਾਈ ਬਲੱਡ ਪ੍ਰੈਸ਼ਰ ਨਾਲ ਵੀ ਹੋ ਸਕਦੈ ਬ੍ਰੇਨ ਹੈਮਰੇਜ
Saturday, Jul 14, 2018 - 11:43 PM (IST)

ਲਖਨਊ - ਤੇਜ਼ ਸਿਰਦਰਦ ਹੋਵੇ, ਉਲਟੀ ਆਵੇ, ਹਾਈ ਬਲੱਡ ਪ੍ਰੈਸ਼ਰ ਹੋਵੇ ਜਾਂ ਲੰਮੇ ਸਮੇਂ ਤੋਂ ਸ਼ੂਗਰ ਹੋਵੇ ਤਾਂ ਸਾਵਧਾਨ ਰਹੋ ਕਿਉਂਕਿ ਇਨ੍ਹਾਂ ਰੋਗਾਂ ਕਾਰਨ ਦਿਮਾਗ ਦੀ ਖੂਨ ਦੀ ਨਾੜੀ ਫਟ ਸਕਦੀ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਉਸ ਨਾੜੀ ਨੂੰ ਬੰਦ ਕਰਵਾਇਆ ਜਾਵੇ। ਜਿਸ ਵਿਅਕਤੀ ਦੀ ਦਿਮਾਗ ਦੀ ਖੂਨ ਦੀ ਨਾੜੀ ਦੀ ਇਕ ਵਾਰ ਸਰਜਰੀ ਕੀਤੀ ਗਈ ਹੋਵੇ, ਉਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਮੁੜ ਅਜਿਹਾ ਨਾ ਹੋਵੇ ਕਿਉਂਕਿ ਨਾੜੀ ਦਾ ਮੁੜ ਫਟਣਾ ਜਾਨਲੇਵਾ ਹੁੰਦਾ ਹੈ।
ਪ੍ਰੋ. ਐੱਨ. ਐੱਨ. ਮਥੁਰੀਆ ਦਾ ਕਹਿਣਾ ਹੈ ਕਿ ਪ੍ਰਤੀ ਇਕ ਲੱਖ ਵਿਚ 10-20 ਫੀਸਦੀ ਲੋਕਾਂ ਵਿਚ ਇਹ ਨਾੜੀ ਮੁੜ ਫਟ ਜਾਂਦੀ ਹੈ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਨੂੰ ਐਨਯੂਰੀਅਮ (ਖੂਨ ਦੀ ਨਾੜੀ ਦਾ ਫਟਣਾ) ਕਹਿੰਦੇ ਹਨ। ਇਹ ਇਕ ਕਿਸਮ ਦਾ ਬ੍ਰੇਨ ਹੈਮਰੇਜ ਹੈ, ਜੋ ਜਾਨਲੇਵਾ ਹੈ। ਪੀ. ਜੀ. ਆਈ. ਚੰਡੀਗੜ੍ਹ ਦੇ ਪ੍ਰੋ. ਐੱਸ. ਐੱਨ. ਮਥੁਰੀਆ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਐਨਯੂਰੀਅਮ ਰੋਗ ਕਾਫੀ ਵਧਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਰੋਗ ਜਾਪਾਨ ਤੇ ਫਿਨਲੈਂਡ ਵਿਚ ਸਭ ਤੋਂ ਵੱਧ ਹੈ ਪਰ ਭਾਰਤ ਵਿਚ ਇਸ ਦੇ ਰੋਗੀਆਂ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ।