BPSC ਨੇ ਕਈ ਅਹੁਦਿਆਂ ''ਤੇ ਕੱਢੀਆਂ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ

10/14/2020 11:23:43 AM

ਨਵੀਂ ਦਿੱਲੀ— ਬਿਹਾਰ ਲੋਕ ਸੇਵਾ ਕਮਿਸ਼ਨ (ਬੀ. ਪੀ. ਐੱਸ. ਸੀ.) ਨੇ ਕਈ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਬੀ. ਪੀ. ਐੱਸ. ਸੀ. ਵਲੋਂ ਕੱਢੀਆਂ ਗਈਆਂ ਭਰਤੀਆਂ ਤਹਿਤ ਬਿਹਾਰ ਦੇ ਇੰਜੀਨੀਅਰਿੰਗ ਕਾਲਜਾਂ ਲਈ ਗਣਿਤ ਵਿਸ਼ੇ ਦੇ ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦਿਆਂ ਨੂੰ ਭਰਿਆ ਜਾਣਾ ਹੈ। ਇਸ ਲਈ ਬੀ. ਪੀ. ਐੱਸ. ਸੀ. ਨੇ 126 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਯੋਗ ਅਤੇ ਇੱਛੁਕ ਉਮੀਦਵਾਰ 11 ਨਵੰਬਰ 2020 ਤੱਕ ਇਸ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। 

PunjabKesari

ਸਿੱਖਿਅਕ ਯੋਗਤਾ—
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਣਿਤ 'ਚ M.Sc./MA ਦੀ ਡਿਗਰੀ ਹੋਣੀ ਜ਼ਰੂਰੀ ਹੈ।

ਉਮਰ ਹੱਦ—
ਇਸ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਉਮਰ 22 ਸਾਲ ਤੈਅ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਉਮਰ ਹੱਦ ਨਹੀਂ ਤੈਅ ਕੀਤੀ ਗਈ। ਸੇਵਾਮੁਕਤ ਹੋਣ ਦੀ ਉਮਰ 65 ਸਾਲ ਤੈਅ ਹੈ। 

ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਬੇਨਤੀ ਦੀ ਸ਼ੁਰੂਆਤ- 12 ਅਕਤੂਬਰ 2020
ਆਨਲਾਈਨ ਬੇਨਤੀ ਕਰਨ ਦੀ ਆਖ਼ਰੀ ਤਾਰੀਖ਼- 11 ਨਵੰਬਰ 2020

ਅਰਜ਼ੀ ਫ਼ੀਸ—
ਬਿਹਾਰ ਲੋਕ ਸੇਵਾ ਕਮਿਸ਼ਨ ਵਲੋਂ ਕੱਢੀਆਂ ਗਈਆਂ ਭਰਤੀਆਂ ਲਈ ਜਨਰਲ/ਓ. ਬੀ. ਸੀ./ਈ. ਡਬਲਿਊ. ਐੱਸ. ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ 750 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਐੱਸ. ਸੀ/ਐੱਸ. ਟੀ ਅਤੇ ਜਨਾਨੀ ਵਰਗ ਦੇ ਉਮੀਦਵਾਰਾਂ ਨੂੰ 200 ਰੁਪਏ ਫ਼ੀਸ ਭਰਨੀ ਹੋਵੇਗੀ।

ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਸਿੱਖਿਅਕ ਰਿਕਾਰਡ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗਾ। ਕੰਮ ਕਰਨ ਦੀ ਥਾਂ ਬਿਹਾਰ ਹੋਵੇਗੀ।

ਇੰਝ ਕਰੋ ਅਪਲਾਈ— 
ਉਮੀਦਵਾਰ ਨੂੰ ਭਰਤੀ ਲਈ ਬਿਹਾਰ ਲੋਕ ਸੇਵਾ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ http://www.bpsc.bih.nic.in/ 'ਤੇ ਕਲਿੱਕ ਕਰ ਕੇ ਅਪਲਾਈ ਕਰ ਸਕਦੇ ਹਨ।


Tanu

Content Editor

Related News