ਪੁੱਤਰਾਂ ਨੇ ਕੀਤੀ ਆਪਣੇ ਹੀ ਬਜ਼ੁਰਗ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

Thursday, Jul 13, 2017 - 02:09 PM (IST)

ਪੁੱਤਰਾਂ ਨੇ ਕੀਤੀ ਆਪਣੇ ਹੀ ਬਜ਼ੁਰਗ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

ਬੈਂਗਲੁਰੂ—ਕਰਨਾਟਕ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ 75 ਸਾਲ ਦੇ ਇਕ ਬਜ਼ੁਰਗ ਨੂੰ ਉਸ ਦੇ ਦੋਵੇਂ ਪੁੱਤਰ ਕਥਿਤ ਰੂਪ ਨਾਲ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਅਸਲ 'ਚ ਬੰਗਾਲਕੋਟ ਦੇ ਰਹਿਣ ਵਾਲੇ ਇਕ ਬਜ਼ੁਰਗ ਨੇ ਆਪਣੀ ਪ੍ਰਾਪਟੀ ਦਾ ਬਟਵਾਰਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਗੁੱਸੇ 'ਚ ਆਏ ਪੁੱਤਰਾਂ ਨੇ ਉਸ ਨੂੰ ਸੜਕ 'ਤੇ ਘਸੀਟ-ਘਸੀਟ ਕੇ ਕੁੱਟਿਆ।

 

कर्नाटकः बेटाें ने प्रार्प्टी के लिए बुजुर्ग पिता काे बेरहमी से पीटा, वीडियाे वायरल

‎Posted by Viral Video World on‎ חמישי 13 יולי 2017


ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਪੁੱਤਰ ਬਜ਼ੁਰਗ ਦੇ ਪੇਟ 'ਤੇ ਬੈਠਾ ਹੈ, ਤਾਂ ਦੂਜਾ ਉਸ ਦੇ ਪੈਰ ਬੰਨ੍ਹ ਰਿਹਾ ਹੈ। ਸੜਕ 'ਤੇ ਖੜ੍ਹੇ ਲੋਕ ਬਜ਼ੁਰਗ ਦੀ ਮਦਦ ਕਰਨ ਦੀ ਤਾਂ ਤਮਾਸ਼ਾ ਦੇਖ ਰਹੇ ਹਨ। ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ। ਸੋਸ਼ਲ ਮੀਡੀਆ 'ਤੇ ਵੀ ਸ਼ਰਮਨਾਕ ਕਰ ਦੇਣ ਵਾਲੀ ਇਸ ਵੀਡੀਓ ਦੀ ਸਖਤ ਆਲੋਚਨਾ ਹੋ ਰਹੀ ਹੈ।


Related News