ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਪਾਗਲ ਪ੍ਰੇਮੀ ਨੇ ਚਾਕੂ ਨਾਲ ਕੀਤੇ 18 ਵਾਰ

Friday, Nov 12, 2021 - 09:46 AM (IST)

ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਪਾਗਲ ਪ੍ਰੇਮੀ ਨੇ ਚਾਕੂ ਨਾਲ ਕੀਤੇ 18 ਵਾਰ

ਹੈਦਰਾਬਾਦ– ਹੈਦਰਾਬਾਦ ’ਚ ਇਕ ਪਾਗਲ ਪ੍ਰੇਮੀ ਵਲੋਂ ਕੁੜੀ ’ਤੇ ਚਾਕੂ ਨਾਲ 18 ਵਾਰ ਕਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮੀ ਨੇ ਇਹ ਹਮਲਾ ਇਸ ਲਈ ਕੀਤਾ, ਕਿਉਂਕਿ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦੋਸ਼ੀ ਅਤੇ ਕੁੜੀ ਦਰਮਿਆਨ ਪਹਿਲਾਂ ਪ੍ਰੇਮ ਸਬੰਧ ਸੀ ਪਰ ਅੱਗੇ ਚੱਲ ਕੇ ਰਿਸ਼ਤਿਆਂ ’ਚ ਕੁੜੱਤਣ ਆ ਗਈ, ਜਿਸ ਤੋਂ ਬਾਅਦ ਕੁੜੀ ਨੇ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ। 

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਕੁੜੀ ਦੀ 2 ਮਹੀਨੇ ਪਹਿਲਾਂ ਹੀ ਸ਼੍ਰੀਧਰ ਨਾਂ ਦੇ ਵਿਅਕਤੀ ਨਾਲ ਮੰਗਣੀ ਹੋਈ ਸੀ। ਇਸ ’ਤੇ ਪ੍ਰੇਮੀ ਕੁੜੀ ਦੇ ਇਨਕਾਰ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਦੋਸ਼ੀ ਨੇ ਵਾਰਦਾਤ ਨੂੰ ਹਸਤਿਨਾਪੁਰਮ ਦੇ ਉਸ ਕਮਰੇ ’ਚ ਅੰਜਾਮ ਦਿੱਤਾ ਜਿੱਥੇ ਉਹ ਕੁੜੀ ਰਹਿ ਰਹੀ ਸੀ। ਖੂਨੋ-ਖੂਨ ਹੋਈ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦਰਮਿਆਨ ਪੁਲਸ ਨੇ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


author

DIsha

Content Editor

Related News