10 ਰੁਪਏ ਲਈ ਗੁਆ ਦਿੱਤੀ ਜਾਨ! ਤਿੰਨ ਦੋਸਤਾਂ ਵਿਚਾਲੇ ਲੱਗੀ ਸੀ ਇਹ ਸ਼ਰਤ

Monday, Sep 16, 2024 - 10:48 AM (IST)

10 ਰੁਪਏ ਲਈ ਗੁਆ ਦਿੱਤੀ ਜਾਨ! ਤਿੰਨ ਦੋਸਤਾਂ ਵਿਚਾਲੇ ਲੱਗੀ ਸੀ ਇਹ ਸ਼ਰਤ

ਰਾਇਸੇਨ- ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਮਹਿਜ 10 ਰੁਪਏ ਦੀ ਸ਼ਰਤ ਲਈ ਇਕ ਨੌਜਵਾਨ ਨੂੰ ਜਾਨ ਤੋਂ ਹੱਥ ਧੋਣਾ ਪਿਆ। ਦਰਅਸਲ 19 ਸਾਲਾ ਇਕ ਨੌਜਵਾਨ ਨੇ 10 ਰੁਪਏ ਦੀ ਸ਼ਰਤ ਜਿੱਤਣ ਲਈ ਐਤਵਾਰ ਨੂੰ ਤੈਰ ਕੇ ਤਾਲਾਬ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਡੁੱਬ ਗਿਆ। ਘਟਨਾ ਦੀ ਖ਼ਬਰ ਇਲਾਕੇ ਵਿਚ ਲੋਕਾਂ ਨੂੰ ਮਿਲਣ 'ਤੇ ਸਨਸਨੀ ਫੈਲ ਗਈ। 

ਇਹ ਵੀ ਪੜ੍ਹੋ-  ਸਕੂਲ 'ਚ ਉਲਟੀ ਆਉਣ ਮਗਰੋਂ 4 ਸਾਲਾ ਬੱਚੇ ਦੀ ਮੌਤ

ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲਾ ਹੈੱਡਕੁਆਰਟਰ ਤੋਂ ਲੱਗਭਗ 130 ਕਿਲੋਮੀਟਰ ਦੂਰ ਦੇਵਰੀ ਪੁਲਸ ਥਾਣੇ ਅਧੀਨ ਪੈਂਦੇ ਗੋਰਖਪੁਰ ਪਿੰਡ ’ਚ ਸਵੇਰੇ 11 ਵਜੇ ਵਾਪਰੀ। ਐਡੀਸ਼ਨਲ ਪੁਲਸ ਸੁਪਰਡੈਂਟ ਕਮਲੇਸ਼ ਖਾਰਪੁਸੇ ਨੇ ਕਿਹਾ ਕਿ ਮ੍ਰਿਤਕ ਹਰੀਸ਼ ਅਹਿਰਵਾਰ 3 ਦੋਸਤਾਂ ਦੇ ਸਮੂਹ ’ਚ ਸ਼ਾਮਲ ਸੀ, ਜਿਨ੍ਹਾਂ ਨੇ ਇਹ ਜਾਨਣ ਲਈ 10 ਰੁਪਏ ਦੀ ਸ਼ਰਤ ਲਾਈ ਸੀ ਕਿ ਕੌਣ ਸਭ ਤੋਂ ਤੇਜ਼ ਤੈਰਦਾ ਹੈ। ਇਸੇ ਕੋਸ਼ਿਸ਼ ’ਚ ਅਹਿਰਵਾਰ ’ਚ ਰਸਤੇ ਹੀ ਤਾਲਾਬ ’ਚ ਡੁੱਬ ਗਿਆ। ਉਸ ਦੀ ਲਾਸ਼ ਦੁਪਹਿਰ 3 ਵਜੇ ਬਰਾਮਦ ਕਰ ਲਈ ਗਈ।

ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Tanu

Content Editor

Related News