ਬਾਰਾਤ ’ਚ DJ ’ਤੇ ਡਾਂਸ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਨੱਚਦੇ-ਨੱਚਦੇ ਆ ਗਈ ਮੌਤ
Saturday, May 07, 2022 - 01:47 PM (IST)
ਉਜੈਨ– ਮੱਧ-ਪ੍ਰਦੇਸ਼ ਦੇ ਉਜੈਨ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇਕ ਵਿਆਹ ’ਚ ਡੀ.ਜੇ. ਦੇ ਤੇਜ਼ ਮਿਊਜ਼ਿਕ ਨਾਲ ਇਕ ਮੌਜਵਾਨ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ, ਉਜੈਨ ਦੇ ਨੇੜੇ ਅੰਬੋਦੀਆ ਡੈਮ ਨਿਵਾਸੀ 18 ਸਾਲਾ ਨੌਜਵਾਨ ਲਾਲ ਸਿੰਘ ਆਪਣੇ ਦੋਸਤ ਵਿਜੇ ਦੇ ਵਿਆਹ ’ਚ ਸ਼ਾਮਿਲ ਹੋਣ ਤਾਜਪੁਰ ਆਇਆ ਸੀ। ਵਿਜੇ ਦੀ ਬਾਰਾਤ ਪਿੰਡ ’ਚ ਨਿਕਲ ਰਹੀ ਸੀ ਅਤੇ ਬਾਰਾਤ ’ਚ ਲਾਲ ਸਿੰਘ ਆਪਣੇ ਦੋਸਤਾਂ ਨਾਲ ਡੀ.ਜੇ. ਦੇ ਪਿੱਛੇ ਨੱਚ ਰਿਹਾ ਸੀ। ਇਸ ਦੌਰਾਨ ਉਹ ਮੋਬਾਇਲ ’ਤੇ ਵੀਡੀਓ ਵੀ ਬਣਾ ਰਿਹਾ ਸੀ। ਨੱਚਦੇ-ਨੱਚਦੇ ਅਚਾਨਕ ਲਾਲ ਸਿੰਘ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਉਜੈਨ ਰੈਫਰ ਕਰ ਦਿੱਤਾ। ਡਾਕਟਰਾਂ ਨੇ ਉਜੈਨ ਪਹੁੰਚਣ ’ਤੇ ਲਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ– ਨਾਬਾਲਿਗ ਨਿਕਲਿਆ 8 ਮਹੀਨਿਆਂ ਦੇ ਬੱਚੇ ਦਾ ਕਾਤਲ, ਇਸ ਕਾਰਨ ਕੀਤਾ ਸੀ ਕਤਲ
ਦਰਅਸਲ, ਪੋਸਟਮਾਰਟਮ ਰਿਪੋਰਟ ਰਾਹੀਂ ਖੁਲਾਸਾ ਹੋਇਆ ਕਿ ਲਾਲ ਸਿੰਘ ਦੇ ਦਿਲ ’ਚ ਖੂਨ ਦਾ ਥੱਕਾ ਜੰਮਿਆ ਹੋਇਆ ਸੀ। ਹਸਪਤਾਲ ਦੇ ਡਾਕਟਰ ਜਤਿੰਦਰ ਸ਼ਰਮਾ ਮੁਤਾਬਕ, ਡੀ.ਜੇ. ਦੇ ਤੇਜ਼ ਮਿਊਜ਼ਿਕ ਕਾਰਨ ਅਜਿਹਾ ਹੋਇਆ ਹੈ। ਡਾਕਟਰ ਨੇ ਦੱਸਿਆ ਕਿ ਡੀ.ਜੇ. ਜਾਂ ਹੋਰ ਵੱਡੇ ਸਾਊਂਡ ਸਿਸਟਮ ’ਚੋਂ ਜਦੋਂ ਤੇਜ਼ ਮਿਊਜ਼ਿਕ ਵਜਦਾ ਹੈ ਤਾਂ ਸਰੀਰ ’ਚ ਅਸਧਾਰਨ ਗਤੀਵਿਧੀਆਂ ਹੁੰਦੀਆਂ ਹਨ। ਤੈਅ ਸੀਮਾ ਤੋਂ ਵੱਧ ਡੈਸੀਬਲ ਵਾਲਾ ਸਾਊਂਡ ਮਨੁੱਖੀ ਸਰੀਰ ਲਈ ਹਾਨੀਕਾਰਕ ਹੁੰਦਾ ਹੈ। ਇਸਦਾ ਅਸਰ ਦਿਲ ਅਤੇ ਦਿਮਾਗ ਦੋਵਾਂ ’ਤੇ ਹੋ ਸਕਦਾ ਹੈ।
ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ