ਸ਼ਿਕਾਰ ਖੇਡਣ ਗਏ ਨੌਜਵਾਨ ਦੀ ਦੋਸਤ ਵੱਲੋਂ ਚੱਲੀ ਗੋਲ਼ੀ ਲੱਗਣ ਕਾਰਨ ਮੌਤ

Thursday, Dec 22, 2022 - 02:41 AM (IST)

ਸ਼ਿਕਾਰ ਖੇਡਣ ਗਏ ਨੌਜਵਾਨ ਦੀ ਦੋਸਤ ਵੱਲੋਂ ਚੱਲੀ ਗੋਲ਼ੀ ਲੱਗਣ ਕਾਰਨ ਮੌਤ

ਜੈਪੁਰ (ਭਾਸ਼ਾ): ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਜੰਗਲੀ ਸੂਰ ਦਾ ਸ਼ਿਕਾਰ ਕਰਨ ਗਏ ਚਾਰ ਦੋਸਤਾਂ ਵਿਚੋਂ ਇਕ ਦੀ ਬੰਦੂਕ ਤੋਂ ਚੱਲੀ ਗੋਲ਼ੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ 'ਚ ਬੋਲੇ ਅਮਿਤ ਸ਼ਾਹ, 'ਨਸ਼ਿਆਂ ਖ਼ਿਲਾਫ ਮਿਲ ਕੇ ਜੰਗ ਲੜਨ ਕੇਂਦਰ ਤੇ ਸੂਬੇ'

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਵਾਈ ਸਿੰਘ ਨੇ ਦੱਸਿਆ ਕਿ ਜੰਗਲੀ ਸੂਰ ਦਾ ਸ਼ਿਕਾਰ ਕਰਨ ਗਏ ਚਾਰ ਦੋਸਤਾਂ 'ਚੋਂ ਇਕ ਦੀ ਬੰਦੂਕ ਦੀ ਗੋਲੀ ਲੱਗਣ ਨਾਲ ਉਨ੍ਹਾਂ 'ਚੋਂ ਇਕ ਦੋਸਤ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਰਵਿੰਦ (20) ਦੀ ਬੰਦੂਕ ਤੋਂ ਚੱਲੀ ਗੋਲ਼ੀ ਅਰਵਿੰਦ ਮੀਣਾ (19) ਨੂੰ ਲੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News