ਸੁਰੱਖਿਅਤ ਹੈ ਬੋਤਲ ਬੰਦ ਪਾਣੀ : ਹਰਸ਼ਵਰਧਨ

07/02/2019 3:46:54 PM

ਨਵੀਂ ਦਿੱਲੀ (ਵਾਰਤਾ)— ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਬੋਤਲ ਬੰਦ ਪਾਣੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ 'ਚ ਪਲਾਸਟਿਕ ਦੇ ਕਣ ਮੌਜੂਦ ਨਹੀਂ ਹਨ। ਹਰਸ਼ਵਰਧਨ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਕ ਲਿਖਤੀ ਪ੍ਰਸ਼ਨ ਦੇ ਉੱਤਰ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੋਤਲ ਬੰਦ ਪਾਣੀ ਵਿਚ ਪਲਾਸਟਿਕ ਦੀ ਘੁਲਣਸ਼ੀਲਤਾ ਕਾਰਨ ਸਿਹਤ ਨੂੰ ਨੁਕਸਾਨ ਹੋਣ ਦਾ ਖੁਲਾਸਾ ਕਰਨ ਵਾਲੀ ਇਕ ਅਮਰੀਕੀ ਅਧਿਐਨ ਰਿਪੋਰਟ 'ਤੇ ਜਾਣਕਾਰੀ ਲਈ। ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿਚ ਇਸ ਦੇ ਪ੍ਰਭਾਵ 'ਤੇ ਵਿਗਿਆਨਕ ਅਧਿਐਨ ਤੋਂ ਬਾਅਦ ਬੋਤਲ ਬੰਦ ਪਾਣੀ ਨੂੰ ਖੁਰਾਕ ਸੁਰੱਖਿਆ ਅਤੇ ਮਾਪਦੰਡ (ਮਿਆਰੀ) ਅਥਾਰਿਟੀ ਦੇ ਮਾਪਦੰਡਾਂ ਮੁਤਾਬਕ ਸੁਰੱਖਿਅਤ ਦੱਸਿਆ।

PunjabKesari

ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਪਤਾ ਲੱਗਾ ਹੈ ਕਿ ਬੋਤਲ ਬੰਦ ਪਾਣੀ ਵਿਚ ਪਲਾਸਟਿਕ ਦੀ ਘੁਲਣਸ਼ੀਲਤਾ ਮਾਪਦੰਡਾਂ ਦੀ ਸੁਰੱਖਿਅਤ ਸੀਮਾ ਦੇ ਦਾਇਰੇ ਵਿਚ ਹੈ। ਭਾਰਤ ਵਿਚ ਤੈਅ ਮਾਪਦੰਡਾਂ ਮੁਤਾਬਕ ਪਾਣੀ ਵਿਚ ਪਲਾਸਟਿਕ ਦੀ ਘੁਲਣਸ਼ੀਲਤਾ ਦਾ ਸੁਰੱਖਿਅਤ ਪੱਧਰ 60 ਮਾਈਕ੍ਰੋਨ ਪ੍ਰਤੀ ਕਿਲੋਗ੍ਰਾਮ ਹੈ। ਬੋਤਲ ਬੰਦ ਪਾਣੀ ਵਿਚ ਪਲਾਸਟਿਕ ਤੱਤਾਂ ਦੀ ਘੁਲਣਸ਼ੀਲਤਾ ਦਾ ਮੌਜੂਦਾ ਪੱਧਰ 0.01 ਮਾਈਕ੍ਰੋਨ ਪ੍ਰਤੀ ਕਿਲੋਗ੍ਰਾਮ ਪਾਇਆ ਗਿਆ, ਜੋ ਕਿ ਸੁਰੱਖਿਅਤ ਸੀਮਾ ਵਿਚ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਿਸ਼ਾ ਵਿਚ ਅੱਗੇ ਵੀ ਸ਼ੋਧ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਲਾਸਟਿਕ ਬੋਤਲਾਂ ਵਿਚ ਮਿਲ ਰਹੇ ਪਾਣੀ ਨੂੰ ਬੰਦ ਕਰਨ ਦਾ ਕੋਈ ਵਿਚਾਰ ਨਹੀਂ ਹੈ ਪਰ ਸਰਕਾਰ ਨੇ ਪਲਾਸਟਿਕ ਵਿਰੁੱਧ ਜਨ ਅੰਦੋਲਨ ਸ਼ੁਰੂ ਕੀਤੀ ਹੈ, ਤਾਂ ਕਿ ਲੋਕ ਖੁਦ ਹੀ ਇਸ ਦਾ ਇਸਤੇਮਾਲ ਨਾ ਕਰਨ ਅਤੇ ਪਾਬੰਦੀ ਲਾਉਣ ਦੀ ਨੌਬਤ ਹੀ ਨਾ ਆਵੇ।


Tanu

Content Editor

Related News