ਉਡਾਣ ਭਰਦਿਆਂ ਹੀ ਜਹਾਜ਼ ਦੇ ਦੋਵੇਂ ਇੰਜਣ ਹੋਏ ਫੇਲ੍ਹ, ਮਚੀ ਹਫੜਾ-ਦਫੜੀ

Thursday, May 12, 2022 - 11:07 PM (IST)

ਉਡਾਣ ਭਰਦਿਆਂ ਹੀ ਜਹਾਜ਼ ਦੇ ਦੋਵੇਂ ਇੰਜਣ ਹੋਏ ਫੇਲ੍ਹ, ਮਚੀ ਹਫੜਾ-ਦਫੜੀ

ਭਿਵਾਨੀ (ਅਸ਼ੋਕ) : ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਇਹ ਕਹਾਵਤ ਉਸ ਸਮੇਂ ਦਰੁੱਸਤ ਜਾਪਦੀ ਦਿਖਾਈ ਦਿੱਤੀ, ਜਦੋਂ ਭਿਵਾਨੀ ’ਚ ਹਵਾਈ ਪੱਟੀ ’ਤੇ ਉਡਾਣ ਭਰਦਿਆਂ ਹੀ ਜਹਾਜ਼ ਦੇ ਦੋਵੇਂ ਇੰਜਣ ਫੇਲ ਹੋ ਗਏ। ਇਸ ਦੌਰਾਨ ਜਹਾਜ਼ ਹੇਠਾਂ ਡਿੱਗ ਗਿਆ। ਗਨੀਮਤ ਇਹ ਰਹੀ ਕਿ ਜਹਾਜ਼ ਨੇ ਬਹੁਤ ਜ਼ਿਆਦਾ ਉੱਚਾ ਉਡਾਣ ਨਹੀਂ ਭਰੀ ਸੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ’ਤੇ ਜਹਾਜ਼ ਡਿੱਗਿਆ, ਉਹ ਵੀ ਟਰੇਨਿੰਗ ਸਕੂਲ ਦਾ ਖੇਤਰ ਵੀ ਸੀ। ਇਸ ਦੌਰਾਨ ਜਹਾਜ਼ ’ਚ ਇਕ ਕਪਤਾਨ ਅਤੇ ਇਕ ਟ੍ਰੇਨੀ ਸਵਾਰ ਸੀ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਫਿਲਹਾਲ ਟਰੇਨਿੰਗ ਸੈਂਟਰ ਦੇ ਸੰਚਾਲਕ ਅਤੇ ਅਧਿਕਾਰੀ ਹੁਣ ਜਾਂਚ ਕਰ ਰਹੇ ਹਨ ਕਿ ਹਾਦਸਾ ਕਿਵੇਂ ਵਾਪਰਿਆ।


author

Manoj

Content Editor

Related News