ਨਵੀਂਆਂ 80 ਯਾਤਰੀ ਰੇਲਾਂ ਦੀਆਂ ਟਿਕਟਾਂ ਅੱਜ ਤੋਂ ਹੋਣਗੀਆਂ ਪੱਕੀਆਂ; ਦਿਸ਼ਾ ਨਿਰਦੇਸ਼ ਜਾਰੀ

Thursday, Sep 10, 2020 - 07:05 PM (IST)

ਨਵੀਂਆਂ 80 ਯਾਤਰੀ ਰੇਲਾਂ ਦੀਆਂ ਟਿਕਟਾਂ ਅੱਜ ਤੋਂ ਹੋਣਗੀਆਂ ਪੱਕੀਆਂ; ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ — ਯਾਤਰੀ ਅੱਜ ਤੋਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ 80 ਨਵੀਆਂ ਯਾਤਰੀ ਗੱਡੀਆਂ ਲਈ ਟਿਕਟਾਂ ਬੁੱਕ ਕਰਵਾ ਸਕਣਗੇ। ਰੇਲਵੇ ਅਨੁਸਾਰ ਇਹ ਰੇਲ ਗੱਡੀਆਂ ਪਹਿਲਾਂ ਤੋਂ ਚੱਲ ਰਹੀਆਂ 230 ਵਿਸ਼ੇਸ਼ ਟ੍ਰੇਨਾਂ ਨਾਲੋਂ ਵੱਖਰੀਆਂ ਹੋਣਗੀਆਂ ਅਤੇ ਅੱਜ ਯਾਨੀ ਕਿ 10 ਸਤੰਬਰ ਨੂੰ ਸਵੇਰੇ 10 ਵਜੇ ਤੋਂ ਇਨ੍ਹਾਂ ਰੇਲ ਗੱਡੀਆਂ ਲਈ ਰਿਜ਼ਰਵੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਯਾਤਰੀ ਟ੍ਰੇਨਾਂ ਦੀ ਕੁੱਲ ਗਿਣਤੀ ਵੀ ਵੱਧ ਕੇ 310 ਹੋ ਜਾਵੇਗੀ।

ਇਹ ਸਾਰੀਆਂ 80 ਰੇਲ ਗੱਡੀਆਂ ਪੂਰੀ ਤਰ੍ਹਾਂ ਰਾਖਵੀਆਂ ਹੋਣਗੀਆਂ, ਇਸ ਲਈ ਸਿਰਫ ਪੁਸ਼ਟੀ ਕੀਤੀ ਟਿਕਟ(ਰਿਜ਼ਰਵਡ ਟਿਕਟ) ਵਾਲੇ ਯਾਤਰੀਆਂ ਨੂੰ ਹੀ ਇਸ ਵਿਚ ਯਾਤਰਾ ਕਰਨ ਦੀ ਆਗਿਆ ਹੋਵੇਗੀ। ਉਡੀਕ ਵਾਲੀਆਂ ਟਿਕਟਾਂ(ਵੇਟਿੰਗ ਟਿਕਟ) ਵਾਲੇ ਯਾਤਰੀ ਇਨ੍ਹਾਂ ਰੇਲ ਗੱਡੀਆਂ ਵਿਚ ਯਾਤਰਾ ਨਹੀਂ ਕਰ ਸਕਣਗੇ। ਅਜਿਹੀ ਸਥਿਤੀ ਵਿਚ ਯਾਤਰੀਆਂ ਨੂੰ ਇਨ੍ਹਾਂ ਰੇਲ ਗੱਡੀਆਂ ਵਿਚ ਯਾਤਰਾ ਕਰਨ ਲਈ ਰਿਜ਼ਰਵੇਸ਼ਨ ਕਰਵਾਣੀ ਪਵੇਗੀ। ਤੁਸੀਂ ਆਸਾਨੀ ਨਾਲ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਰੇਲਵੇ ਰਿਜ਼ਰਵੇਸ਼ਨ ਕਾਊਂਟਰਾਂ 'ਤੇ ਜਾ ਕੇ ਵੀ ਇਨ੍ਹਾਂ ਰੇਲ ਗੱਡੀਆਂ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਸਪੈਸ਼ਲ ਟ੍ਰੇਨਾਂ ਲਈ ਟਿਕਟ ਕਿਵੇਂ ਬੁੱਕ ਕੀਤੀ ਜਾ ਸਕਦੀ ਹੈ

ਕੋਰੋਨਾ ਮਹਾਮਾਰੀ ਵਿਚਕਾਰ ਤੁਸੀਂ ਟਿਕਟ ਕਾਊਂਟਰ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ, ਪਰ ਇਸ ਲਈ ਕੋਰੋਨਾ ਦਾ ਜੋਖਮ ਵਧਦਾ ਹੈ। ਅਜਿਹੀ ਸਥਿਤੀ ਵਿਚ ਤੁਸੀਂ ਘਰ ਤੋਂ ਇੱਕ ਸੁਰੱਖਿਅਤ ਆਨਲਾਈਨ ਰੇਲਵੇ ਟਿਕਟ ਬੁੱਕ ਕਰ ਸਕਦੇ ਹੋ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਤੁਸੀਂ irctc.co.in ਤੋਂ ਰੇਲ ਟਿਕਟ ਬੁੱਕ ਕਰ ਸਕਦੇ ਹੋ।

  • ਸਭ ਤੋਂ ਪਹਿਲਾਂ ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ irctc.co.in 'ਤੇ ਜਾਓ ਜਾਂ ਇਸਦੇ ਐਪ ਨੂੰ ਡਾਉਨਲੋਡ ਕਰੋ।
  • ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਦੇਖਣ ਤੋਂ ਬਾਅਦ ਆਈ.ਆਰ.ਸੀ.ਟੀ.ਸੀ. ਖਾਤਾ ਬਣਾਉਣ ਲਈ ਵੈਬਸਾਈਟ ਦੇ ਉਪਰਲੇ ਪਾਸੇ ਸੱਜੇ ਕੋਨੇ 'ਤੇ ਰਜਿਸਟਰ 'ਬਟਨ' ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਕੁਝ ਜਾਣਕਾਰੀ ਜਿਵੇਂ ਕਿ ਨਾਮ, ਪਾਸਵਰਡ, ਤਰਜੀਹੀ ਭਾਸ਼ਾ, ਜਨਮ ਮਿਤੀ, ਮੋਬਾਈਲ ਨੰਬਰ, ਈਮੇਲ ਪਤਾ, ਪਤਾ ਆਦਿ ਪ੍ਰਦਾਨ ਕਰਨਾ ਹੋਵੇਗਾ। ਇਸ ਤੋਂ ਬਾਅਦ ਸਬਮਿਟ 'ਤੇ ਕਲਿਕ ਕਰੋ। ਅਜਿਹਾ ਕਰਨ ਦੇ ਨਾਲ ਤੁਹਾਡਾ IRCTC ਖਾਤਾ ਬਣਾਏਗਾ।
  • ਇਸ ਤੋਂ ਬਾਅਦ ਤੁਸੀਂ ਹੋਮਪੇਜ 'ਤੇ ਲਾਗਇਨ ਬਟਨ 'ਤੇ ਕਲਿੱਕ ਕਰੋ। ਤੁਸੀਂ 'ਬੁੱਕ ਯੂਅਰ ਟਿਕਟ' ਪੇਜ 'ਤੇ ਪਹੁੰਚ ਜਾਵੋਗੇ। ਇੱਥੇ ਤੁਸੀਂ ਜਿਹੜੇ ਸਥਾਨ ਤੋਂ ਲੈ ਕੇ ਜਿਥੋਂ ਤੱਕ ਸਫ਼ਰ ਕਰਨਾ ਚਾਹੁੰਦੇ ਹੋ, ਤੁਸੀਂ ਕਿਸ ਦਿਨ ਯਾਤਰਾ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਕਿਹੜੀ ਕਲਾਸ ਦੀ ਯਾਤਰਾ ਕਰਨਾ ਚਾਹੁੰਦੇ ਹੋ ਦੀ ਚੋਣ ਕਰਕੇ ਤੁਸੀਂ ਟਿਕਟਾਂ ਦੀ ਬੁਕਿੰਗ ਲਈ ਅੱਗੇ ਵਧ ਸਕਦੇ ਹੋ।
  • ਇਸ ਤੋਂ ਬਾਅਦ, ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਉਸ ਕਲਾਸ ਵਿਚ ਸੀਟ ਖਾਲ੍ਹੀ ਹੈ ਜਾਂ ਨਹੀਂ। ਜੇ ਸੀਟਾਂ ਉਪਲਬਧ ਹਨ, ਤਾਂ ਤੁਸੀਂ ਟਿਕਟਾਂ ਬੁੱਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਹੁਣ 'ਬੁੱਕ ਨਾਓ ਬਟਨ' 'ਤੇ ਕਲਿੱਕ ਕਰਨਾ ਪਏਗਾ। ਇਸ ਤੋਂ ਬਾਅਦ ਯਾਤਰੀਆਂ ਦੇ ਨਾਮ ਦਿੱਤੇ ਜਾਣੇ ਹਨ, ਜਿਨ੍ਹਾਂ ਲਈ ਟਿਕਟਾਂ ਬੁੱਕ ਕੀਤੀਆਂ ਜਾ ਰਹੀਆਂ ਹਨ।
  • ਹੇਠਾਂ ਸਕ੍ਰੌਲ ਕਰੋ ਅਤੇ ਮੋਬਾਈਲ ਨੰਬਰ ਅਤੇ ਕੈਪਚਰ ਕੋਡ ਦਾਖਲ ਕਰੋ। ਫਿਰ ਬੁਕਿੰਗ 'ਤੇ ਕਲਿੱਕ ਕਰੋ।
  • ਫਿਰ ਤੁਹਾਨੂੰ ਭੁਗਤਾਨ ਕਰਨਾ ਪਏਗਾ, ਇਸਦੇ ਲਈ ਤੁਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟ ਬੈਂਕਿੰਗ, ਯੂ. ਪੀ. ਆਈ. ਦੀ ਚੋਣ ਕਰ ਸਕਦੇ ਹੋ। ਭੁਗਤਾਨ ਤੋਂ ਬਾਅਦ ਤੁਸੀਂ ਟਿਕਟ ਨੂੰ ਡਾਉਨਲੋਡ ਕਰਨ ਦੇ ਯੋਗ ਹੋਵੋਗੇ। ਤੁਸੀਂ ਆਪਣੇ ਫੋਨ ਨੰਬਰ 'ਤੇ ਇੱਕ ਐਸ.ਐਮ.ਐਸ. ਵੀ ਪ੍ਰਾਪਤ ਕਰ ਸਕੋਗੇ।

ਯਾਤਰੀਆਂ ਲਈ ਰੇਲ ਗਾਈਡਲਾਈਨਜ਼

ਰੇਲਵੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਟੇਸ਼ਨ 'ਤੇ ਦਾਖਲਾ(ਐਂਟਰੀ) ਸਿਰਫ ਪੁਸ਼ਟੀ ਕੀਤੀ ਟਿਕਟ ਜ਼ਰੀਏ ਹੀ ਹੋ ਸਕਦਾ ਹੈ। ਯਾਤਰੀਆਂ ਨੂੰ ਯਾਤਰਾ ਦੇ ਸਮੇਂ ਤੋਂ 90 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਪਵੇਗਾ, ਤਾਂ ਜੋ ਥਰਮਲ ਸਕ੍ਰੀਨਿੰਗ ਦੀ ਪ੍ਰਕਿਰਿਆ ਅਸਾਨੀ ਨਾਲ ਪੂਰੀ ਕੀਤੀ ਜਾ ਸਕੇ।

ਯਾਤਰਾ ਕਰਨ ਲਈ ਸਾਰੇ ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਪਵੇਗਾ। ਰੇਲਵੇ ਦੁਆਰਾ ਯਾਤਰਾ ਦੌਰਾਨ ਕੰਬਲ, ਸ਼ੀਟ, ਪਰਦੇ ਪ੍ਰਦਾਨ ਨਹੀਂ ਕੀਤੇ ਜਾਣਗੇ। ਰੇਲ ਗੱਡੀ ਵਿਚ ਚੜ੍ਹਦੇ ਸਮੇਂ ਅਤੇ ਯਾਤਰਾ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਰੇਲਵੇ ਸਟੇਸ਼ਨ 'ਤੇ ਸਾਰੇ ਯਾਤਰੀਆਂ ਦੀ ਥਰਮਲ ਜਾਂਚ ਕੀਤੀ ਜਾਏਗੀ ਅਤੇ ਸਿਰਫ ਉਹ ਲੋਕ ਜੋ ਐਸੀਮਪੋਮੈਟਿਕ(Asymptomatic) ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਦਿਖਾਉਂਦੇ, ਉਨ੍ਹਾਂ ਨੂੰ ਹੀ ਰੇਲ ਗੱਡੀ ਵਿਚ ਸਫ਼ਰ ਕਰਨ ਦੀ ਆਗਿਆ ਮਿਲੇਗੀ। ਸਟੇਸ਼ਨ ਅਤੇ ਰੇਲ ਗੱਡੀ ਵਿਚ ਦਾਖਲ ਹੋਣ ਵੇਲੇ ਅਤੇ ਯਾਤਰਾ ਦੌਰਾਨ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ।

80 ਟ੍ਰੇਨਾਂ ਦੀ ਪੂਰੀ ਸੂਚੀ

12 ਸਤੰਬਰ ਤੋਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਜਾ ਰਹੀਆਂ 80 ਆਈ.ਆਰ.ਸੀ.ਟੀ.ਸੀ. ਵਿਸ਼ੇਸ਼ ਰੇਲ ਗੱਡੀਆਂ ਦੀ ਸੂਚੀ 

PunjabKesari

PunjabKesari


author

Harinder Kaur

Content Editor

Related News