ਬੰਬੇ ਹਾਈ ਕੋਰਟ ਜ਼ਰੂਰੀ ਮਾਮਲਿਆਂ ਦੀ ਹੀ ਸੁਣਵਾਈ ਕਰੇਗਾ
Monday, May 04, 2020 - 10:29 PM (IST)
ਮੁੰਬਈ (ਪ. ਸ.) : ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਲਾਕਡਾਊਨ ਦੀ ਮਿਆਦ ਵਧਾਏ ਜਾਣ ਦੇ ਬਾਅਦ ਅਗਲੇ ਆਦੇਸ਼ ਤੱਕ ਉਹ ਸੀਮਿਤ ਘੰਟਿਆਂ ਤੱਕ ਕੰਮ ਕਰਣਾ ਜਾਰੀ ਰੱਖੇਗਾ ਅਤੇ ਸਿਰਫ ਜ਼ਰੂਰੀ ਮਾਮਲਿਆਂ ਦੀ ਹੀ ਵੀਡੀਓ ਕਾਨਫਰੈਂਸ ਦੇ ਜ਼ਰੀਏ ਸੁਣਵਾਈ ਕੀਤੀ ਜਾਵੇਗੀ।
ਹਾਈ ਕੋਰਟ ਦੇ ਮੁੱਖ ਜੱਜ ਦੀਪਾਂਕਰ ਦੱਤਾ ਅਤੇ ਪ੍ਰਬੰਧਕੀ ਕਮੇਟੀ ਦੇ ਹੋਰ ਜੱਜਾਂ ਨੇ ਸੋਮਵਾਰ ਨੂੰ ਬੈਠਕ ਕੀਤੀ ਅਤੇ ਇੱਕ ਸਰਕੂਲਰ ਜਾਰੀ ਕਰ ਕਿਹਾ ਕਿ ਉੱਚ ਅਦਾਲਤ ਅਤੇ ਨਾਗਪੁਰ, ਔਰੰਗਾਬਾਦ ਅਤੇ ਗੋਆ ਦੀਆਂ ਬੈਂਚਾਂ ਅਤੇ ਰਾਜ ਭਰ ਦੇ ਸਾਰੇ ਜ਼ਿਲ੍ਹਾ ਅਤੇ ਮਜਿਸਟ੍ਰੇਟ ਅਦਾਲਤਾਂ 'ਚ ਕੰਮ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਹੁਣ ਹੋ ਰਿਹਾ ਹੈ। ਸਿਰਫ ਜ਼ਰੂਰੀ ਮਾਮਲਿਆਂ ਦੀ ਹੀ ਸੁਣਵਾਈ ਹੋਵੇਗੀ।