ਡਾਕਟਰਾਂ ਦੀ ਸਲਾਹ ਦੇ ਉਲਟ ਕੋਰਟ ਨੇ ਦਿੱਤੀ ਨਬਾਲਿਗ ਬਲਾਤਕਾਰ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ

Wednesday, Jul 01, 2020 - 09:27 PM (IST)

ਡਾਕਟਰਾਂ ਦੀ ਸਲਾਹ ਦੇ ਉਲਟ ਕੋਰਟ ਨੇ ਦਿੱਤੀ ਨਬਾਲਿਗ ਬਲਾਤਕਾਰ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ

ਮੁੰਬਈ - ਬੰਬੇ ਹਾਈ ਕੋਰਟ ਨੇ 17 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ। ਉਹ 25 ਹਫ਼ਤੇ ਦੀ ਗਰਭਵਤੀ ਹੈ ਅਤੇ ਸਰਕਾਰੀ ਕੇ.ਈ.ਐੱਮ. ਹਸਪਤਾਲ ਨੇ ਗਰਭਪਾਤ ਨਹੀਂ ਕਰਵਾਉਣ ਦੀ ਸਲਾਹ ਦਿੱਤੀ ਸੀ ਪਰ ਇਸ ਦੇ ਬਾਵਜੂਦ ਅਦਾਲਤ ਨੇ ਗਰਭਪਾਤ ਦੀ ਮਨਜ਼ੂਰੀ ਦੇ ਦਿੱਤੀ ਹੈ।  ਜਸਟਿਸ ਕੇ.ਕੇ. ਤਾਤੇੜ ਅਤੇ ਜਸਟਿਸ ਮਿਲਿੰਦ ਜਾਧਵ ਦੀ ਡਿਵੀਜ਼ਨ ਬੈਂਚ ਨੇ ਲੜਕੀ ਦੇ ਪਿਤਾ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੰਗਲਵਾਰ ਨੂੰ ਇਹ ਆਦੇਸ਼ ਦਿੱਤਾ।

ਪਟੀਸ਼ਨ 'ਚ ਲੜਕੀ ਦਾ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਮੰਗੀ ਗਈ ਸੀ ਜੋ ਇਸ ਸਮੇਂ 25 ਹਫ਼ਤੇ ਦੀ ਗਰਭਵਤੀ ਹੈ। ਪਟੀਸ਼ਨ ਮੁਤਾਬਕ ਲੜਕੀ ਨਾਲ ਬਲਾਤਕਾਰ ਹੋਇਆ ਸੀ ਅਤੇ ਦੋਸ਼ੀਆਂ ਖਿਲਾਫ ਮੁੰਬਈ ਦੇ ਵਾਕੋਲਾ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਡਾਕਟਰੀ ਗਰਭਪਾਤ ਦੀ ਮਨਜ਼ੂਰੀ ਮੰਗਦੇ ਹੋਏ ਕਿਹਾ ਕਿ ਉਸਦੀ ਮਾਨਸਿਕ ਅਤੇ ਸ਼ਰੀਰਕ ਸਿਹਤ ਨੂੰ ਖ਼ਤਰਾ ਹੈ।


author

Inder Prajapati

Content Editor

Related News