''ਕੋਰਟ ਕੰਪਲੈਕਸ ਅੰਦਰ ਬੰਬ ਹੈ!'' ਪੁਲਸ ਨੂੰ ਪੈ ਗਈਆਂ ਭਾਜੜਾਂ

Wednesday, Apr 16, 2025 - 02:44 PM (IST)

''ਕੋਰਟ ਕੰਪਲੈਕਸ ਅੰਦਰ ਬੰਬ ਹੈ!'' ਪੁਲਸ ਨੂੰ ਪੈ ਗਈਆਂ ਭਾਜੜਾਂ

ਨਵੀਂ ਦਿੱਲੀ- ਦਿੱਲੀ ਦੀ ਦਵਾਰਕਾ ਅਦਾਲਤ ਕੰਪਲੈਕਸ 'ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਦਾਲਤ ਨੂੰ ਖਾਲੀ ਕਰਵਾ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਦਵਾਰਕਾ ਅਦਾਲਤ ਕੰਪਲੈਕਸ 'ਚ ਬੰਬ ਹੋਣ ਦੀ ਸੂਚਨਾ ਮਿਲਣ ਮਗਰੋਂ ਉਸ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਭਗ 10:45 ਵਜੇ ਪੀ. ਸੀ. ਆਰ ਨੂੰ ਇਕ ਕਾਲ ਆਈ ਜਿਸ ਵਿਚ ਦੱਸਿਆ ਗਿਆ ਸੀ ਕਿ ਦਵਾਰਕਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇਕ ਈ-ਮੇਲ ਮਿਲਿਆ ਹੈ।

ਇਹ ਵੀ ਪੜ੍ਹੋ- ਹੈਲੋ! ਸ਼ਹਿਰ 'ਚ ਹੋਣਗੇ ਬੰਬ ਧਮਾਕੇ, ਇਕ ਫੋਨ ਨੇ ਪੁਲਸ ਨੂੰ ਪਾ 'ਤੀਆਂ ਭਾਜੜਾਂ

ਅਧਿਕਾਰੀ ਨੇ ਦੱਸਿਆ ਕਿ ਈਮੇਲ ਮੰਗਲਵਾਰ ਰਾਤ ਨੂੰ ਕਰੀਬ 9 ਵਜੇ ਮਿਲੀ ਅਤੇ ਅਦਾਲਤ ਦੇ ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਅਧਿਕਾਰੀ ਨੇ ਕਿਹਾ ਕਿ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਭੇਜ ਦਿੱਤਾ ਗਿਆ ਹੈ ਅਤੇ ਅਸੀਂ ਪੂਰੀ ਜਾਂਚ ਕਰ ਰਹੇ ਹਾਂ। ਪੂਰੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ। ਹਾਲਾਂਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ-  ਔਰਤਾਂ ਲਈ ਖੁਸ਼ਖ਼ਬਰੀ; ਅੱਜ ਖ਼ਾਤਿਆਂ 'ਚ ਆਉਣਗੇ 1250 ਰੁਪਏ

ਜਾਣਕਾਰੀ ਮੁਤਾਬਕ ਦੁਵਾਰਕਾ ਕੋਰਟ ਵਿਚ ਬੁੱਧਵਾਰ ਸਵੇਰੇ ਬੰਬ ਦੀ ਧਮਕੀ ਮਿਲੀ। ਜਿਸ ਤੋਂ ਬਾਅਦ ਨਿਆਂਇਕ ਕਾਰਵਾਈ ਰੋਕ ਦਿੱਤੀ ਗਈ ਅਤੇ ਕੋਰਟ ਰੂਮ ਖਾਲੀ ਕਰਵਾ ਦਿੱਤੇ ਗਏ। ਸੁਰੱਖਿਆ ਕਰਮੀਆਂ ਨੇ ਵਕੀਲਾਂ ਨੂੰ ਬਾਹਰ ਜਾਣ ਲਈ ਕਿਹਾ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News