ਕਰਵਾਚੌਥ ਮੌਕੇ ਬਾਜ਼ਾਰਾਂ ''ਚ ਲੱਗੀਆਂ ਰੌਣਕਾਂ, ਸੁਹਾਗਣਾਂ ਨੇ ਜੰਮ ਕੇ ਕੀਤੀ ਖ਼ਰੀਦਦਾਰੀ, ਸੋਲਾਂ ਸ਼ਿੰਗਾਰ ਦੀਆਂ ਵਸਤਾਂ ਦੀ ਵਧੀ ਮੰਗ

Thursday, Oct 29, 2026 - 02:02 PM (IST)

ਕਰਵਾਚੌਥ ਮੌਕੇ ਬਾਜ਼ਾਰਾਂ ''ਚ ਲੱਗੀਆਂ ਰੌਣਕਾਂ, ਸੁਹਾਗਣਾਂ ਨੇ ਜੰਮ ਕੇ ਕੀਤੀ ਖ਼ਰੀਦਦਾਰੀ, ਸੋਲਾਂ ਸ਼ਿੰਗਾਰ ਦੀਆਂ ਵਸਤਾਂ ਦੀ ਵਧੀ ਮੰਗ

ਸੁਲਤਾਨਪੁਰ ਲੋਧੀ (ਧੀਰ)-ਪਤੀ-ਪਤਨੀ ਦੇ ਅਟੁੱਟ ਪਿਆਰ, ਵਿਸ਼ਵਾਸ ਅਤੇ ਅਖੰਡ ਸੁਹਾਗ ਦੇ ਪ੍ਰਤੀਕ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਸੁਲਤਾਨਪੁਰ ਲੋਧੀ 'ਚ ਔਰਤਾਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਤਿਉਹਾਰ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਦੇ ਸਦਰ ਬਾਜ਼ਾਰ, ਰੇਲਵੇ ਰੋਡ, ਆਰੀਆ ਸਮਾਜ ਚੌਂਕ ਅਤੇ ਤਲਵੰਡੀ ਪੁਲ ਚੌਂਕ ਸਮੇਤ ਹੋਰ ਪ੍ਰਮੁੱਖ ਬਾਜ਼ਾਰਾਂ ਵਿੱਚ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਸੁਹਾਗਣਾਂ ਵੱਲੋਂ ਆਪਣੇ ਸ਼ਿੰਗਾਰ ਲਈ ਮਹਿੰਦੀ, ਚੂੜੀਆਂ, ਨਵੇਂ ਕੱਪੜੇ, ਗਹਿਣੇ ਅਤੇ ਪੂਜਾ ਸਮੱਗਰੀ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।

PunjabKesari

ਕਰਵਾ ਚੌਥ ਦੇ ਤਿਉਹਾਰ ’ਤੇ ਮਹਿੰਦੀ ਲਗਵਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਸੁਹਾਗਣਾਂ ਦੇ ਸੋਲਾਂ ਸ਼ਿੰਗਾਰ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਸੇ ਕਾਰਨ ਮਹਿੰਦੀ ਲਗਾਉਣ ਵਾਲੇ ਕਾਰੀਗਰਾਂ ਅਤੇ ਬਿਊਟੀ ਪਾਰਲਰਾਂ ਵਿੱਚ ਔਰਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਅਰੇਬਿਕ, ਬੇਲ-ਬੂਟੇਦਾਰ, ਰਾਜਸਥਾਨੀ ਅਤੇ ਆਕਰਸ਼ਕ ਰਵਾਇਤੀ ਡਿਜ਼ਾਈਨਾਂ ਦੀ ਖਾਸ ਮੰਗ ਹੈ। ਔਰਤਾਂ ਆਪਣੇ ਹੱਥਾਂ ’ਤੇ ਸੁੰਦਰ ਮਹਿੰਦੀ ਲਗਵਾ ਕੇ ਤਿਉਹਾਰ ਦੀਆਂ ਤਿਆਰੀਆਂ ਨੂੰ ਯਾਦਗਾਰੀ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਮਹਿੰਦੀ ਦੇ ਨਾਲ-ਨਾਲ ਰੰਗ-ਬਿਰੰਗੀਆਂ ਚੂੜੀਆਂ, ਕੰਗਣ, ਚੂੜਾ, ਬਿੰਦੀ, ਸਿੰਦੂਰ ਅਤੇ ਹੋਰ ਸ਼ਿੰਗਾਰ ਦੀਆਂ ਵਸਤਾਂ ਦੀ ਵੀ ਖੂਬ ਖਰੀਦਦਾਰੀ ਹੋ ਰਹੀ ਹੈ। ਔਰਤਾਂ ਵੱਲੋਂ ਆਪਣੇ ਪਹਿਰਾਵੇ ਨਾਲ ਮੇਲ ਖਾਂਦੀਆਂ ਚੂੜੀਆਂ ਅਤੇ ਗਹਿਣਿਆਂ ਦੀ ਚੋਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਰਵਾਚੌਥ ਦੇ ਦਿਨ ਪੰਜਾਬ 'ਚ ਹਾਈਵੇਅ 'ਤੇ ਵੱਡਾ ਹਾਦਸਾ! ਦੋ ਲੋਕਾਂ ਦੀ ਦਰਦਨਾਕ ਮੌਤ

PunjabKesari

ਕਰਵਾ ਚੌਥ ਦੇ ਮੱਦੇਨਜ਼ਰ ਸ਼ਹਿਰ ਦੀਆਂ ਮੁਨਿਆਰੀ, ਕੱਪੜਾ, ਸਰਾਫਾ, ਕਾਸਮੈਟਿਕ, ਮਠਿਆਈ ਅਤੇ ਬੇਕਰੀ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨਦਾਰਾਂ ਵੱਲੋਂ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਕਿਸਮਾਂ ਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਮਠਿਆਈ ਦੀਆਂ ਦੁਕਾਨਾਂ ’ਤੇ ਵੀ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ, ਜਿੱਥੇ ਔਰਤਾਂ ਆਪਣੇ ਪਰਿਵਾਰਾਂ ਅਤੇ ਪੂਜਾ ਲਈ ਮਠਿਆਈਆਂ ਦੀ ਖਰੀਦਦਾਰੀ ਕਰ ਰਹੀਆਂ ਹਨ। ਤਿਉਹਾਰ ਕਾਰਨ ਵੱਖ-ਵੱਖ ਬਾਜ਼ਾਰਾਂ ਵਿਚ ਵਧੀ ਚਹਿਲ-ਪਹਿਲ ਨਾਲ ਵਪਾਰੀਆਂ ਨੂੰ ਚੰਗੇ ਕਾਰੋਬਾਰ ਦੀ ਉਮੀਦ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਤਿਉਹਾਰੀ ਮੌਕੇ ਲੋਕਾਂ ਵੱਲੋਂ ਖਰੀਦਦਾਰੀ ਕਰਨ ਨਾਲ ਬਾਜ਼ਾਰਾਂ ਵਿੱਚ ਰੌਣਕ ਵਧਦੀ ਹੈ ਅਤੇ ਵਪਾਰ ਨੂੰ ਵੀ ਹੁਲਾਰਾ ਮਿਲਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਰਿਵਾਰ ਨਾਲ ਖਾਣਾ ਖਾਣ ਗਏ ਅੰਮ੍ਰਿਤਧਾਰੀ ਸਿੱਖ ਨੂੰ ਰੈਸਟੋਰੈਂਟ ਬਾਹਰ ਮਾਰੀਆਂ ਗੋਲ਼ੀਆਂ

PunjabKesari

ਹੱਥਾਂ ’ਤੇ ਮਹਿੰਦੀ ਦੇ ਗੂੜ੍ਹੇ ਰੰਗ, ਚੂੜੀਆਂ ਦੀ ਖਣਕ ਤੇ ਸੋਲਾਂ ਸ਼ਿੰਗਾਰ ਦੀਆਂ ਵਸਤਾਂ ਦੀ ਵਧੀ ਮੰਗ
ਸੁਲਤਾਨਪੁਰ ਲੋਧੀ (ਧੀਰ)-ਤਿਉਹਾਰੀ ਸੀਜ਼ਨ ਅਤੇ ਕਰਵਾ ਚੌਥ ਦੇ ਪਵਿੱਤਰ ਦਿਹਾੜੇ ਦੇ ਨੇੜੇ ਆਉਂਦਿਆਂ ਹੀ ਬਜ਼ਾਰਾਂ ਵਿਚ ਜ਼ਬਰਦਸਤ ਰੌਣਕ ਦੇਖਣ ਨੂੰ ਮਿਲ ਰਹੀ ਹੈ। ਔਰਤਾਂ ਦੁਆਰਾ ਸੋਲਾਂ ਸ਼ਿੰਗਾਰ ਦੀਆਂ ਵਸਤਾਂ ਦੀ ਖਰੀਦਦਾਰੀ ਲਈ ਭਾਰੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ, ਜਿਸ ਨਾਲ ਰਵਾਇਤੀ ਅਤੇ ਸੁੰਦਰਤਾ ਉਤਪਾਦਾਂ ਦੀ ਮੰਗ ਵਿਚ ਬੇਹੱਦ ਵਾਧਾ ਹੋਇਆ ਹੈ। ਹੱਥਾਂ ’ਤੇ ਮਹਿੰਦੀ ਦੇ ਗੂੜ੍ਹੇ ਰੰਗ ਦੀ ਚਾਹਤ, ਲਾਲ-ਗੁਲਾਬੀ ਚੂੜੀਆਂ ਦੀ ਖਣਕ ਅਤੇ ਰੰਗ-ਬਿਰੰਗੀਆਂ ਪੋਸ਼ਾਕਾਂ ਨਾਲ ਬਜ਼ਾਰਾਂ ਦੀਆਂ ਰੌਣਕਾਂ ਦੁੱਗਣੀਆਂ ਹੋ ਗਈਆਂ ਹਨ। ਮਹਿੰਦੀ ਲਗਾਉਣ ਵਾਲੇ ਕਲਾਕਾਰਾਂ ਕੋਲ ਕਈ ਦਿਨ ਪਹਿਲਾਂ ਤੋਂ ਹੀ ਬੁਕਿੰਗਾਂ ਪੂਰੀਆਂ ਹੋ ਚੁੱਕੀਆਂ ਹਨ। ਰਵਾਇਤੀ ਮਾਰਵਾੜੀ, ਅਰੇਬਿਕ, ਫਿਗਰ ਆਰਟ ਅਤੇ ਪੋਰਟਰੇਟ ਮਹਿੰਦੀ ਦੇ ਡਿਜ਼ਾਈਨਾਂ ਦੀ ਸਭ ਤੋਂ ਵੱਧ ਮੰਗ ਹੈ। ਮਹਿੰਦੀ ਆਰਟਿਸਟਾਂ ਦਾ ਕਹਿਣਾ ਹੈ ਕਿ ਔਰਤਾਂ ਆਪਣੇ ਹੱਥਾਂ 'ਤੇ ਗੂੜ੍ਹਾ ਅਤੇ ਖਾਸ ਡਿਜ਼ਾਈਨ ਰਚਾਉਣ ਲਈ ਬਹੁਤ ਉਤਸ਼ਾਹਿਤ ਹਨ।

ਇਸ ਦੇ ਨਾਲ ਹੀ ਕੱਚ ਦੀਆਂ ਰੰਗ-ਬਿਰੰਗੀਆਂ ਚੂੜੀਆਂ, ਸੀਪ ਦੇ ਕੰਗਣ, ਬ੍ਰਾਈਡਲ ਚੂੜੇ ਅਤੇ ਮੈਚਿੰਗ ਸੂਟ-ਸਾੜੀਆਂ ਦੀ ਖਰੀਦਦਾਰੀ ਲਈ ਦੁਕਾਨਾਂ 'ਤੇ ਗਾਹਕਾਂ ਦਾ ਹੜ੍ਹ ਆਇਆ ਹੋਇਆ ਹੈ। ਦੁਕਾਨਦਾਰਾਂ ਅਨੁਸਾਰ ਇਸ ਵਾਰ ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਵਿਚ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੋਲਾਂ ਸ਼ਿੰਗਾਰ ਸਮੱਗਰੀ ਜਿਵੇਂ ਕਿ ਸਿੰਦੂਰ, ਬਿੰਦੀ, ਪਾਇਲ, ਬਿਛੂਏ, ਲਿਪਸਟਿਕ, ਨੇਲ ਪੇਂਟ ਅਤੇ ਹੋਰ ਕਾਸਮੈਟਿਕ ਵਸਤਾਂ ਦੇ ਖਾਸ ਗਿਫਟ ਪੈਕਾਂ ਦੀ ਮੰਗ ਵੀ ਕਾਫ਼ੀ ਵਧ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਦੋ ਦਿਨ ਮੀਂਹ, ਗੜ੍ਹੇਮਾਰੀ ਤੇ ਹਨ੍ਹੇਰੀ-ਝੱਖੜ ਦੀ ਚਿਤਾਵਨੀ! 12 ਜ਼ਿਲ੍ਹਿਆਂ 'ਚ Alert

ਖ਼ਰੀਦਦਾਰੀ ਕਰਨ ਆਈਆਂ ਔਰਤਾਂ ਦਾ ਕਹਿਣਾ ਹੈ ਕਿ ਇਹ ਤਿਉਹਾਰ ਭਾਰਤੀ ਪਰੰਪਰਾ, ਪਿਆਰ ਅਤੇ ਸੁਹਾਗ ਦਾ ਪ੍ਰਤੀਕ ਹੈ, ਇਸ ਲਈ ਇਸ ਦਿਨ ਲਈ ਤਿਆਰੀਆਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਕੁਲ ਮਿਲਾ ਕੇ ਤਿਉਹਾਰਾਂ ਦੇ ਇਸ ਮੌਸਮ ਨੇ ਨਾ ਸਿਰਫ਼ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਂਦੀ ਹੈ, ਸਗੋਂ ਲੋਕਾਂ ਦੇ ਜੀਵਨ 'ਚ ਵੀ ਉਤਸ਼ਾਹ ਅਤੇ ਖ਼ੁਸ਼ੀਆਂ ਦਾ ਰੰਗ ਭਰ ਦਿੱਤਾ ਹੈ। ਮਹਿੰਦੀ ਦੀ ਮਹਿਕ ਅਤੇ ਚੂੜੀਆਂ ਦੀ ਖਣਕ ਨਾਲ ਪੂਰਾ ਮਾਹੌਲ ਉਤਸਵ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News