ਫੁੱਟਬਾਲ ਦੇ ਮੈਦਾਨ ’ਚ ਆ ਵੜਿਆ ਟਰੱਕ ! 2 ਲੋਕਾਂ ਦੀ ਮੌਤ, 11 ਹੋਰ ਜ਼ਖ਼ਮੀ

Monday, Oct 19, 2026 - 03:42 PM (IST)

ਫੁੱਟਬਾਲ ਦੇ ਮੈਦਾਨ ’ਚ ਆ ਵੜਿਆ ਟਰੱਕ ! 2 ਲੋਕਾਂ ਦੀ ਮੌਤ, 11 ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕੰਸਾਸ ਸ਼ਹਿਰ 'ਚ ਸ਼ਨੀਵਾਰ ਨੂੰ ਫੁੱਟਬਾਲ ਦੇ ਇਕ ਮੈਦਾਨ ਵਿਚ ਇਕ ਮਹਿਲਾ ਚਾਲਕ ਨੇ ਟਰੱਕ ਵਾੜ ਦਿੱਤਾ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਵਿਚਿਟਾ ਪੁਲਸ ਦੇ ਕੈਪਟਨ ਆਰੋਨ ਮੋਸੇਸ ਨੇ ਦੱਸਿਆ ਕਿ ਮ੍ਰਿਤਕਾਂ ਵਿਚ 6 ਸਾਲ ਦਾ ਇਕ ਲੜਕਾ ਅਤੇ 35 ਸਾਲਾ ਇਕ ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਉਮਰ ਪੰਜ ਤੋਂ 68 ਸਾਲ ਦੇ ਵਿਚਕਾਰ ਹੈ। 

ਮੋਸੇਸ ਨੇ ਦੱਸਿਆ ਕਿ ਟਰੱਕ ਦੀ 34 ਸਾਲਾ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਅਧਿਕਾਰੀਆਂ ਨੂੰ ਇਸ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤੇ ਜਾਣ ਦਾ ਸ਼ੱਕ ਹੈ ਜਾਂ ਨਹੀਂ। ਮੋਸੇਸ ਨੇ ਦੱਸਿਆ ਕਿ ਟਰੱਕ ਵਿਚ ਦੋ ਬੱਚੇ ਵੀ ਸਵਾਰ ਸਨ। ਪੁਲਸ ਮੁਖੀ ਜੋ ਸੁਲੀਵਨ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਅਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਜ਼ਖਮੀਆਂ ਦੀ ਜਾਨ ਬਚਾਉਣ ਲਈ ਮਦਦ ਸ਼ੁਰੂ ਕਰ ਦਿੱਤੀ ਸੀ।


author

Harpreet SIngh

Content Editor

Related News