ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ ''ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ; ਟਰੰਪ ਨੇ ਖੋਲ੍ਹਿਆ ਮੋਰਚਾ

Friday, Oct 30, 2026 - 05:06 PM (IST)

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ ''ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ; ਟਰੰਪ ਨੇ ਖੋਲ੍ਹਿਆ ਮੋਰਚਾ

ਵਾਸ਼ਿੰਗਟਨ (ਭਾਸ਼ਾ): ਭਾਰਤ ਵਿੱਚ 2014 ਵਿੱਚ ਮਥੁਰਾ ਸੀਟ 'ਤੇ ਹੇਮਾ ਮਾਲਿਨੀ ਅਤੇ 2019 ਵਿੱਚ ਵਾਯਨਾਡ 'ਚ ਰਾਹੁਲ ਗਾਂਧੀ ਵਰਗੇ ਹਮਨਾਮ (ਇੱਕੋ ਨਾਂ ਵਾਲੇ) ਉਮੀਦਵਾਰ ਚੋਣਾਂ ਵਿੱਚ ਉਤਾਰਨ ਦੇ ਮਾਮਲੇ ਦੇਖਣ ਨੂੰ ਮਿਲੇ ਸਨ, ਪਰ ਹੁਣ ਅਜਿਹਾ ਹੀ ਮਾਮਲਾ ਅਮਰੀਕਾ ਦੇ ਅਲਾਸਕਾ ਰਾਜ ਵਿੱਚ ਸਾਹਮਣੇ ਆਇਆ ਹੈ। ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਜਾ ਰਹੀਆਂ ਮਿਡ-ਟਰਮ (ਮਧਿਆਵਧੀ) ਚੋਣਾਂ ਤੋਂ ਪਹਿਲਾਂ ਅਲਾਸਕਾ ਰਾਜ ਵਿੱਚ ਇੱਕੋ ਨਾਂ ਵਾਲੇ ਉਮੀਦਵਾਰ ਕਾਰਨ ਰਾਜਨੀਤਿਕ ਤੂਫ਼ਾਨ ਖੜ੍ਹਾ ਹੋ ਗਿਆ ਹੈ।

ਅਲਾਸਕਾ ਵਿੱਚ ਸੀਨੇਟ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਮੌਜੂਦਾ ਸਾਂਸਦ ਡੇਨੀਅਲ ਸੁਲਿਵਨ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਮੈਰੀ ਪੈਲਟੋਲਾ ਨਾਲ ਹੈ। ਇਸ ਚੋਣ ਮੈਦਾਨ ਵਿੱਚ ਇੱਕ ਤੀਜਾ ਉਮੀਦਵਾਰ ਵੀ ਸ਼ਾਮਲ ਹੈ, ਜਿਸ ਦਾ ਨਾਂ ਵੀ ਡੇਨੀਅਲ ਸੁਲਿਵਨ ਹੀ ਹੈ ਅਤੇ ਉਹ ਇੱਕ ਸੇਵਾਮੁਕਤ ਸਕੂਲ ਅਧਿਆਪਕ ਹੈ। 'ਨਿਊਯਾਰਕ ਟਾਈਮਜ਼' ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਧਿਆਪਕ ਸੁਲਿਵਨ ਦੀ ਉਮੀਦਵਾਰੀ ਡੈਮੋਕ੍ਰੇਟਿਕ ਉਮੀਦਵਾਰ ਮੈਰੀ ਪੈਲਟੋਲਾ ਦੀ ਟੀਮ ਦੇ ਸੁਨਿਯੋਜਿਤ ਯਤਨਾਂ ਦਾ ਨਤੀਜਾ ਹੈ, ਤਾਂ ਜੋ ਰਿਪਬਲਿਕਨ ਉਮੀਦਵਾਰ ਦੀਆਂ ਵੋਟਾਂ ਵੰਡੀਆਂ ਜਾ ਸਕਣ।

ਇਸ ਰਿਪੋਰਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਉੱਚ ਦਰਜੇ ਦੀ ਚੋਣ ਧੋਖਾਧੜੀ ਕਰਾਰ ਦਿੰਦਿਆਂ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਨਿਆ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਹਨ।। ਟਰੰਪ ਪ੍ਰਸ਼ਾਸਨ ਦੇ ਨਿਰਦੇਸ਼ਾਂ ਤੋਂ ਬਾਅਦ ਨਿਆ ਵਿਭਾਗ ਨੇ ਇਸ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗ੍ਰੈਂਡ ਜੂਰੀ ਦੁਆਰਾ ਨਵੇਂ ਸਮਨ ਜਾਰੀ ਕੀਤੇ ਗਏ ਹਨ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁਥ ਸੋਸ਼ਲ' 'ਤੇ ਲਿਖਦਿਆਂ ਮੈਰੀ ਪੈਲਟੋਲਾ ਦਾ ਨਾਂ ਬੈਲਟ ਪੇਪਰ  ਤੋਂ ਹਟਾਉਣ ਅਤੇ ਉਨ੍ਹਾਂ 'ਤੇ ਕੇਸ ਚਲਾਉਣ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕਾ 'ਚ ਭਾਰਤੀਆਂ ਦਾ ਦਬਦਬਾ ! ਆਬਾਦੀ 54 ਲੱਖ ਤੋਂ ਪਾਰ

ਸੀ.ਐੱਨ.ਐੱਨ. (CNN) ਦੇ ਰਾਜਨੀਤਿਕ ਵਿਸ਼ਲੇਸ਼ਕ ਸਟੀਫਨ ਕਾਲਿਨਸਨ ਅਨੁਸਾਰ ਟਰੰਪ ਇਸ ਮਾਮਲੇ ਨੂੰ ਡੈਮੋਕ੍ਰੇਟਿਕ ਪਾਰਟੀ ਵਿਰੁੱਧ ਆਪਣੀ ਕਹਾਣੀ ਘੜਨ ਲਈ ਵਰਤ ਰਹੇ ਹਨ, ਖਾਸ ਕਰਕੇ ਜਦੋਂ ਮਿਡ-ਟਰਮ ਚੋਣਾਂ ਵਿੱਚ ਸੀਨੇਟ ਦਾ ਨਿਯੰਤਰਣ ਦਾਅ 'ਤੇ ਲੱਗਿਆ ਹੋਇਆ ਹੈ। ਇੱਕ ਤਾਜ਼ਾ 'ਨਿਊਯਾਰਕ ਟਾਈਮਜ਼-ਸੀਏਨਾ' ਜਨਮਤ ਸਰਵੇਖਣ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਮੈਰੀ ਪੈਲਟੋਲਾ ਨੂੰ 51 ਫੀਸਦੀ ਅਤੇ ਰਿਪਬਲਿਕਨ ਡੈਨ ਸੁਲਿਵਨ ਨੂੰ 45 ਫੀਸਦੀ ਸਮਰਥਨ ਮਿਲਦਾ ਦਿਖਾਇਆ ਗਿਆ ਹੈ। ਹਾਲਾਂਕਿ ਅਮਰੀਕੀ ਕਾਨੂੰਨ ਅਧੀਨ ਇੱਕੋ ਨਾਂ ਵਾਲੇ ਦੂਜੇ ਵਿਅਕਤੀ ਦਾ ਚੋਣ ਲੜਨਾ ਗੈਰ-ਕਾਨੂੰਨੀ ਨਹੀਂ ਹੈ ਅਤੇ ਮਤਪੱਤਰ ਵਿੱਚ ਦੋਵਾਂ ਦੇ ਵੇਰਵੇ ਵੱਖ-ਵੱਖ ਦਰਜ ਹਨ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਵੀ 2014 'ਚ ਛੱਤੀਸਗੜ੍ਹ ਦੀ ਮਹਾਸਮੁੰਦ ਸੀਟ 'ਤੇ ਕਾਂਗਰਸ ਨੇਤਾ ਅਜੀਤ ਜੋਗੀ ਵੱਲੋਂ ਭਾਜਪਾ ਦੇ ਚੰਦੂਲਾਲ ਸਾਹੂ ਵਿਰੁੱਧ 7 ਹੋਰ ਚੰਦੂਲਾਲ ਨਾਂ ਦੇ ਉਮੀਦਵਾਰ ਮੈਦਾਨ 'ਚ ਉਤਾਰੇ ਗਏ ਸਨ। ਭਾਰਤ ਦੇ ਸੁਪਰੀਮ ਕੋਰਟ ਨੇ ਅਜਿਹੀਆਂ ਯਾਚਿਕਾਵਾਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਕਿਸੇ ਵਿਅਕਤੀ ਨੂੰ ਸਿਰਫ਼ ਨਾਂ ਇੱਕੋ ਜਿਹਾ ਹੋਣ ਕਰਕੇ ਚੋਣ ਲੜਨ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News