ਯੂਨੀਵਰਸਿਟੀ ਦੇ ਹੋਸਟਲ 'ਚੋਂ ਮਿਲੀ ਵਿਦਿਆਰਥਣ ਦੀ ਲਾਸ਼, 3 ਮਹੀਨਿਆਂ 'ਚ ਅਜਿਹੀ ਦੂਜੀ ਘਟਨਾ

Friday, May 02, 2025 - 03:39 AM (IST)

ਯੂਨੀਵਰਸਿਟੀ ਦੇ ਹੋਸਟਲ 'ਚੋਂ ਮਿਲੀ ਵਿਦਿਆਰਥਣ ਦੀ ਲਾਸ਼, 3 ਮਹੀਨਿਆਂ 'ਚ ਅਜਿਹੀ ਦੂਜੀ ਘਟਨਾ

ਨੈਸ਼ਨਲ ਡੈਸਕ : ਕਾਠਮੰਡੂ ਦੀ ਇੱਕ ਨੇਪਾਲੀ ਵਿਦਿਆਰਥਣ ਵੀਰਵਾਰ ਨੂੰ ਕਲਿੰਗਾ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੋਜੀ (KIIT) ਦੇ ਕੁੜੀਆਂ ਦੇ ਹੋਸਟਲ ਵਿੱਚ ਮ੍ਰਿਤਕ ਪਾਈ ਗਈ। ਇਹ ਤਿੰਨ ਮਹੀਨਿਆਂ ਵਿੱਚ ਇਸ ਸੰਸਥਾ ਵਿੱਚ ਕਿਸੇ ਨੇਪਾਲੀ ਵਿਦਿਆਰਥੀ ਦੀ ਮੌਤ ਦਾ ਦੂਜਾ ਮਾਮਲਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਝੰਡੇ ਦੇ ਚੱਕਰ 'ਚ ਸਕੂਲੋਂ ਕੱਢੀ ਗਈ 11ਵੀਂ ਦੀ ਵਿਦਿਆਰਥਣ, ਜਾਣੋ ਪੂਰਾ ਮਾਮਲਾ

ਪੁਲਸ ਨੇ ਦੱਸਿਆ ਕਿ ਵਿਦਿਆਰਥਣ ਸ਼ਾਮ 7 ਵਜੇ ਦੇ ਕਰੀਬ ਕੁੜੀਆਂ ਦੇ ਹੋਸਟਲ ਵਿੱਚ ਆਪਣੇ ਕਮਰੇ ਵਿੱਚ ਲਟਕਦੀ ਹੋਈ ਮਿਲੀ। ਭੁਵਨੇਸ਼ਵਰ ਦੇ ਪੁਲਸ ਕਮਿਸ਼ਨਰ ਐੱਸ ਦੇਵ ਦੱਤਾ ਸਿੰਘ ਨੇ ਕਿਹਾ ਕਿ ਫੋਰੈਂਸਿਕ ਅਤੇ ਪੁਲਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਹੋਸਟਲ ਦੀਆਂ ਹੋਰ ਕੁੜੀਆਂ ਤੋਂ ਪੁੱਛਗਿੱਛ ਕਰਕੇ ਜਾਂਚ ਕੀਤੀ। ਇਸ ਘਟਨਾ 'ਤੇ ਯੂਡੀ (ਗੈਰ-ਕੁਦਰਤੀ ਮੌਤ) ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਵਿਦਿਆਰਥੀ ਦੇ ਮਾਪਿਆਂ ਅਤੇ ਨੇਪਾਲੀ ਦੂਤਘਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਭੁਵਨੇਸ਼ਵਰ ਭੇਜ ਦਿੱਤਾ ਗਿਆ ਹੈ ਅਤੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਹਾਲਾਂਕਿ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਸਾਲ ਫਰਵਰੀ ਦੇ ਮਹੀਨੇ ਵਿੱਚ ਇੱਕ 21 ਸਾਲਾ ਨੇਪਾਲੀ ਵਿਦਿਆਰਥਣ ਪ੍ਰਕ੍ਰਿਤੀ ਲਮਸਲ ਦੀ ਉਸੇ ਸੰਸਥਾ ਦੇ ਹੋਸਟਲ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਹ ਬੀ. ਟੈੱਕ ਤੀਜੇ ਸਾਲ ਦੀ ਵਿਦਿਆਰਥਣ ਸੀ। ਉਸ ਘਟਨਾ ਤੋਂ ਬਾਅਦ 500 ਤੋਂ ਵੱਧ ਨੇਪਾਲੀ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਹਾਲਾਤ ਉਦੋਂ ਵਿਗੜ ਗਏ ਜਦੋਂ ਕਾਲਜ ਪ੍ਰਸ਼ਾਸਨ ਨੇ ਕੁਝ ਵਿਦਿਆਰਥੀਆਂ ਨੂੰ ਹੋਸਟਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਨੇਪਾਲੀ ਦੂਤਘਰ ਨੂੰ ਦਖਲ ਦੇਣਾ ਪਿਆ।

ਇਹ ਵੀ ਪੜ੍ਹੋ : ਹੁਣ ਪਾਕਿਸਤਾਨੀ ਰੇਡੀਓ 'ਤੇ ਸੁਣਾਈ ਨਹੀਂ ਦੇਣਗੇ ਭਾਰਤੀ ਗਾਣੇ, ਪਹਿਲਗਾਮ ਹਮਲੇ ਪਿੱਛੋਂ PBA ਨੇ ਲਾਇਆ ਬੈਨ

ਪ੍ਰਕ੍ਰਿਤੀ ਲਮਸਲ ਦੀ ਮੌਤ ਦੇ ਸਬੰਧ ਵਿੱਚ ਉਸਦੇ ਦੋਸਤਾਂ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਉਸਦੇ ਸਾਬਕਾ ਬੁਆਏਫ੍ਰੈਂਡ ਅਦਵਿਕ ਸ਼੍ਰੀਵਾਸਤਵ ਦੁਆਰਾ ਪ੍ਰੇਸ਼ਨ ਕੀਤੇ ਜਾਣ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਸੰਸਥਾ ਵਿੱਚ ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ, ਮਾਨਸਿਕ ਸਿਹਤ ਅਤੇ ਦੇਖਭਾਲ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News