ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀ ਦੇ ਪੁੱਤਰ ਦਾ ਅਗਵਾ ਮਗਰੋਂ ਕਤਲ, ਬੋਰੇ ''ਚੋਂ ਮਿਲੀ ਲਾਸ਼

Saturday, Sep 28, 2024 - 05:18 PM (IST)

ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀ ਦੇ ਪੁੱਤਰ ਦਾ ਅਗਵਾ ਮਗਰੋਂ ਕਤਲ, ਬੋਰੇ ''ਚੋਂ ਮਿਲੀ ਲਾਸ਼

ਬਸਤੀ- ਅਯੁੱਧਿਆ ਵਿਚ ਵਿਵਾਦਿਤ ਢਾਂਚਾ ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀ ਰਮੇਸ਼ ਪ੍ਰਤਾਪ ਸਿੰਘ ਦੇ ਪੁੱਤਰ ਸ਼ਕਤੀ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸਰਯੂ ਨਦੀ ਨੇੜੇ ਕੱਲ ਦੇਰ ਸ਼ਾਮ ਬੋਰੇ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਦੀ ਸ਼ਨਾਖ਼ਤ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀ ਰਹੇ ਲਕਸ਼ਮਣ ਸੈਨਾ ਦੇ ਪ੍ਰਧਾਨ ਰਮੇਸ਼ ਸਿੰਘ ਦੇ ਪੁੱਤਰ ਸ਼ਕਤੀ ਸਿੰਘ ਵਜੋਂ ਹੋਈ ਹੈ। ਸ਼ਕਤੀ ਦੇ ਛੋਟੇ ਭਰਾ ਨੇ ਪਿੰਡ ਦੇ ਹੀ ਇਕ ਸਿਆਸੀ ਪਰਿਵਾਰ 'ਤੇ ਕਤਲ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੇ ਆਧਾਰ 'ਤੇ ਸਾਬਕਾ ਸਵਰਗੀ ਬਾਹੂਬਲੀ ਵਿਧਾਇਕ ਰਾਣਾ ਕ੍ਰਿਸ਼ਨ ਦੇ ਪੁੱਤਰ ਨਾਗੇਂਦਰ ਸਿੰਘ ਸਮੇਤ 4 ਨਾਮਜ਼ਦ ਸਮੇਤ ਹੋਰ ਅਣਪਛਾਤੇ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸਕੂਲ 'ਚ ਸਿਹਤ ਵਿਗੜਨ ਕਾਰਨ ਮਾਸੂਮ ਦੀ ਮੌਤ, ਬੇਹੋਸ਼ੀ ਦੀ ਹਾਲਤ 'ਚ ਭੇਜਿਆ ਸੀ ਘਰ

ਬੋਰੇ ਵਿਚੋਂ ਮਿਲੀ ਸ਼ਕਤੀ ਸਿੰਘ ਦੀ ਲਾਸ਼

ਸਵੇਰੇ ਲੋਕਾਂ ਦੀ ਨਜ਼ਰ ਖੂਨ ਦੇ ਧੱਬਿਆਂ 'ਤੇ ਪਈ ਤਾਂ ਨਦੀ ਕਿਨਾਰੇ ਕਰੀਬ 10 ਮੀਟਰ ਦੂਰ ਪਾਣੀ ਵਿਚ ਇਕੱਠੇ ਬੱਝੇ ਦੋ ਬੋਰਿਆਂ ਵਿਚ ਕੁਝ ਵਿਖਾਈ ਦਿੱਤਾ। ਲਾਸ਼ ਹੋਣ ਦਾ ਖ਼ਦਸ਼ੇ 'ਚ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਬੋਰਾ ਖੁੱਲ੍ਹਵਾਇਆ ਤਾਂ ਉਸ ਵਿਚ ਨੌਜਵਾਨ ਦੀ ਲਾਸ਼ ਮਿਲੀ। ਸਿਰ ਤੋਂ ਲੱਕ ਤੱਕ ਲਾਸ਼ ਪਲਾਸਟਿਕ ਦੇ ਬੋਰੇ ਵਿਚ ਸੀ, ਜਦਕਿ ਪੈਰ ਤੋਂ ਬਾਕੀ ਹਿੱਸਾ ਜੂਟ ਦੇ ਬੋਰੇ ਵਿਚ ਬੱਝਿਆ ਹੋਇਆ ਸੀ ਅਤੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲਸ ਮੁਤਾਬਕ ਲਾਸ਼ ਪੁਰਾਣੀ ਲੱਗ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਕਤੀ ਸਿੰਘ ਦਾ ਬੁੱਧਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਡਬੋਲੀਆ ਥਾਣਾ ਖੇਤਰ ’ਚ ਟਿਕਾਣੇ ਲਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਖ਼ੌਫਨਾਕ ਮੰਜ਼ਰ; ਲਾਵਾਰਿਸ ਕਾਰ 'ਚੋਂ ਮਿਲੀਆਂ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

ਕਾਫੀ ਦਿਨਾਂ ਤੋਂ ਚੱਲ ਰਹੀ ਦੁਸ਼ਮਣੀ

ਮ੍ਰਿਤਕ ਦੇ ਭਰਾ ਵਿਕਰਮ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇਕ ਸਿਆਸੀ ਵਿਅਕਤੀ ਦੇ ਪਰਿਵਾਰ ਤੋਂ ਕਾਫੀ ਦਿਨਾਂ ਤੋਂ ਦੁਸ਼ਮਣੀ ਚੱਲ ਰਹੀ ਸੀ। ਸ਼ਕਤੀ ਸਿੰਘ ਤੇ ਭਾਜਪਾ ਨੇਤਾ ਰਾਣਾ ਨਾਗੇਸ਼ ਸਿੰਘ ਦੇ ਪਰਿਵਾਰਾਂ ’ਚ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ, ਜੋ ਖੂਨੀ ਟਕਰਾਅ ’ਚ ਬਦਲ ਗਈ। ਰਾਣਾ ਨਾਗੇਸ਼ ਸਿੰਘ ’ਤੇ ਰਮੇਸ਼ ਸਿੰਘ ਦੇ ਪੁੱਤਰ ਸ਼ਕਤੀ ਸਿੰਘ ਨੂੰ ਪਹਿਲਾਂ ਅਗਵਾ ਕਰਨ, ਫਿਰ ਉਸ ਦਾ ਕਤਲ ਕਰਨ ਅਤੇ ਲਾਸ਼ ਨੂੰ ਸਰਯੂ ਨਦੀ ’ਚ ਸੁੱਟਣ ਦਾ ਦੋਸ਼ ਹੈ। 2 ਦਿਨ ਦੀ ਭਾਲ ਪਿੱਛੋਂ ਇਕ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਲਾਸ਼ ਨੂੰ ਬਰਾਮਦ ਕਰ ਲਿਆ। ਉਸ ਨੇ ਮੁਲਜ਼ਮ ਨਾਗੇਸ਼ ਸਿੰਘ ਤੇ 3 ਹੋਰਨਾਂ ਵਿਰੁੱਧ ਕਈ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਾਗੇਸ਼ ਸਿੰਘ ਸਵਰਗੀ ਸਾਬਕਾ ਵਿਧਾਇਕ ਰਾਣਾ ਕਿੰਕਰ ਸਿੰਘ ਦਾ ਪੁੱਤਰ ਹੈ।

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਲੈ ਕੇ SC ਸਖ਼ਤ, ਇਸ ਗੱਲ 'ਤੇ ਜਤਾਈ ਹੈਰਾਨੀ

ਸੀ.ਓ. ਪ੍ਰਦੀਪ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਨਗੇਸ਼ ਸਿੰਘ, ਰਵੀ, ਸ਼ੈਲੇਂਦਰ ਅਤੇ ਮਨੋਜ ਦੇ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਪੁਲਿਸ ਪੋਸਟਮਾਰਟਮ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News