ਪਿਕਨਿਕ ਮਨਾਉਣ ਆਏ 5 ਦੋਸਤ ਪਾਣੀ ''ਚ ਰੁੜ੍ਹੇ, ਸਾਰਿਆਂ ਦੀਆਂ ਲਾਸ਼ਾਂ ਬਰਾਮਦ
Monday, Aug 12, 2024 - 06:21 PM (IST)
ਜੈਪੁਰ (ਭਾਸ਼ਾ)- ਜੈਪੁਰ ਦੇ ਕਾਨੋਤਾ ਡੈਮ 'ਚ ਡੁੱਬੇ 5 ਨੌਜਵਾਨਾਂ ਦੀਆਂ ਲਾਸ਼ਾਂ ਐਤਵਾਰ ਰਾਤ ਨੂੰ ਜਲ ਭੰਡਾਰ 'ਚੋਂ ਕੱਢ ਲਈਆਂ ਗਈਆਂ। ਪੁਲਸ ਸਬ-ਇੰਸਪੈਕਟਰ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਡੈਮ 'ਚ ਡੁੱਬਣ ਵਾਲੇ ਸਾਰੇ 5 ਨੌਜਵਾਨਾਂ ਦੀਆਂ ਲਾਸ਼ਾਂ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐਫ.) ਅਤੇ ਸਿਵਲ ਡਿਫੈਂਸ ਵਿਭਾਗ ਦੀ ਟੀਮ ਨੇ ਬਚਾਅ ਮੁਹਿੰਮ ਦੇ ਬਾਅਦ ਦੇਰ ਰਾਤ 5 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਡੈਮ 'ਚੋਂ ਬਾਹਰ ਕੱਢਿਆ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ 6 ਨੌਜਵਾਨ ਕਾਨੋਤਾ ਡੈਮ 'ਤੇ ਪਿਕਨਿਕ ਮਨਾਉਣ ਗਏ ਸਨ। ਇਸ ਦੌਰਾਨ ਨਹਾਉਂਦੇ ਸਮੇਂ ਇਕ ਨੌਜਵਾਨ ਦਾ ਪੈਰ ਤਿਲਕ ਗਿਆ ਅਤੇ ਉਹ ਬੰਨ੍ਹ 'ਚ ਡਿੱਗ ਗਿਆ। ਜਿਸ ਨੂੰ ਬਚਾਉਂਦੇ ਸਮੇਂ ਹੋਰ 5 ਨੌਜਵਾਨ ਵੀ ਬੰਨ੍ਹ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ ਪਰ ਇਨ੍ਹਾਂ 'ਚੋਂ ਇਕ ਸੁਰੱਖਿਅਤ ਬਾਹਰ ਨਿਕਲ ਆਇਆ। ਪੁਲਸ ਅਨੁਸਾਰ, ਬੰਨ੍ਹ 'ਚ ਡੁੱਬੇ ਨੌਜਵਾਨਾਂ ਦੀ ਪਛਾਣ ਹਰਸ਼ ਨਾਗੌਰਾ (20), ਵਿਨੇ ਮੀਣਾ (22), ਵਿਵੇਕ ਮਾਹੋਰ (22), ਅਜੇ ਮਾਹੋਰ (23) ਅਤੇ ਹਰਕੇਸ਼ ਮੀਣਾ (24) ਵਜੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8