5 ਦਾ ਨੋਟ 48 ਲੱਖ ''ਚ ਵੇਚਣ ਗਈ ਟੀਚਰ ਨਾਲ ਹੋਈ ਜੱਗੋਂ ਤੇਰ੍ਹਵੀਂ ! ਆਪਣੀ ਜੇਬ ''ਚੋਂ ਹੀ ਗੁਆ ਬੈਠੀ 3.66 ਲੱਖ

Thursday, Apr 30, 2026 - 03:27 PM (IST)

5 ਦਾ ਨੋਟ 48 ਲੱਖ ''ਚ ਵੇਚਣ ਗਈ ਟੀਚਰ ਨਾਲ ਹੋਈ ਜੱਗੋਂ ਤੇਰ੍ਹਵੀਂ ! ਆਪਣੀ ਜੇਬ ''ਚੋਂ ਹੀ ਗੁਆ ਬੈਠੀ 3.66 ਲੱਖ

ਜੈਪੁਰ- ਰਾਜਸਥਾਨ ਦੇ ਅਜਮੇਰ 'ਚ ਸਾਈਬਰ ਠੱਗਾਂ ਨੇ ਇਕ ਅਧਿਆਪਕਾ ਨਾਲ 3.66 ਲੱਖ ਰੁਪਏ ਦੀ ਠੱਗੀ ਕੀਤੀ। ਸਾਈਬਰ ਥਾਣਾ ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਸੁਪਰਡੈਂਟ ਸ਼ਮਸ਼ੇਰ ਖਾਨ ਨੇ ਦੱਸਿਆ ਕਿ ਨਿੱਜੀ ਸਕੂਲ ਦੀ ਇਕ ਟੀਚਰ ਨੇ ਫੇਸਬੁੱਕ 'ਤੇ ਟਰੈਕਟਰ ਦੀ ਤਸਵੀਰ ਵਾਲੇ 5 ਰੁਪਏ ਦੇ ਨੋਟ ਨੂੰ 48 ਲੱਖ ਰੁਪਏ 'ਚ ਵੇਚਣ ਦਾ ਵਿਗਿਆਪਨ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਕੋਲ ਟਰੈਕਟਰ ਵਾਲਾ 5 ਰੁਪਏ ਦਾ ਨੋਟ ਸੀ। ਉਸ ਨੇ ਵਿਗਿਆਪਨ 'ਤੇ ਦਿੱਤੇ ਗਏ ਮੋਬਾਈਲ ਨੰਬਰ 'ਤੇ ਮੈਸੇਜ ਭੇਜਿਆ। 

ਸ਼ਮਸ਼ੇਰ ਨੇ ਦੱਸਿਆ ਕਿ ਠੱਗਾਂ ਨੇ ਪੀੜਤਾ ਤੋਂ ਨੋਟ ਦੀ ਫੋਟੋ ਮੰਗੀ। ਸੰਤੁਸ਼ਟ ਹੋਣ ਤੋਂ ਬਾਅਦ ਠੱਗਾਂ ਨੇ ਸਭ ਤੋਂ ਪਹਿਲਾਂ ਪ੍ਰੋਸੈਸਿੰਗ ਫੀਸ ਦੇ ਨਾਂ 'ਤੇ 520 ਰੁਪਏ ਰੁਪਏ। ਪੀੜਤਾ ਤੋਂ ਠੱਗਾਂ ਨੇ ਜੀਐੱਸਟੀ, ਵਾਹਨ ਫੀਸ, ਖਾਣ-ਪੀਣ ਅਤੇ ਹੋਰ ਕਈ ਤਰ੍ਹਾਂ ਦੀ ਫੀਸ ਮੰਗਦੇ ਹੋਏ ਤਿੰਨ ਲੱਖ 66 ਹਜ਼ਾਰ ਰੁਪਏ ਹੜਪ ਲਏ। ਰਾਸ਼ੀ ਵੱਖ-ਵੱਖ ਖਾਤਿਆਂ 'ਚ ਲਈ ਗਈ। ਪੁਲਸ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਗੁਰਦੁਆਰੇ ਦੇ ਸਾਹਮਣੇ ਸ਼ਾਸਤਰੀਨਗਰ ਅਜਮੇਰ 'ਚ ਰਹਿਣ ਵਾਲੇ ਮ੍ਰਿਦੁਲਾ ਸ਼ਰਮਾ ਪਤਨੀ ਘਨਸ਼ਾਮ ਸ਼ਰਮਾ ਨੇ ਸਾਈਬਰ ਠੱਗੀ ਦੀ ਸ਼ਿਕਾਇਤ ਦਿੱਤੀ। ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਜਾਂਚ ਹੈੱਡ ਕਾਂਸਟੇਬਲ ਮਹਿਪਾਲ ਸਿੰਘ ਚਾਰਨ ਨੂੰ ਸੌਂਪੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News