5 ਭਰਾਵਾਂ ਨੇ ਇਕੋ ਮੰਡਪ ''ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ
Thursday, Apr 30, 2026 - 05:17 PM (IST)
ਦੇਹਰਾਦੂਨ- ਉੱਤਰਾਖੰਡ ਦੇ ਚਕਰਾਤਾ ਦੇ ਖਰਾਸੀ ਪਿੰਡ 'ਚ ਇਕ ਅਨੋਖਾ ਵਿਆਹ ਹੋਇਆ। ਬੁੱਧਵਾਰ ਨੂੰ ਇੱਥੇ ਇਕ ਹੀ ਪਰਿਵਾਰ ਦੇ 5 ਭਰਾਵਾਂ ਦਾ ਵਿਆਹ ਇਕ ਹੀ ਮੰਡਪ 'ਚ ਹੋਇਆ। ਇਸ ਵਿਆਹ ਨੂੰ ਦੇਖਣ ਲਈ ਇਲਾਕੇ ਦੇ ਲੋਕਾਂ ਦੀ ਭਾਰੀ ਭੀੜ ਜੁਟ ਗਈ। ਇਹ ਸਾਰੇ ਲਾੜੇ ਜੌਨਸਾਰੀ ਸਮਾਜ ਦੇ ਹਨ। ਇਸ ਲਈ ਇਸ ਸਮਾਜ ਦੀ ਪਰੰਪਰਾ ਅਨੁਸਾਰ 5 ਲਾੜੀਆਂ ਖੁਦ ਬਾਰਾਤ ਲੈ ਕੇ ਲਾੜਿਆਂ ਦੇ ਘਰ ਪਹੁੰਚੀਆਂ। ਇਹ ਪਰੰਪਰਾ ਪੂਰੇ ਇਲਾਕੇ 'ਚ ਸੰਯੁਕਤ ਪਰਿਵਾਰ ਦੀ ਏਕਤਾ, ਸਨਮਾਨ ਦਾ ਪ੍ਰਤੀਕ ਮੰਨ ਜਾਂਦੀ ਹੈ। ਨਾਲ ਹੀ ਸਥਾਨਕ ਸੰਸਕ੍ਰਿਤੀ ਦੀ ਝਲਕ ਪੇਸ਼ ਕਰਦੀ ਹੈ। ਪਰਿਵਾਰ ਦੇ 5 ਭਰਾਵਾਂ ਨਰੇਂਦਰ, ਪ੍ਰਦੀਪ, ਪ੍ਰੀਤਮ, ਅਮਿਤ ਅਤੇ ਰਾਹੁਲ ਦਾ ਵਿਆਹ ਇਕ ਹੀ ਮੰਡਪ 'ਚ ਹੋਇਆ।
ਨਰੇਂਦਰ ਦਾ ਵਿਆਹ ਅੰਨੂ ਨਾਲ, ਪ੍ਰਦੀਪ ਦਾ ਨਿੱਕੀ ਨਾਲ, ਪ੍ਰੀਤਮ ਦਾ ਪੁਨੀਤਾ ਨਾਲ, ਅਮਿਤ ਦਾ ਨਿਰਮਲਾ ਨਾਲ ਅਤੇ ਰਾਹੁਲ ਦਾ ਵਿਆਹ ਆਂਚਲ ਨਾਲ ਹੋਇਆ। ਇਸ ਮੌਕੇ ਸਾਰੇ ਲਾੜੇ ਅਤੇ ਲਾੜੀਆਂ ਬੇਹੱਦ ਖੁਦ ਨਜ਼ਰ ਆਏ। ਇਸ ਪਰਿਵਾਰ ਦੀ ਇਕ ਧੀ ਪ੍ਰਿਯੰਕਾ ਦਾ ਵਿਆਹ ਵੀ ਵੀਰਵਾਰ ਨੂੰ ਰਣਵੀਰ ਸਿੰਘ ਨਾਲ ਹੋਣਾ ਹੈ। ਆਪਣੇ ਵਿਆਹ ਤੋਂ ਬਾਅਦ ਸਾਰੇ ਭਰਾ ਭੈਣ ਦੇ ਵਿਆਹ ਦੀਆਂ ਤਿਆਰੀਆਂ 'ਚ ਜੁਟ ਗਏ ਹਨ। ਇਲਾਕੇ ਦੇ ਲੋਕ ਇਸ ਪੂਰੇ ਆਯੋਜਨ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ। ਪੂਰੇ ਖੇਤਰ 'ਚ ਇਹ ਵਿਆਹ ਸਮਾਜਿਕ ਰੂਪ ਨਾਲ ਪਰਿਵਾਰ ਦੀ ਇਕਜੁਟਤਾ ਲਈ ਚਰਚਾ 'ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
