ਫੇਸ਼ੀਅਲ ਵਰਗਾ ਨਿਖਾਰ ਦੇਵੇਗੀ ₹5 ਦੀ ਫਟਕੜੀ! ਚਿਹਰੇ ਦੀਆਂ ਝੁਰੜੀਆਂ ਅਤੇ ਕਾਲੇਪਨ ਤੋਂ ਇੰਝ ਪਾਓ ਛੁਟਕਾਰਾ
Tuesday, Apr 28, 2026 - 12:07 PM (IST)
ਵੈੱਬ ਡੈਸਕ - ਅੱਜ ਦੇ ਸਮੇਂ 'ਚ ਹਰ ਕੋਈ ਚਮਕਦਾਰ ਅਤੇ ਸਾਫ਼ ਚਮੜੀ ਚਾਹੁੰਦਾ ਹੈ, ਜਿਸ ਲਈ ਲੋਕ ਹਜ਼ਾਰਾਂ ਰੁਪਏ ਮਹਿੰਗੇ ਫੇਸ਼ੀਅਲ 'ਤੇ ਖਰਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ ਜਾਂ ਸ਼ੇਵਿੰਗ ਕਿੱਟ 'ਚ ਮੌਜੂਦ 'ਫਟਕੜੀ' ਚਿਹਰੇ ਨੂੰ ਸ਼ੀਸ਼ੇ ਵਾਂਗ ਚਮਕਾ ਸਕਦੀ ਹੈ? ਫਟਕੜੀ 'ਚ ਮੌਜੂਦ ਐਸਟ੍ਰਿੰਜੈਂਟ ਗੁਣ ਚਮੜੀ ਨੂੰ ਟਾਈਟ ਕਰਨ ਅਤੇ ਗੰਦਗੀ ਸਾਫ਼ ਕਰਨ 'ਚ ਮਦਦਗਾਰ ਹੁੰਦੇ ਹਨ।
ਚਿਹਰੇ 'ਤੇ ਫਟਕੜੀ ਲਾਉਣ ਦੇ 5 ਵੱਡੇ ਫਾਇਦੇ :-
ਝੁਰੜੀਆਂ ਤੋਂ ਛੁਟਕਾਰਾ
- ਵਧਦੀ ਉਮਰ ਕਾਰਨ ਢਿੱਲੀ ਪਈ ਚਮੜੀ ਨੂੰ ਟਾਈਟ ਕਰਨ ਲਈ ਫਟਕੜੀ ਦਾ ਪਾਣੀ ਰਾਮਬਾਣ ਹੈ। ਇਹ ਚਿਹਰੇ ਦੀਆਂ ਬਾਰੀਕ ਰੇਖਾਵਾਂ ਨੂੰ ਘੱਟ ਕਰਦਾ ਹੈ।
ਮੁਹਾਸਿਆਂ ਦਾ ਖ਼ਾਤਮਾ
- ਫਟਕੜੀ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਫਟਕੜੀ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ।
ਕਾਲੇ ਘੇਰੇ ਦੂਰ ਕਰੇ
- ਅੱਖਾਂ ਦੇ ਹੇਠਾਂ ਪਏ ਕਾਲੇ ਘੇਰਿਆਂ ਨੂੰ ਹੌਲੀ-ਹੌਲੀ ਸਾਫ਼ ਕਰਨ ਲਈ ਫਟਕੜੀ ਦੇ ਪਾਊਡਰ ਨੂੰ ਗੁਲਾਬ ਜਲ 'ਚ ਮਿਲਾ ਕੇ ਲਗਾਇਆ ਜਾ ਸਕਦਾ ਹੈ।
ਅਣਚਾਹੇ ਵਾਲਾਂ ਤੋਂ ਰਾਹਤ
- ਚਿਹਰੇ ਦੇ ਬਰੀਕ ਅਣਚਾਹੇ ਵਾਲਾਂ ਦੇ ਵਾਧੇ ਨੂੰ ਰੋਕਣ ਲਈ ਪੁਰਾਣੇ ਸਮੇਂ ਤੋਂ ਫਟਕੜੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਕੁਦਰਤੀ ਨਿਖਾਰ
- ਇਹ ਚਮੜੀ ਦੇ ਪੋਰਸ 'ਚ ਜੰਮੀ ਮਿੱਟੀ ਅਤੇ ਤੇਲ ਨੂੰ ਬਾਹਰ ਕੱਢਦੀ ਹੈ, ਜਿਸ ਨਾਲ ਚਿਹਰੇ 'ਤੇ ਕੁਦਰਤੀ ਗਲੋਅ ਆਉਂਦਾ ਹੈ।
ਵਰਤੋਂ ਦਾ ਸਹੀ ਤਰੀਕਾ :-
ਫਟਕੜੀ ਦੇ ਇਕ ਟੁਕੜੇ ਨੂੰ ਪਾਣੀ 'ਚ ਭਿਉਂ ਕੇ ਹਲਕੇ ਹੱਥਾਂ ਨਾਲ ਚਿਹਰੇ 'ਤੇ 2 ਮਿੰਟ ਮਸਾਜ ਕਰੋ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾ ਸੈਂਸਟਿਵ ਹੈ, ਤਾਂ ਵਰਤੋਂ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।
