ਮਹਾਰਾਸ਼ਟਰ ਦੇ ਰਤਨਾਗਿਰੀ ਤੱਟ ''ਤੇ ਕਿਸ਼ਤੀ ਪਲਟੀ; 4 ਲੋਕਾਂ ਨੂੰ ਬਚਾਇਆ ਗਿਆ, ਇਕ ਲਾਪਤਾ

Sunday, Aug 21, 2022 - 02:53 PM (IST)

ਮਹਾਰਾਸ਼ਟਰ ਦੇ ਰਤਨਾਗਿਰੀ ਤੱਟ ''ਤੇ ਕਿਸ਼ਤੀ ਪਲਟੀ; 4 ਲੋਕਾਂ ਨੂੰ ਬਚਾਇਆ ਗਿਆ, ਇਕ ਲਾਪਤਾ

ਮੁੰਬਈ– ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ’ਚ ਐਤਵਾਰ ਨੂੰ 5 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਅਰਬ ਸਾਗਰ ’ਚ ਪਲਟ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ 4 ਲੋਕਾਂ ਨੂੰ ਬਚਾ ਲਿਆ, ਜਦਕਿ ਇਕ ਲਾਪਤਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਸ ਮੁਤਾਬਕ ਇਹ ਘਟਨਾ ਮੁੰਬਈ ਤੋਂ 300 ਕਿਲੋਮੀਟਰ ਦੂਰ ਸਥਿਤ ਰਤਨਾਗਿਰੀ ’ਚ ਭਾਟੇ ਤੱਟ ’ਤੇ ਸਵੇਰੇ 9 ਵਜ ਕੇ 45 ਮਿੰਟ ’ਤੇ ਵਾਪਰੀ। ਅਧਿਕਾਰੀ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲਸ ਤੱਟ ਨੇੜੇ ਪਹੁੰਚੀ ਅਤੇ ਸਥਾਨਕ ਆਫ਼ਤ ਪ੍ਰਬੰਧਨ ਅਥਾਰਟੀ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ 4 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਇਕ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ।


author

Tanu

Content Editor

Related News