BMC ਨੇ ਸ਼ੇਰ, ਬਘਿਆੜਾਂ ਦੇ ਨਾਂ ''ਤੇ ਖਰਚ ਕੀਤੇ 20 ਕਰੋੜ, ਇਨ੍ਹਾਂ ''ਚੋਂ ਇਕ ਵੀ ਜਾਨਵਰ ਚਿੜੀਆਘਰ ''ਚ ਨਹੀਂ

Friday, Sep 08, 2023 - 12:31 PM (IST)

ਮੁੰਬਈ- ਬ੍ਰਹਿਨਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਨੇ ਮੁੰਬਈ ਦੇ ਬਾਇਕੁਲਾ ਚਿੜੀਆਘਰ 'ਚ ਜਾਨਵਰਾਂ ਦੇ ਵਾੜਾਂ 'ਤੇ ਮੋਟੀ ਰਕਮ ਖਰਚ ਕੀਤੀ ਹੈ। ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਤੋਂ ਮੰਗੀ ਗਈ ਜਾਣਕਾਰੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬੀ.ਐੱਮ.ਸੀ. ਨੇ ਜਿਹੜੇ ਸ਼ੇਰਾਂ, ਬਘਿਆੜਾਂ ਦੇ ਨਾਂ 'ਤੇ ਕਰੀਬ 20 ਕਰੋੜ ਰੁਪਏ ਖਰਚ ਕੀਤੇ ਹਨ, ਉਨ੍ਹਾਂ 'ਚੋਂ ਇਕ ਵੀ ਜਾਨਵਰ ਚਿੜੀਆਘਰ 'ਚ ਨਹੀਂ ਹੈ। ਦਿ ਯੰਗ ਵਿਸਲਬਲੋਅਰਜ਼ ਫਾਊਂਡੇਸ਼ਨ ਨੇ ਆਈ.ਟੀ.ਆਈ ਦਾਇਰ ਕੀਤੀ ਸੀ। ਇਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੇਰਾਂ ਲਈ ਇਕ ਵਾੜੇ 'ਤੇ 8.25 ਕਰੋੜ, ਬਘਿਆੜਾਂ ਲਈ ਇਕ ਵਾੜੇ 'ਤੇ 7.15 ਕਰੋੜ ਅਤੇ ਓਟਰ ਲਈ ਇਕ ਵਾੜੇ 'ਤੇ 3.82 ਕਰੋੜ ਖਰਚ ਕੀਤੇ ਗਏ। ਇਨ੍ਹਾਂ 'ਚੋਂ ਕੋਈ ਵੀ ਜਾਨਵਰ ਇਸ ਚਿੜੀਆਘਰ 'ਚ ਨਹੀਂ ਹੈ। ਬੀ.ਐੱਮ.ਸੀ. ਨੇ ਅਕਤੂਬਰ 2018 ਤੋਂ ਜੁਲਾਈ 2023 ਤੱਕ ਬਾਇਕੁਲਾ ਚਿੜੀਆਘਰ 'ਚ ਪੇਂਗੁਇਨ ਦੇ ਰੋਜ਼ਾਨਾ ਦੇਖਭਾਲ 'ਤੇ 29.42 ਕਰੋੜ ਰੁਪਏ ਖਰਚ ਕੀਤੇ। ਆਰ.ਟੀ.ਆਈ. ਦੇ ਅਧੀਨ ਮਿਲੀ ਜਾਣਕਾਰੀ ਅਨੁਸਾਰ, ਬਾਇਕੁਲਾ ਚਿੜੀਆਘਰ ਨੇ ਖ਼ਾਲੀ ਪਿੰਜਰੇ 'ਤੇ ਲਗਭਗ 20 ਕਰੋੜ ਰੁਪਏ ਖਰਚ ਕੀਤੇ ਹਨ।

ਇਹ ਵੀ ਪੜ੍ਹੋ : 'ਇਕ ਦੇਸ਼, ਇਕ ਚੋਣ' ਦੀਆਂ ਤਿਆਰੀਆਂ 'ਚ ਲੱਗਣਗੇ 3 ਸਾਲ, 35 ਲੱਖ EVMs ਦੀ ਪਵੇਗੀ ਲੋੜ

ਫਾਊਂਡੇਸ਼ਨ ਦੇ ਵਰਕਰਾਂ ਨੇ ਖ਼ਾਲੀ ਵਾੜਾਂ 'ਤੇ ਭਾਰੀ ਮਾਤਰਾ 'ਚ ਖਰਚ ਕੀਤੇ ਜਾਣ ਨੂੰ ਲੈ ਕੇ ਚਿੜੀਆਘਰ 'ਤੇ ਸਵਾਲ ਚੁੱਕਿਆ ਹੈ। ਹਾਲਾਂਕਿ ਬੀ.ਐੱਮ.ਸੀ. ਦੇ ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਖਰਚ ਇਕ ਵਾਰ ਦਾ ਨਿਵੇਸ਼ ਸੀ। ਅਧਿਕਾਰੀ ਨੇ ਕਿਹਾ,''ਮੈਂ ਇਸ ਖਰਚ ਨੂੰ ਨੈਗੇਟਿਵ ਤੌਰ 'ਤੇ ਲੈਣ ਵਾਲਿਆਂ ਨਾਲ ਸਹਿਮਤ ਨਹੀਂ ਹਾਂ।'' ਅਧਿਕਾਰੀ ਨੇ ਦਾਅਵਾ ਕੀਤਾ ਕਿ ਸਟੇਨਲੈੱਸ ਸਟੀਲ, ਕੰਕ੍ਰੀਟ ਅਤੇ ਹੋਰ ਸਮੱਗਰੀਆਂ ਦੀ ਉੱਚੀ ਕੀਮਤ ਕਾਰਨ ਚਿੜੀਆਘਰ ਨੂੰ ਲਾਗਤ ਤੋਂ ਲਗਭਗ ਦੁੱਗਣਾ ਖਰਚ ਕਰਨਾ ਹੋਵੇਗਾ। ਅਧਿਕਾਰੀ ਨੇ ਕਿਹਾ,''ਇਕ ਵਾਰ ਦੀ ਲਾਗਤ ਵਜੋਂ ਵਾੜਾਂ ਨੂੰ ਕੇਂਦਰੀ ਪਸ਼ੂ ਪਾਲਣ ਮੰਤਰਾਲਾ ਸਮੇਤ ਅਧਿਕਾਰੀਆਂ ਤੋਂ ਜ਼ਰੂਰੀ ਮਨਜ਼ੂਰੀ ਤੋਂ ਬਾਅਦ ਬਣਾਇਆ ਗਿਆ ਸੀ।'' ਇਕ ਦੂਜੇ ਅਧਿਕਾਰੀ ਨੇ ਦੱਸਿਆ,''ਨਵੇਂ ਜਾਨਵਰਾਂ ਨੂੰ ਲਿਆਉਣ ਦੀ ਪ੍ਰਕਿਰਿਆ 'ਚ ਸਮਾਂ ਲੱਗਦਾ ਹੈ। ਵਾੜਾਂ ਨੂੰ ਨਵੇਂ ਜਾਨਵਰਾਂ ਦੇ ਆਉਣ ਦੇ ਲਿਹਾਜ ਨਾਲ ਬਣਾਇਆ ਗਿਆ ਸੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News