ਕਲਯੁਗੀ ਧੀ ਦੀ ਹੈਵਾਨੀਅਤ! ਪਿਆਰ ''ਚ ਅੰਨ੍ਹੀ ਨੇ ਮਾਪਿਆਂ ਨੂੰ ਦਿੱਤਾ ਜ਼ਹਿਰ ਦਾ ਇੰਜੈਕਸ਼ਨ, ਫਿਰ...
Thursday, Jan 29, 2026 - 02:35 PM (IST)
ਨੈਸ਼ਨਲ ਡੈਸਕ : ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਦੇ ਬੰਤਾਰਾਮ ਮੰਡਲ ਤੋਂ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਜਵਾਨ ਲੜਕੀ ਨੇ ਆਪਣੇ ਪ੍ਰੇਮ ਵਿਆਹ ਦਾ ਵਿਰੋਧ ਕਰਨ 'ਤੇ ਆਪਣੇ ਹੀ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਧੀ ਨੇ ਆਪਣੇ ਮਾਪਿਆਂ ਨੂੰ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਕੀ ਹੈ ਪੂਰਾ ਮਾਮਲਾ?
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਲੜਕੀ ਦੀ ਪਛਾਣ ਨੱਕਾਲਾ ਸੁਰੇਖਾ ਵਜੋਂ ਹੋਈ ਹੈ। ਸੁਰੇਖਾ ਪਿਛਲੇ ਕੁੱਝ ਸਮੇਂ ਤੋਂ ਇੱਕ ਨੌਜਵਾਨ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ। ਹਾਲਾਂਕਿ, ਉਸ ਦੇ ਮਾਪੇ ਇਸ ਰਿਸ਼ਤੇ ਦੇ ਸਖ਼ਤ ਖ਼ਿਲਾਫ਼ ਸਨ, ਜਿਸ ਕਾਰਨ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ। ਗੁੱਸੇ ਅਤੇ ਨਿਰਾਸ਼ਾ ਵਿੱਚ ਆ ਕੇ ਸੁਰੇਖਾ ਨੇ ਆਪਣੇ ਮਾਪਿਆਂ ਨੂੰ ਰਸਤੇ ਵਿੱਚੋਂ ਹਟਾਉਣ ਦੀ ਖ਼ੌਫਨਾਕ ਯੋਜਨਾ ਬਣਾਈ।
ਇੰਜੈਕਸ਼ਨ ਲਗਾ ਕੇ ਦਿੱਤੀ ਮੌਤ
ਸੁਰੇਖਾ ਨੇ ਕਥਿਤ ਤੌਰ 'ਤੇ ਘਰ ਵਿੱਚ ਚੁੱਪਚਾਪ ਆਪਣੇ ਮਾਪਿਆਂ ਨੂੰ ਜ਼ਹਿਰ ਦੇ ਇੰਜੈਕਸ਼ਨ ਦੇ ਦਿੱਤੇ। ਇਸ ਤੋਂ ਤੁਰੰਤ ਬਾਅਦ ਦੋਵਾਂ ਦੀ ਹਾਲਤ ਵਿਗੜ ਗਈ ਅਤੇ ਉਹ ਡਿੱਗ ਗਏ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੈਡੀਕਲ ਰਿਪੋਰਟ ਵਿੱਚ ਸਰੀਰ ਅੰਦਰ ਜ਼ਹਿਰੀਲੇ ਪਦਾਰਥ ਹੋਣ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ।
ਪੁਲਸ ਕਾਰਵਾਈ
ਪੁੱਛਗਿੱਛ ਦੌਰਾਨ ਮੁਲਜ਼ਮ ਸੁਰੇਖਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। SDPO ਐਨ. ਸ਼੍ਰੀਨਿਵਾਸ ਰੈੱਡੀ ਨੇ ਦੱਸਿਆ ਕਿ ਲੜਕੀ ਆਪਣੇ ਮਾਪਿਆਂ ਵੱਲੋਂ ਰਿਸ਼ਤੇ ਦੇ ਵਿਰੋਧ ਕਾਰਨ ਪਰੇਸ਼ਾਨ ਸੀ। ਪੁਲਸ ਨੇ ਡਬਲ ਮਰਡਰ ਦਾ ਮਾਮਲਾ ਦਰਜ ਕਰਕੇ ਸੁਰੇਖਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੂੰ ਜ਼ਹਿਰ ਅਤੇ ਸਰਿੰਜ ਕਿੱਥੋਂ ਮਿਲੀ ਅਤੇ ਕੀ ਇਸ ਸਾਜ਼ਿਸ਼ ਵਿੱਚ ਕੋਈ ਹੋਰ ਵੀ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
