ਮਾਂ-ਧੀ ਦਾ ਰਿਸ਼ਤਾ ਤਾਰ-ਤਾਰ! ਸਰੀਰਿਕ ਸੋਸ਼ਣ ਕਰਵਾਉਣ ਵਾਲੀ ਕਲਯੁਗੀ ਮਾਂ ਸਮੇਤ ਦੋ ਕਾਬੂ

Wednesday, Apr 29, 2026 - 07:32 PM (IST)

ਮਾਂ-ਧੀ ਦਾ ਰਿਸ਼ਤਾ ਤਾਰ-ਤਾਰ! ਸਰੀਰਿਕ ਸੋਸ਼ਣ ਕਰਵਾਉਣ ਵਾਲੀ ਕਲਯੁਗੀ ਮਾਂ ਸਮੇਤ ਦੋ ਕਾਬੂ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਇਕ ਕਲਯੁਗੀ ਮਾਂ ਵੱਲੋਂ ਆਪਣੀ ਹੀ ਧੀ ਦਾ ਸਰੀਰਕ ਸੋਸ਼ਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਸ੍ਰੀ ਅਨੰਦਪੁਰ ਸਾਹਿਬ ਦਾਨਿਸ਼ਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਕ ਪੀੜਤ ਲੜਕੀ ਨੇ ਸੂਚਨਾ ਦਿੱਤੀ ਕਿ ਉਸਦੀ ਮਾਤਾ ਵੱਲੋਂ ਉਸਦਾ ਸਰੀਰਿਕ ਸੋਸ਼ਣ ਕਰਵਾਇਆ ਜਾ ਰਿਹਾ ਹੈ, ਜਿਸ 'ਤੇ ਪੀੜਤ ਲੜਕੀ ਦਾ ਏਐੱਸਆਈ ਨਰੇਸ਼ ਕੁਮਾਰੀ ਵੱਲੋਂ ਬਿਆਨ ਦਰਜ ਕੀਤਾ ਗਿਆ। 

ਪੀੜਤਾ ਨੇ ਆਪਣਾ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਹ ਆਪਣੀ ਮਾਤਾ ਨਾਲ ਲੋਕਾਂ ਦੇ ਘਰਾਂ 'ਚ ਸਾਫ ਸਫਾਈ ਦਾ ਕੰਮ ਕਰਦੀ ਹੈ ਅਤੇ ਬੀਤੇ ਦਿਨ 27 ਅਪ੍ਰੈਲ 2026 ਨੂੰ ਉਸਦੀ ਮਾਤਾ ਉਸ ਨੂੰ ਆਪਣੇ ਨਾਲ ਰਾਮ ਲਾਲ ਪੁੱਤਰ ਫੁੰਮਣ ਰਾਮ ਵਾਸੀ ਪਿੰਡ ਗੰਗੂਵਾਲ (ਪੈਲੀ ਖੁਰਦ) ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਘਰ ਝਾੜੂ ਪੋਚਾ ਕਰਨ ਲਈ ਲੈ ਕੇ ਗਈ ਸੀ ਤਾਂ ਉਥੇ ਉਸਦੀ ਮਾਤਾ ਵੱਲੋਂ ਰਾਮ ਲਾਲ ਨਾਲ ਕੋਈ ਗੱਲਬਾਤ ਕਰਕੇ ਉਸਨੂੰ ਰਾਮ ਲਾਲ ਦੇ ਕਮਰੇ 'ਚ ਜਾਣ ਲਈ ਕਿਹਾ ਗਿਆ। ਜਦੋਂ ਲੜਕੀ ਨੇ ਕਮਰੇ ਵਿੱਚ ਜਾਣ ਤੋਂ ਮਨਾ ਕੀਤਾ ਤਾਂ ਉਸਦੀ ਮਾਤਾ ਨੇ ਉਸਨੂੰ ਧੱਕੇ ਨਾਲ ਰਾਮ ਲਾਲ ਦੇ ਕਮਰੇ ਅੰਦਰ ਵਾੜ ਕੇ ਬਾਹਰੋਂ ਕੁੰਡੀ ਲਗਾ ਦਿੱਤੀ। ਜਿੱਥੇ ਉਕਤ ਰਾਮ ਲਾਲ ਨਾਮ ਦੇ ਵਿਅਕਤੀ ਵੱਲੋਂ ਲੜਕੀ ਨਾਲ ਜਬਰਦਸਤੀ ਕੀਤੀ। 

ਉਨ੍ਹਾਂ ਇਹ ਵੀ ਦੱਸਿਆ ਕਿ ਪੀੜਤਾਂ ਵੱਲੋਂ ਬਿਆਨ ਦਰਜ ਕਰਾਉਣ 'ਤੇ ਮੁਕੱਦਮਾ ਨੰ 78, ਅ/ਧ 49,64,61(2) BNS ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਮ ਲਾਲ ਪੁੱਤਰ ਫੁੰਮਣ ਰਾਮ ਵਾਸੀ ਪਿੰਡ ਗੰਗੂਵਾਲ (ਪੈਲੀ ਖੁਰਦ) ਤੇ ਪੀੜਤ ਲੜਕੀ ਦੀ ਮਾਤਾ ਦੇ ਖਿਲਾਫ ਦਰਜ ਕਰਦੇ ਹੋਏ ਦੋਸ਼ੀ ਰਾਮ ਲਾਲ ਅਤੇ ਦੋਸ਼ਣ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।


author

Baljit Singh

Content Editor

Related News