ਤਾਮਿਲਨਾਡੂ ’ਚ ਸਿਲੰਡਰ ’ਚ ਹੋਇਆ ਧਮਾਕਾ, ਜਨਾਨੀ ਸਮੇਤ 4 ਦੀ ਮੌਤ

Tuesday, Nov 23, 2021 - 04:07 PM (IST)

ਤਾਮਿਲਨਾਡੂ ’ਚ ਸਿਲੰਡਰ ’ਚ ਹੋਇਆ ਧਮਾਕਾ, ਜਨਾਨੀ ਸਮੇਤ 4 ਦੀ ਮੌਤ

ਚੇਨਈ (ਵਾਰਤਾ)- ਤਾਮਿਲਨਾਡੂ ’ਚ ਸੇਲਮ ਜ਼ਿਲ੍ਹੇ ਦੇ ਕਾਰੂੰਗਾਲਪੱਟੀ ਪਿੰਡ ’ਚ ਮੰਗਲਵਾਰ ਨੂੰ ਇਕ ਐੱਲ.ਪੀ.ਜੀ. ਸਿਲੰਡਰ ’ਚ ਧਮਾਕਾ ਹੋ ਗਿਆ। ਇਸ ਹਾਦਸੇ ’ਚ ਇਕ ਬਜ਼ੁਰਗ ਜਨਾਨੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਸ ਹੈੱਡ ਕੁਆਰਟਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਜਨਾਨੀ ਦੀ ਪਛਾਣ ਰਾਜੇਸ਼ਵਰੀ (80) ਦੇ ਤੌਰ ’ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਅੱਗ ਬੁਝਾਊ ਕਰਮੀ ਅਤੇ ਮਕਾਨ ਮਾਲਕ ਪਦਮਨਾਭਨ, ਉਸ ਦੀ ਪਤਨੀ ਦੇਵੀ ਅਤੇ ਕਾਰਤਿਕ ਰਾਮ ਨਾਮ ਦੇ ਇਕ ਨੌਜਵਾਨ ਦੀ ਵੀ ਇਸ ਹਾਦਸੇ ’ਚ ਮੌਤ ਹੋਈ ਹੈ। ਇਹ ਹਾਦਸਾ ਸਵੇਰੇ 6.30 ਵਜੇ ਉਸ ਸਮੇਂ ਹੋਇਆ, ਜਦੋਂ ਰਾਜੇਸ਼ਵਰੀ ਨੇ ਚਾਹ ਬਣਾਉਣ ਗੈਸ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ

ਇਸ ਧਮਾਕੇ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਕੋਲ ਦੇ ਤਿੰਨ ਮਕਾਨ ਵੀ ਮਲਬੇ ’ਚ ਤਬਦੀਲ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਹੀ ਪੁਲਸ ਅਤੇ ਅੱਗ ਬੁਝਾਊ ਵਿਭਾਗ ਦੇ ਕਰਮੀਆਂ ਨੇ ਮੌਕੇ ’ਤੇ ਜਾ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ ਅਤੇ ਇਕ 10 ਸਾਲਾ ਬੱਚੀ ਸਮੇਤ 12 ਲੋਕਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ। ਇਨ੍ਹਾਂ ਲੋਕਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਅਨੁਸਾਰ ਚਾਰ ਬਣਾਉਣ ਲਈ ਰਾਜੇਸ਼ਵਰੀ ਨੇ ਮੰਗਲਵਾਰ ਸਵੇਰੇ ਗੈਸ ਚਲਾਈ ਅਤੇ ਗੈਸ ਲੀਕ ਹੋਣ ਕਾਰਨ ਸਿਲੰਡਰ ’ਚ ਧਮਾਕਾ ਹੋ ਗਿਆ। ਇਸ ਹਾਦਸੇ ’ਚ ਰਾਜੇਸ਼ਵਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ, ਅੱਗ ਬੁਝਾਊ ਵਿਭਾਗ, ਰਾਸ਼ਟਰੀ ਆਫ਼ਤ ਪ੍ਰਕਿਰਿਆ ਫ਼ੋਰਸ ਦੇ ਅਧਿਕਾਰੀਆਂਨੇ ਕਰੀਬ 7 ਘੰਟੇ ਚੱਲੇ ਰਾਹਤ ਅਤੇ ਬਚਾਅ ਕੰਮ ਤੋਂ ਬਾਅਦ ਪਦਮਨਾਭਨ, ਦੇਵੀ ਅਤੇ ਕਾਰਤਿਕ ਰਾਮ ਦੀਆਂ ਲਾਸ਼ਾਂ ਮਲਬੇ ’ਚੋਂ ਬਾਹਰ ਕੱਢੀਆਂ। 

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ, ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News