ਫ੍ਰੈਂਡਸ਼ਿਪ ਟੁੱਟਣ ''ਤੇ ਵਿਅਕਤੀ ਨੇ ਔਰਤ ਨੂੰ ਕੀਤਾ ਬਲੈਕਮੇਲ
Wednesday, Jun 13, 2018 - 01:11 PM (IST)

ਨਵੀਂ ਦਿੱਲੀ— ਸ਼ਹਿਰ 'ਚ ਔਰਤਾਂ ਪ੍ਰਤੀ ਅਪਰਾਧਿਕ ਘਟਨਾਵਾਂ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮਾਮਲਾ ਰੋਹਤਕ 'ਚ ਸਾਹਮਣੇ ਆਇਆ ਜਿੱਥੇ ਫ੍ਰੈਂਡਸ਼ਿਪ ਟੁੱਟਣ 'ਤੇ ਇਕ ਵਿਅਕਤੀ ਨੇ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਵਿਅਕਤੀ ਉਸ ਔਰਤ ਨੂੰ ਦੁਬਾਰਾ ਤੋਂ ਫ੍ਰੈਂਡਸ਼ਿਪ ਕਰਨ ਲਈ ਦਬਾਅ ਬਣਾ ਰਿਹਾ ਸੀ। ਔਰਤ ਦਾ ਆਰੋਪ ਹੈ ਕਿ ਉਸ ਵਿਅਕਤੀ ਨੇ ਉਸ ਤੋਂ 20 ਲੱਖ ਰੁਪਏ ਦੀ ਮੰਗ ਵੀ ਕੀਤੀ ਹੈ। ਪੁਲਸ ਨੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੀ ਇਕ ਕਾਲੋਨੀ ਦੀ ਰਹਿਣ ਵਾਲੀ ਔਰਤ ਨੇ ਸ਼ਿਕਾਇਤ 'ਚ ਪੁਲਸ ਨੂੰ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਸ ਦੀ ਫ੍ਰੈਂਡਸ਼ਿਪ ਅੰਕੁਸ਼ ਡੀਂਗਰਾ ਨਾਲ ਹੋ ਗਈ ਸੀ ਪਰ ਕੁਝ ਸਮੇਂ ਬਾਅਦ ਫ੍ਰੈਂਡਸ਼ਿਪ ਟੁੱਟ ਗਈ ਅਤੇ ਅੰਕੁਸ਼ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਗੁਰੂਗ੍ਰਾਮ 'ਚ ਨੌਕਰੀ ਕਰਦੀ ਹੈ ਅਤੇ ਵਿਅਕਤੀ ਉਸ 'ਤੇ ਨੌਕਰੀ ਛੱਡਣ ਦਾ ਦਬਾਅ ਬਣਾ ਰਿਹਾ ਸੀ।
ਉਹ ਰੋਜ਼ਾਨਾ ਔਰਤ ਦੇ ਘਰ ਦੇ ਬਾਹਰ ਆ ਜਾਂਦਾ ਉਸ ਦੇ ਪਿਤਾ ਦਾ ਪਿੱਛਾ ਕਰਦਾ ਸੀ। ਜਾਂਚ ਅਧਿਕਾਰੀ ਏ.ਐੱਸ.ਆਈ. ਬਿਮਲਾ ਨੇ ਦੱਸਿਆ ਹੈ ਕਿ ਔਰਤ ਦੀ ਸ਼ਿਕਾਇਤ 'ਤੇ ਉਸ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।