'ਧਨਕੁਬੇਰ' ਸਾਹੂ ਦੀ ਕਾਲੀ ਕਮਾਈ ਦੀ ਗਿਣਤੀ ਜਾਰੀ, 351 ਕਰੋੜ ਰੁਪਏ ਬਰਾਮਦ

12/11/2023 11:17:43 AM

ਓਡੀਸ਼ਾ- ਓਡੀਸ਼ਾ ਸਥਿਤ ਬੋਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਅਤੇ ਹੋਰਨਾਂ ਖਿਲਾਫ਼ ਆਮਦਨ ਕਰ ਵਿਭਾਗ ਦੇ ਛਾਪਿਆਂ ਦੌਰਾਨ ਬਰਾਮਦ ਕੀਤੀ ਗਈ ਨਕਦੀ ਦੀ ਗਿਣਤੀ 5ਵੇਂ ਦਿਨ 351 ਕਰੋੜ ਰੁਪਏ ਪੁੱਜ ਗਈ ਹੈ। ਸੂਤਰਾਂ ਮੁਤਾਬਕ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਨਾਲ ਜੁੜੇ ਕੰਪਲੈਕਸਾਂ ਤੋਂ ਬਰਾਮਦ ਨਕਦੀ ਦੀ ਗਿਣਤੀ ਐਤਵਾਰ ਨੂੰ ਵੀ ਜਾਰੀ ਰਹੀ। ਨਕਦੀ ਦੀ ਗਿਣਤੀ ਮਸ਼ੀਨਾਂ ਨਾਲ ਅਧਿਕਾਰੀ ਐਤਵਾਰ ਤਕ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਰਹੇ।

ਇਹ ਵੀ ਪੜ੍ਹੋ- 'ਬੇਹਿਸਾਬ ਨਕਦੀ'; ਨੋਟ ਗਿਣਨ 'ਚ ਲੱਗੀਆਂ 3 ਦਰਜਨ ਤੋਂ ਵੱਧ ਮਸ਼ੀਨਾਂ, ਹੁਣ ਤੱਕ 225 ਕਰੋੜ ਬਰਾਮਦ

ਜਾਣਕਾਰੀ ਅਨੁਸਾਰ 6 ਦਸੰਬਰ ਨੂੰ ਸ਼ੁਰੂ ਹੋਈ ਇਸ ਛਾਪੇਮਾਰੀ ਤਹਿਤ ਹੁਣ ਤੱਕ ਅਧਿਕਾਰੀ ਕੁੱਲ 176 ਨਕਦੀ ਵਾਲੇ ਬੈਗਾਂ ’ਚੋਂ 140 ਬੈਗਾਂ ਦੀ ਗਿਣਤੀ ਪੂਰੀ ਕਰ ਚੁੱਕੇ ਹਨ। ਹਾਲਾਂਕਿ ਗਿਣਤੀ ਲਈ ਅਜੇ ਵੀ ਵੱਡੀ ਮਾਤਰਾ ਵਿਚ ਨਕਦੀ ਬਚੀ ਹੋਣ ਕਾਰਨ ਅਧਿਕਾਰੀਆਂ ਨੇ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਾਧੂ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਅਤੇ ਮੈਨਪਾਵਰ ਲਾਉਣ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ- ਕਾਂਗਰਸੀ MP ਦੇ ਘਰੋਂ ਮਿਲਿਆ ਪੈਸਿਆਂ ਦਾ ਪਹਾੜ, 300 ਕਰੋੜ ਤੱਕ ਹੋਈ ਗਿਣਤੀ, ਹੋਰ ਵਧ ਸਕਦੈ ਅੰਕੜਾ

ਮੌਕੇ ’ਤੇ ਮਸ਼ੀਨਾਂ ਦੇ ਇੰਜੀਨੀਅਰ ਵੀ ਮੌਜੂਦ
ਭਗਤ ਬੇਹਰਾ ਅਨੁਸਾਰ ਗਿਣਤੀ ਕਰਨ ਵਾਲੀਆਂ ਮਸ਼ੀਨਾਂ ’ਚ ਆਉਣ ਵਾਲੀ ਕਿਸੇ ਵੀ ਤਕਨੀਕੀ ਸਮੱਸਿਆ ਨਾਲ ਨਜਿੱਠਣ ਲਈ ਇੰਜੀਨੀਅਰ ਵੀ ਮੌਕੇ ’ਤੇ ਮੌਜੂਦ ਹਨ। ਐਤਵਾਰ ਨੂੰ ਸਾਹਮਣੇ ਆਈਆਂ ਕਈ ਤਸਵੀਰਾਂ ’ਚ ਅਧਿਕਾਰੀਆਂ ਨੂੰ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੀਆਂ ਜਾਇਦਾਦਾਂ ਤੋਂ ਬਰਾਮਦ ਨਕਦੀ ਦੇ ਬੰਡਲਾਂ ਨੂੰ ਗਿਣਦੇ ਹੋਏ ਵਿਖਾਇਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News