ਕੋਰੋਨਾ ਆਫ਼ਤ ’ਚ ‘ਬਲੈਕ ਫੰਗਸ’ ਨੇ ਵਧਾਈ ਚਿੰਤਾ, ਜਾਣੋ ਕਿੰਨਾ ਹੈ ਖ਼ਤਰਨਾਕ
Thursday, May 13, 2021 - 01:34 PM (IST)
ਅਹਿਮਦਾਬਾਦ— ਕੋਰੋਨਾ ਵਾਇਰਸ ਕਾਰਨ ਠੀਕ ਹੋਏ ਲੋਕਾਂ ਲਈ ਹੁਣ ਬਲੈਕ ਫੰਗਸ ਜਾਂ ਮਿਊਕੋਰਮਾਈਕੋਸਿਸ ਖ਼ਤਰਾ ਵੱਧਦਾ ਜਾ ਰਿਹਾ ਹੈ। ਗੁਜਰਾਤ ਦੇ ਅਹਿਮਦਾਬਾਦ ਵਿਚ ਬਲੈਕ ਫੰਗਸ ਦੇ 86 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 200 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ’ਚ ਵੀ ਬਲੈਕ ਫੰਗਸ ਦੇ ਦੋ ਨਵੇਂ ਮਰੀਜ਼ ਆਏ ਹਨ। ਉੱਥੇ ਹੀ ਮੇਰਠ, ਕਾਨਪੁਰ ਅਤੇ ਵਾਰਾਨਸੀ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਵੀ ਇਕ ਕੇਸ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਬਲੈਕ ਫੰਗਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਠਾਣੇ ’ਚ 6 ਮਰੀਜ਼ਾਂ ਦਾ ਇਲਾਜ ਅਜੇ ਚੱਲ ਰਿਹਾ ਹੈ। ਬਲੈਕ ਫੰਗਸ ਕੋਰੋਨਾ ਨਾਲ ਠੀਕ ਹੋਏ ਮਰੀਜ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ।
ਇਹ ਵੀ ਪੜ੍ਹੋ- ਕੋਰੋਨਾ ਪੀੜਤਾਂ ਨੂੰ ਹੋ ਰਹੀ ਇਹ ਜਾਨਲੇਵਾ ਬੀਮਾਰੀ, 20 ਲੋਕਾਂ ਦੀ ਗਈ ਅੱਖਾਂ ਦੀ ਰੌਸ਼ਨੀ, 10 ਦੀ ਮੌਤ
ਬਲੈਕ ਫੰਗਸ ਕਿੰਨਾ ਖ਼ਤਰਨਾਕ ਹੈ?
ਇਹ ਇੰਨਾ ਖ਼ਤਰਨਾਕ ਹੈ ਕਿ ਮਰੀਜ਼ ਦੀਆਂ ਅੱਖਾਂ ਦੀ ਰੋਸ਼ਨੀ ਤੱਕ ਜਾ ਸਕਦੀ ਹੈ। ਕੋਰੋਨਾ ਮਰੀਜ਼ ਇਸ ਦਾ ਆਸਾਨੀ ਨਾਲ ਸ਼ਿਕਾਰ ਬਣ ਰਹੇ ਹਨ। ਸਿਹਤ ਮਾਹਰਾਂ ਮੁਤਾਬਕ ਨੱਕ ਦਾ ਬੰਦ ਹੋ ਜਾਣਾ, ਦੰਦਾਂ ਦਾ ਅਚਾਨਕ ਟੁੱਟਣਾ, ਅੱਧਾ ਚਿਹਰਾ ਸੁੰਨ ਪੈ ਜਾਣਾ, ਨੱਕ ਤੋਂ ਕਾਲੇ ਰੰਗ ਦਾ ਪਾਣੀ ਨਿਕਲਣਾ ਜਾਂ ਖੂਨ ਵਗਣਾ, ਅੱਖਾਂ ਵਿਚ ਸੂਜਨ, ਧੁੰਦਲਾਪਣ, ਸੀਨੇ ਵਿਚ ਦਰਦ ਉਠਣਾ, ਸਾਹ ਲੈਣ ਵਿਚ ਸਮੱਸਿਆ ਹੋਣਾ ਅਤੇ ਬੁਖ਼ਾਰ ਹੋਣਾ ਬਲੈਕ ਫੰਗਸ ਦੇ ਲੱਛਣ ਹਨ। ਕਈ ਮਾਮਲੇ ਤਾਂ ਅਜਿਹੇ ਆਏ ਹਨ ਕਿ ਮਰੀਜ਼ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ।
ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ 'ਚ ਫੈਲ ਰਿਹਾ ਹੁਣ 'ਬਲੈਕ ਫੰਗਜ਼' ਦਾ ਖ਼ਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ
ਕਮਜ਼ੋਰ ਇਮਿਊਨਿਟੀ ਹੈ ਸਭ ਤੋਂ ਵੱਡਾ ਖ਼ਤਰਾ—
ਕੋਰੋਨਾ ਮਰੀਜ਼ਾਂ ਵਿਚ ਬਲੈਕ ਫੰਗਸ ਦੀ ਸਮੱਸਿਆ ਵੇਖੀ ਜਾ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਕਮਜ਼ੋਰ ਇਮਿਊਨਿਟੀ (ਰੋਗ ਪ੍ਰਤੀਰੋਧਕ ਸਮਰੱਥਾ) ਵਾਲਾ ਇਨਸਾਨ ਛੇਤੀ ਹੀ ਇਸ ਦੇ ਸੰਪਰਕ ਵਿਚ ਆ ਜਾਂਦਾ ਹੈ। ਕੋਰੋਨਾ ਕਾਲ ਵਿਚ ਇਹ ਬੁਰੀ ਤਰ੍ਹਾਂ ਨਾਲ ਸਰਗਰਮ ਹੋ ਚੁੱਕਾ ਹੈ। ਬਲੈਕ ਫੰਗਸ ਉਨ੍ਹਾਂ ਲੋਕਾਂ ਲਈ ਜ਼ਿਆਦਾ ਖ਼ਤਰਨਾਕ ਹੈ, ਜੋ ਕੋਰੋਨਾ ਤੋਂ ਹੁਣੇ ਜਿਹੇ ਠੀਕ ਹੋਏ ਹਨ ਕਿਉਂਕਿ ਉਨ੍ਹਾਂ ਦੀ ਇਮਿਊਨਿਟੀ ਇਸ ਪੱਧਰ ’ਤੇ ਵਾਪਸ ਨਹੀਂ ਆਉਂਦੀ, ਜੋ ਇਸ ਦਾ ਸਾਹਮਣਾ ਕਰ ਰਹੇ ਹਨ। ਹਵਾ ’ਚ ਮੌਜੂਦ ਇਹ ਫੰਗਸ ਸਭ ਤੋਂ ਪਹਿਲਾਂ ਨੱਕ ਵਿਚ ਦਾਖ਼ਲ ਹੁੰਦਾ ਹੈ, ਫੇਫੜਿਆਂ ਤੋਂ ਬਾਅਦ ਖੂਨ ਜ਼ਰੀਏ ਦਿਮਾਗ ਤੱਕ ਪਹੁੰਚ ਸਕਦਾ ਹੈ, ਜਿਸ ਕਾਰਨ ਇਹ ਜਾਨਲੇਵਾ ਹੋ ਸਕਦਾ ਹੈ। ਇਸ ਤੋਂ ਬਚਣ ਦਾ ਇਕੋ-ਇਕ ਤਰੀਕਾ ਹੈ, ਇਸਦਾ ਜਲਦ ਤੋਂ ਜਲਦ ਪਤਾ ਲਾਉਣਾ।
ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਮੱਠੀ ਪਈ ਪਰ ਖ਼ਤਰਾ ਅਜੇ ਟਲਿਆ ਨਹੀਂ, ਪੜ੍ਹੋ ਕੀ ਕਹਿੰਦੇ ਨੇ ਵਿਗਿਆਨੀ