ਹੁਣ ਦੱਖਣੀ ਸੂਬਿਆਂ ’ਤੇ ਭਾਜਪਾ ਦੀ ਨਜ਼ਰ, ਅੱਜ ਹੈਦਰਾਬਾਦ ’ਚ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਹੋਵੇਗੀ ਬੈਠਕ

07/02/2022 1:10:36 PM

ਨਵੀਂ ਦਿੱਲੀ– ਮਹਾਰਾਸ਼ਟਰ ’ਚ ਸੱਤਾ ’ਤੇ ਕਾਬਜ਼ ਹੋਣ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਉੱਤਰੀ ਖੇਤਰ ’ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਹੁਣ ਉਸ ਦੀ ਨਜ਼ਰ ਦੱਖਣੀ ਸੂਬਿਆਂ ਖਾਸ ਕਰ ਕੇ ਤੇਲੰਗਾਨਾ ’ਤੇ ਹੈ। ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਇਕ ਬੈਠਕ ਸ਼ਨੀਵਾਰ ਹੈਦਰਾਬਾਦ ਵਿਖੇ ਹੋਵੇਗੀ। 5 ਸਾਲ ਬਾਅਦ ਭਾਜਪਾ ਕੌਮੀ ਕਾਰਜਕਾਰਨੀ ਦੀ ਇਹ ਪਹਿਲੀ ਬੈਠਕ ਹੋਵੇਗੀ ਜੋ ਕੌਮੀ ਰਾਜਧਾਨੀ ਦਿੱਲੀ ਤੋਂ ਬਾਹਰ ਕੀਤੀ ਜਾ ਰਹੀ ਹੈ।

2014 ’ਚ ਕੇਂਦਰ ਦੀ ਸੱਤਾ ’ਚ ਆਉਣ ਪਿਛੋਂ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਇਹ ਤੀਜੀ ਬੈਠਕ ਹੈ ਜੋ ਕਿਸੇ ਦੱਖਣੀ ਭਾਰਤੀ ਸੂਬੇ ’ਚ ਆਯੋਜਿਤ ਹੋ ਰਹੀ ਹੈ। ਕੌਮੀ ਕਾਰਜਕਾਰਨੀ ਪ੍ਰਮੁੱਖ ਫੈਸਲੇ ਕਰਨ ਵਾਲੀ ਭਾਜਪਾ ਦੀ ਇਕ ਪ੍ਰਮੁੱਖ ਅਥਾਰਟੀ ਹੈ। ਭਾਜਪਾ 18 ਸਾਲ ਬਾਅਦ ਪਹਿਲੀ ਵਾਰ ਹੈਦਰਾਬਾਦ ’ਚ ਆਪਣੀ ਕੌਮੀ ਕਾਰਜਕਾਰਨੀ ਦੀ ਬੈਠਕ ਆਯੋਜਿਤ ਕਰ ਰਹੀ ਹੈ। ਤੇਲੰਗਾਨਾ ਸਮੇਤ ਦੱਖਣ ਦੇ ਹੋਰਨਾਂ ਸੂਬਿਆਂ ’ਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜੁਲਾਈ ਨੂੰ ਹੈਦਰਾਬਾਦ ਵਿਚ ਇਕ ਵੱਡੀ ਰੈਲੀ ਨੂੰ ਸੰਬੋਧਿਤ ਕਰਨਗੇ।


Rakesh

Content Editor

Related News