ਗੁਜਰਾਤ 'ਚ ਨਗਰ ਪਾਲਿਕਾ ਚੋਣਾਂ 'ਚ ਭਾਜਪਾ ਦੀ ਵੱਡੀ ਜਿੱਤ
Wednesday, Mar 03, 2021 - 11:33 PM (IST)
ਗਾਂਧੀਨਗਰ (ਭਾਸ਼ਾ) - ਗੁਜਰਾਤ ਵਿਚ ਭਾਜਪਾ ਨੇ ਜ਼ਿਲਾ ਪੰਚਾਇਤਾਂ ਦੇ ਨਾਲ ਤਾਲੁਕਾ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਵਿਚ ਸਪੱਸ਼ਟ ਬਹੁਮਤ ਹਾਸਲ ਕਰ ਕੇ ਇਨ੍ਹਾਂ ਚੋਣਾਂ ਵਿਚ ਭਾਰੀ ਜਿੱਤ ਹਾਸਲ ਕੀਤੀ ਹੈ। ਸੂਬੇ ਦੀਆਂ 81 ਨਗਰ ਪਾਲਿਕਾਵਾਂ ਦੇ 680 ਵਾਰਡਾਂ ਦੀਆਂ ਕੁੱਲ 2720 ਸੀਟਾਂ ਵਿਚੋਂ 95 ਸੀਟਾਂ 'ਤੇ ਉਮੀਦਵਾਰ ਬਿਨਾਂ ਮੁਕਾਬਲੇ ਜਿੱਤੇ। ਇਨ੍ਹਾਂ ਵਿਚੋਂ 92 'ਤੇ ਭਾਜਪਾ, 2 'ਤੇ ਕਾਂਗਰਸ ਅਤੇ 1 ਸੀਟ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਨਗਰ ਪਾਲਿਕਾਵਾਂ ਦੀਆਂ 2625 ਸੀਟਾਂ 'ਤੇ ਚੋਣ ਹੋਈ।
ਇਹ ਖ਼ਬਰ ਪੜ੍ਹੋ- NZ v AUS : ਆਸਟਰੇਲੀਆ ਨੇ ਟੀ20 ਮੈਚ ’ਚ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾਇਆ
ਇਨ੍ਹਾਂ ਵਿਚੋਂ 193 ਸੀਟਾਂ 'ਤੇ ਭਾਜਪਾ, 986 'ਤੇ ਕਾਂਗਰਸ, 5 'ਤੇ ਐੱਨ. ਸੀ. ਪੀ., 14 'ਤੇ ਸਮਜਾਵਾਦੀ ਪਾਰਟੀ, 9 'ਤੇ ਆਮ ਆਦਮੀ ਪਾਰਟੀ, 6 'ਤੇ ਬਹੁਜਨ ਸਮਾਜ ਪਾਰਟੀ, 17 'ਤੇ ਉਵੈਸੀ ਦੀ ਆਲ ਇੰਡੀਆ ਮਜਲਸ-ਏ-ਇਤਿਹਾਦੁਲ ਮੁਸਲਮੀਨ ਪਾਰਟੀ, 24 'ਤੇ ਹੋਰ ਪਾਰਟੀਆਂ ਅਤੇ 17 ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਹੋਏ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।