ਤ੍ਰਿਪੁਰਾ ’ਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ’ਚ ਭਾਜਪਾ ਨੇ 334 ’ਚੋਂ 329 ਸੀਟਾਂ ਜਿੱਤੀਆਂ
Monday, Nov 29, 2021 - 10:27 AM (IST)
ਅਗਰਤਲਾ (ਭਾਸ਼ਾ)- ਤ੍ਰਿਪੁਰਾ ਵਿਚ ਸੱਤਾਧਾਰੀ ਭਾਜਪਾ ਨੇ ਐਤਵਾਰ ਨੂੰ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਨੂੰ ਪਛਾੜਦੇ ਹੋਏ ਅਗਰਤਲਾ ਨਗਰ ਨਿਗਮ ਅਤੇ 13 ਹੋਰ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਜਪਾ ਨੇ 334 ਸੀਟਾਂ ਵਿਚੋਂ 329 ਸੀਟਾਂ ’ਤੇ ਜਿੱਤ ਹਾਸਲ ਕੀਤੀ। ਮਾਕਪਾ ਕੋਲ 3, ਤ੍ਰਿਣਮੂਲ ਕਾਂਗਰਸ ਅਤੇ ਆਜ਼ਾਦ ਕੋਲ 1-1 ਸੀਟ ਹੈ।
ਉੱਤਰ ਪੂਰਬ ਸੂਬੇ ਵਿਚ 2018 ’ਚ ਸੱਤਾ ਵਿਚ ਆਉਣ ਪਿੱਛੋਂ ਪਹਿਲੀ ਵਾਰ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਲੜ ਰਹੀ ਭਾਜਪਾ ਨੂੰ ਵਿਰੋਧ ਧਿਰ ਤੋਂ ਕਮਜ਼ੋਰ ਚੁਣੌਤੀ ਮਿਲੀ। ਸੂਬੇ ਵਿਚ ਕੁਝ ਸਮਾਂ ਪਹਿਲਾਂ ਫਿਰਕੂ ਖਿਚਾਅ ਪੈਦਾ ਹੋਇਆ ਸੀ। ਸੁਪਰੀਮ ਕੋਰਟ ਨੇ ਦਖ਼ਲਅੰਦਾਜ਼ੀ ਕਰਦਿਆਂ ਸ਼ਾਂਤੀਮਈ ਢੰਗ ਨਾਲ ਵੋਟਾਂ ਪੁਆਏ ਜਾਣ ਦਾ ਹੁਕਮ ਦਿੱਤਾ ਸੀ। 51 ਮੈਂਬਰੀ ਅਗਰਤਲਾ ਨਗਰ ਨਿਗਮ ਦੇ ਕਿੱਸੇ ਵੀ ਵਾਰਡ ਵਿਚੋਂ ਵਿਰੋਧੀ ਧਿਰ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਸਾਰੀਆਂ 51 ਸੀਟਾਂ ਭਾਜਪਾ ਦੇ ਖਾਤੇ ਵਿਚ ਗਈਆਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ