ਸਰਕਾਰ ਡੇਗਣ ਦੀ ਕੋਸ਼ਿਸ਼ ਨਾ ਕਰੇ ਭਾਜਪਾ : ਕਮਲ ਨਾਥ

04/20/2019 1:01:53 AM

ਭੋਪਾਲ, (ਇੰਟ)- ਮੁੱਖ ਮੰਤਰੀ ਕਮਲ ਨਾਥ ਨੇ ਭਾਜਪਾ ਨੂੰ ਖੁੱਲ੍ਹੇ ਮੰਚ ਤੋਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਨਾ ਕਰੇ। ਇਸ ’ਚ ਉਹ ਕਾਮਯਾਬ ਨਹੀਂ ਹੋ ਸਕੇਗੀ। ਬਾਲਾਘਾਟ ’ਚ ਕਮਲ ਨਾਥ ਨੇ ਪੀ. ਐੱਮ. ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਮੋਦੀ ਨੇ ਪੈਂਟ ਪਜਾਮਾ ਪਾਉਣਾ ਨਹੀਂ ਸਿੱਖਿਆ ਸੀ, ਉਦੋਂ ਤੋਂ ਦੇਸ਼ ’ਚ ਫੌਜਾਂ ਦਾ ਗਠਨ ਹੋ ਚੁੱਕਿਆ ਸੀ। ਫੌਜ ਦੀਆਂ ਸੰਸਥਾਵਾਂ ਬਣ ਚੁੱਕੀਆਂ ਸਨ। ਛਿੰਦਵਾੜਾ ’ਚ ਇਕ ਸਭਾ ’ਚ ਕਮਲ ਨਾਥ ਨੇ ਕਿਹਾ ਕਿ ਜੇਕਰ ਭਾਜਪਾ ਕੋਈ ਅਜਿਹੀ ਸਾਜ਼ਿਸ਼ ਰਚ ਰਹੀ ਹੈ ਤਾਂ ਉਹ ਅਜਿਹਾ ਕਰਨ ਦੀ ਸੋਚੇ ਵੀ ਨਾ। ਇਸ ’ਚ ਉਹ ਕਾਮਯਾਬ ਨਹੀਂ ਹੋਵੇਗੀ। ਇਸ ਦੌਰਾਨ ਕਮਲ ਨਾਥ ਨੇ ਭਾਜਪਾ ਅਤੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨਿਆ। ਅਸਲ ’ਚ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਬਣਨ ਦੇ ਬਾਅਦ ਤੋਂ ਹੀ ਲਗਾਤਾਰ ਭਾਜਪਾ ਦੇ ਨੇਤਾ ਕਹਿੰਦੇ ਆਏ ਹਨ ਕਿ ਅਸੀਂ ਜਦੋਂ ਚਾਹਾਂਗੇ ਕਮਲ ਨਾਥ ਸਰਕਾਰ ਨੂੰ ਡੇਗ ਦੇਵਾਂਗੇ। ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਕਮਲਨਾਥ ਦੇ ਕਰੀਬੀ ਲੋਕਾਂ ’ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਵੀ ਮਾਰਿਆ ਸੀ। ਇਸ ਦੌਰਾਨ ਕਮਲ ਨਾਥ ਨੇ ਦੋਸ਼ ਲਗਾਇਆ ਸੀ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਾਲਾਘਾਟ ’ਚ ਇਕ ਸਭਾ ’ਚ ਮੁੱਖ ਮੰਤਰੀ ਕਮਲ ਨਾਥ ਨੇ ਮੋਦੀ ’ਤੇ ਫੌਜ ਦੇ ਪਿਛੇ ਲੁਕ ਕੇ ਸਿਆਸਤ ਕਰਨ ਦਾ ਦੋਸ਼ ਲਗਾਇਆ।


Bharat Thapa

Content Editor

Related News