ਆਫ ਦਿ ਰਿਕਾਰਡ; ਭਾਜਪਾ ਨੂੰ ਦੇਣਾ ਪਵੇਗਾ ਅਜੇ ਇਕ ਹੋਰ ਇਮਤਿਹਾਨ

07/02/2024 9:41:51 AM

ਨੈਸ਼ਨਲ ਡੈਸਕ- ਭਾਜਪਾ ਨੇ ਲਗਾਤਾਰ ਤੀਜੀ ਵਾਰ ਕੇਂਦਰ ਵਿਚ ਸਰਕਾਰ ਬਣਾ ਕੇ ਇਤਿਹਾਸ ਰਚ ਦਿੱਤਾ ਹੈ ਪਰ ਉਸ ਨੂੰ ਆਪਣੀ ਸਰਵਉੱਚਤਾ ਸਾਬਤ ਕਰਨ ਲਈ 2024 ਵਿਚ ਇਕ ਹੋਰ ਇਮਤਿਹਾਨ ਪਾਸ ਕਰਨਾ ਪਵੇਗਾ। ਪਾਰਟੀ ਬਹੁਤ ਕੁਝ ਗੁਆ ਚੁੱਕੀ ਹੈ ਜਿਸ ਨੇ ਇਸ ਦੀ ਅਜਿੱਤਤਾ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਕਿਉਂਕਿ ਉਹ ਇਸ ਵਾਰ ਸਿਰਫ 240 ਲੋਕ ਸਭਾ ਸੀਟਾਂ ਹੀ ਜਿੱਤ ਸਕੀ ਹੈ ਜੋ ਕਿ ਬਹੁਮਤ ਤੋਂ 32 ਘੱਟ ਹੈ।

ਆਪਣੀ ਤਾਕਤ ਮੁੜ ਹਾਸਲ ਕਰਨ ਲਈ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚੋਂ ਘੱਟ ਤੋਂ ਘੱਟ 2 ’ਚ ਜਿੱਤ ਹਾਸਲ ਕਰਨੀ ਹੋਵੇਗੀ। ਹਾਲਾਂਕਿ ਜੰਮੂ-ਕਸ਼ਮੀਰ ’ਚ ਵੀ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਲੋਕ ਸਭਾ ਦੇ ਹੈਰਾਨ ਕਰਨ ਵਾਲੇ ਨਤੀਜਿਆਂ ਤੋਂ ਪਹਿਲਾਂ ਉਸਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਆਪਣੀ ਸਥਿਤੀ ਨੂੰ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ।

ਝਾਰਖੰਡ ’ਚ ਉਹ ਮੁਸ਼ਕਲ ਨਾਲ ਲੋਕ ਸਭਾ ਦੀਆਂ ਜ਼ਿਆਦਾਤਰ ਸੀਟਾਂ ਜਿੱਤ ਸਕੀ। ਮਹਾਰਾਸ਼ਟਰ ਵਿਚ ਮਹਾ ਗੱਠਜੋੜ ਨੇ ਲੋਕ ਸਭਾ ਦੀਆਂ ਜ਼ਿਆਦਾਤਰ ਸੀਟਾਂ ਗੁਆ ਦਿੱਤੀਆਂ, ਜਿਸ ਨਾਲ ਤਿੰਨ ਸਹਿਯੋਗੀ ਭਾਜਪਾ-ਸ਼ਿਵ ਸੈਨਾ-ਐੱਨ. ਸੀ. ਪੀ. ਵਿਚ ਬੇਯਕੀਨੀ ਪੈਦਾ ਹੋ ਗਈ। ਭਾਜਪਾ ਲਈ ਇਕੋ-ਇਕ ਰਾਹਤ ਵਾਲੀ ਗੱਲ ਹੈ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ. ਬੀ. ਟੀ.) ਧਿਰ ਹੁਣ ਹਿੰਦੂਤਵ ਤਾਕਤਾਂ ਦਾ ਮਸੀਹਾ ਨਹੀਂ ਰਹਿ ਗਈ ਹੈ ਕਿਉਂਕਿ ਉਹ ਸ਼ਰਦ ਪਵਾਰ ਅਤੇ ਕਾਂਗਰਸ ਨਾਲ ਗੱਠਜੋੜ ਵਿਚ ਹੈ ਜੋ ਸੂਬੇ ਵਿਚ ‘ਧਰਮਨਿਰਪੱਖ’ ਤਾਕਤਾਂ ਦਾ ਪ੍ਰਤੀਨਿਧ ਹੋਣ ਦਾ ਦਾਅਵਾ ਕਰਦੇ ਹਨ।

ਦੂਜਾ ਵਿਧਾਨ ਸਭਾ ਚੋਣਾਂ ਵਿਚ ਊਧਵ ਐੱਮ. ਵੀ. ਏ. ਦਾ ਚਿਹਰਾ ਨਹੀਂ ਹੋਣਗੇ। ਇਸੇ ਤਰ੍ਹਾਂ ਹਰਿਆਣਾ ਵਿਚ ਵੀ ਭਾਜਪਾ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਉਥੇ ਪਾਰਟੀ 10 ਸਾਲਾਂ ਤੋਂ ਸੱਤਾ ਵਿਚ ਹੈ। ਉਥੇ ਮੁੱਖ ਮੰਤਰੀ ਬਦਲਣ ਦੇ ਬਾਵਜੂਦ ਪਾਰਟੀ 10 ਵਿਚੋਂ 5 ਲੋਕ ਸਭਾ ਸੀਟਾਂ ਹਾਰ ਗਈ। ਭਾਜਪਾ ਨੇ ਗੈਰ-ਜਾਟ ਭਾਈਚਾਰਿਆਂ ਨੂੰ ਲੁਭਾਉਣ ਲਈ ਸੂਬੇ ਤੋਂ ਤਿੰਨ ਕੇਂਦਰੀ ਮੰਤਰੀ ਬਣਾਏ ਹਨ। ਝਾਰਖੰਡ ਵਿਚ ਭਾਜਪਾ ਨੂੰ ਮੁੜ ਤੋਂ ਉਭਰ ਰਹੇ ਇੰਡੀਆ ਬਲਾਕ ਦਾ ਸਾਹਮਣਾ ਕਰਨਾ ਪਵੇਗਾ, ਹਾਲਾਂਕਿ ਉਸਨੇ 14 ਵਿਚੋਂ 9 ਸੀਟਾਂ ਜਿੱਤੀਆਂ ਹਨ। ਹੇਮੰਤ ਸੋਰੇਨ ਦੇ ਜ਼ਮਾਨਤ ’ਤੇ ਬਾਹਰ ਆਉਣ ਨਾਲ ਮੁਸੀਬਤ ਹੋਰ ਵਧ ਸਕਦੀ ਹੈ। ਇਨ੍ਹਾਂ ਸੂਬਿਆਂ ਵਿਚ ਕੋਈ ਵੀ ਮਾੜੇ ਨਤੀਜੇ 2025 ਵਿਚ ਐੱਨ. ਡੀ. ਏ. ਗੱਠਜੋੜ ਵਿਚ ਹੋਰ ਬੇਯਕੀਨੀ ਪੈਦਾ ਕਰਨਗੇ।


Tanu

Content Editor

Related News