ਨਾਗਰਿਕਤਾ (ਸੋਧ) ਕਾਨੂੰਨ ’ਤੇ 10 ਦਿਨਾਂ ਲਈ ਜਾਗਰੂਕਤਾ ਮੁਹਿੰਮ ਚਲਾਏਗੀ ਭਾਜਪਾ

Saturday, Dec 21, 2019 - 10:16 PM (IST)

ਨਾਗਰਿਕਤਾ (ਸੋਧ) ਕਾਨੂੰਨ ’ਤੇ 10 ਦਿਨਾਂ ਲਈ ਜਾਗਰੂਕਤਾ ਮੁਹਿੰਮ ਚਲਾਏਗੀ ਭਾਜਪਾ

ਨਵੀਂ ਦਿੱਲੀ — ਭਾਜਪਾ ਨੇ ਸ਼ਨੀਵਾਰ ਦੋਸ਼ ਲਾਇਆ ਕਿ ਨਾਗਰਿਕਤਾ (ਸੋਧ) ਐਕਟ ’ਤੇ ਵਿਰੋਧੀ ਧਿਰ ਅਤੇ ਖਾਸ ਕਰ ਕੇ ਕਾਂਗਰਸ ਵੱਲੋਂ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ। ਪਾਰਟੀ ਵਿਰੋਧੀ ਧਿਰ ਦੇ ਭਰਮ ਅਤੇ ਝੂਠ ਦੀ ਸਿਆਸਤ ਦਾ ਜਵਾਬ ਦੇਣ ਲਈ 10 ਦਿਨਾਂ ਲਈ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਏਗੀ। ਇਸ ਦੌਰਾਨ 250 ਥਾਵਾਂ ’ਤੇ ਪ੍ਰੈੱਸ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ 3 ਕਰੋੜ ਤੋਂ ਵੱਧ ਪਰਿਵਾਰਾਂ ਨਾਲ ਸੰਪਰਕ ਸਥਾਪਿਤ ਕੀਤਾ ਜਾਏਗਾ। ਭਾਜਪਾ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਨੇ ਕਿਹਾ ਕਿ ਵਿਰੋਧੀ ਧਿਰ ਦੀ ਝੂਠ ਦੀ ਸਿਆਸਤ ਦਾ ਅਸੀਂ ਜਵਾਬ ਦਿਆਂਗੇ


author

Inder Prajapati

Content Editor

Related News