ਭਾਜਪਾ ਨੇ ਸੁਵੇਂਦੁ ਅਧਿਕਾਰੀ ਨੂੰ ਬਣਾਇਆ ਪੱਛਮੀ ਬੰਗਾਲ ਵਿਧਾਨ ਸਭਾ ''ਚ ਵਿਰੋਧੀ ਧਿਰ ਦਾ ਨੇਤਾ

05/10/2021 5:42:32 PM

ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਦੂਜੇ ਸਭ ਤੋਂ ਵੱਡੇ ਸਿਆਸੀ ਦਲ ਦੇ ਰੂਪ 'ਚ ਸਾਹਮਣੇ ਆਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਸੁਵੇਂਦੁ ਅਧਿਕਾਰੀ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਵਿਧਾਇਕਾਂ ਨਾਲ ਬੈਠਕ ਕਰਨ ਤੋਂ ਬਾਅਦ ਸੁਵੇਂਦੁ ਅਧਿਕਾਰੀ ਦੇ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦਾ ਐਲਾਨ ਕੀਤਾ। ਅਧਿਕਾਰੀ ਨੇ ਇਕ ਸਖ਼ਤ ਮੁਕਾਬਲੇ 'ਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ 1900 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ।

ਇਹ ਵੀ ਪੜ੍ਹੋ : ਪੱਛਮੀ ਬੰਗਾਲ: BJP-TMC ’ਚ ਟੱਕਰ, ਨੰਦੀਗ੍ਰਾਮ ਸੀਟ ਤੋਂ ਮਮਤਾ ਪਿੱਛੇ, ਸ਼ੁਭੇਂਦੁ ਅਧਿਕਾਰੀ ਨੇ ਬਣਾਈ ਲੀਡ

ਮਮਤਾ ਸਰਕਾਰ 'ਚ ਮੰਤਰੀ ਰਹਿ ਚੁਕੇ ਅਧਿਕਾਰੀ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਸਨ। ਨੰਦੀਗ੍ਰਾਮ 'ਚ ਕਾਂਟੇ ਦੀ ਟੱਕਰ ਤੋਂ ਬਾਅਦ ਹੁਣ ਵਿਧਾਨ ਸਭਾ 'ਚ ਮਮਤਾ ਅਤੇ ਅਧਿਕਾਰੀ ਮੁੜ ਆਹਮਣੇ-ਸਾਹਮਣੇ ਹੋਣਗੇ। ਦੱਸਣਯੋਗ ਹੈ ਕਿ 294 ਮੈਂਬਰਾਂ ਵਾਲੀ ਵਿਧਾਨ ਸਭਾ 'ਚ ਤ੍ਰਿਣਮੂਲ ਕਾਂਗਰਸ 213 ਸੀਟਾਂ 'ਤੇ ਜਿੱਤ ਹਾਸਲ ਕਰ ਕੇ ਲਗਾਤਾਰ ਤੀਜੀ ਵਾਰ ਸੱਤਾ 'ਚ ਆਈ ਹੈ, ਜਦੋਂ ਕਿ ਭਾਜਪਾ ਨੇ 77 ਸੀਟਾਂ 'ਤੇ ਕਬਜ਼ਾ ਕਰ ਕੇ ਦੂਜੇ ਸਭ ਤੋਂ ਵੱਡੇ ਸਿਆਸੀ ਦਲ ਦੇ ਰੂਪ 'ਚ ਆਪਣੀ ਜਗ੍ਹਾ ਬਣਾਈ ਹੈ।

ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੂੰ ਚੁਣੌਤੀ ਦੇ ਰਹੇ ਸ਼ੁਭੇਂਦੁ ਅਧਿਕਾਰੀ ਹਨ 80 ਲੱਖ ਦੀ ਜਾਇਦਾਦ ਦੇ ਮਾਲਿਕ


DIsha

Content Editor

Related News