ਭਗਵਾ ਭਰਾਵਾਂ ਵਿਚਾਲੇ ਸਮਝੌਤਾ ਪਹਿਲਾਂ ਤੋਂ ਹੀ ਤੈਅ: ਪਵਾਰ

02/19/2019 6:36:28 PM

ਮੁੰਬਈ- ਐੱਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਉਹ ਕਿ ਭਾਜਪਾ ਅਤੇ ਸ਼ਿਵਸੈਨਾ ਦੇ ਵਿਚਾਲੇ ਸੀਟਾਂ ਦੇ ਵੰਡ 'ਤੇ ਸਮਝੌਤਾ ਦੇ ਐਲਾਨ ਤੋਂ ਹੈਰਾਨ ਨਹੀਂ ਹੋਏ ਹਨ। ਉਨ੍ਹਾਂ ਨੇ ਕਿਹਾ ਹੈ, ''ਭਗਵਾ ਭਰਾਵਾਂ ਵਿਚਾਲੇ ਚੋਣ ਸਬੰਧੀ ਸਮਝੌਤਾ ਪਹਿਲਾਂ ਤੋਂ ਹੀ ਤੈਅ ਸੀ। ਆਪਣੇ ਤਣਾਅਪੂਰਨ ਸੰਬੰਧਾਂ ਤੋਂ ਪਾਰ ਹੁੰਦੇ ਹੋਏ ਭਾਜਪਾ ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਲੋਕ ਸਭਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਇੱਕਠੇ ਲੜਨ ਦਾ ਸੋਮਵਾਰ ਨੂੰ ਐਲਾਨ ਕੀਤਾ ਸੀ।

ਪਵਾਰ ਨੇ ਕਿਹਾ, ''ਇਕੱਠੇ ਚੋਣ ਲੜਨਾ ਉਨ੍ਹਾਂ ਦੇ ਐਲਾਨ 'ਚ ਕੁਝ ਨਵਾਂ ਨਹੀਂ ਹੈ।' ਉਨ੍ਹਾਂ ਨੇ ਕਿਹਾ ਹੈ ਕਿ 25 ਤੋਂ ਜ਼ਿਆਦਾ ਸਾਲਾਂ ਤੋਂ ਗਠਜੋੜ ਸਾਂਝੇਦਾਰੀ ਭਾਜਪਾ ਅਤੇ ਸ਼ਿਵਸੈਨਾ ਦੇ ਨਾਲ ਮਿਲ ਕੇ ਚੋਣ ਲੜਨ ਦੀ ਹੀ ਉਮੀਦ ਸੀ।''

ਪਵਾਰ ਨੇ ਕੇਂਦਰ ਅਤੇ ਮਹਾਰਾਸ਼ਟਰ 'ਚ ਸਾਲ 2014 'ਚ ਐੱਨ. ਡੀ. ਏ. ਦੇ ਸੱਤਾ 'ਚ ਆਉਣ ਨਾਲ ਦੋਵਾਂ ਸੱਤਾਧਾਰੀ ਸਹਿਯੋਗੀਆਂ ਦੇ ਵਿਚਾਲੇ ਲਗਾਤਾਰ ਤਕਰਾਰ ਦਾ ਜ਼ਿਕਰ ਕਰਦੇ ਹੋਏ ਕਿਹਾ, ''ਉਹ ਪਿਛਲੇ ਕੁਝ ਸਾਲਾਂ 'ਚ (ਇੱਕ-ਦੂਜੇ ਦੇ ਖਿਲਾਫ) ਖੁਲ੍ਹ ਕੇ ਬੋਲਦੇ ਰਹੇ ਹਨ ਪਰ ਉਨ੍ਹਾਂ ਦੇ ਇਕੱਠੇ ਚੋਣ ਲੜਨ ਦੀ ਹੀ ਸੰਭਾਵਨਾ ਸੀ।''  ਐੱਨ. ਸੀ. ਪੀ. ਅਤੇ ਕਾਂਗਰਸ ਦੇ ਵਿਚਾਲੇ ਚੋਣਾਂ ਤੋਂ ਪਹਿਲਾਂ ਆਪਸੀ ਸਮਝ ਦੀ ਸਥਿਤੀ ਬਾਰੇ ਪਵਾਰ ਨੇ ਕਿਹਾ ਹੈ ਕਿ ਉਨ੍ਹਾਂ ਇਕ ਜਾਂ ਦੋ ਸੀਟਾਂ 'ਤੇ ਸਰਬ ਸੰਮਤੀ ਬਣਾਉਣੀ ਹੈ। ਪਵਾਰ ਨੇ ਉਨ੍ਹਾਂ ਸੀਟਾਂ ਦਾ ਨਾਂ ਨਹੀਂ ਦੱਸਿਆ, ਜਿਨ੍ਹਾਂ 'ਤੇ ਸਹਿਮਤੀ ਨਹੀਂ ਬਣੀ ਹੈ। 

ਪਵਾਰ ਨੇ ਕਿਹਾ ਹੈ ਕਿ ਐੱਨ. ਸੀ. ਪੀ. ਅਤੇ ਕਾਂਗਰਸ ਬੁੱਧਵਾਰ ਨੂੰ ਨੰਦੇੜ 'ਚ ਪਹਿਲੀ ਸੰਯੁਕਤ ਰੈਲੀ ਕਰਨਗੇ, ਜਿਸ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮਹਾਂਰਾਸ਼ਟਰ ਦੇ ਮੁਖੀ ਮਲਿਕਾਅਰਜੁਨ ਖੜਗੇ ਅਤੇ ਦੋਵਾਂ ਦਲਾਂ ਦੇ ਸੀਨੀਅਰ ਨੇਤਾ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਦੋਵਾਂ ਪਾਰਟੀਆਂ ਦੀ ਇਕ ਹੋਰ ਸੰਯੁਕਤ ਰੈਲੀ 23 ਫਰਵਰੀ ਨੂੰ ਮਰਾਠਵਾੜਾ ਵਿਚਾਲੇ ਹੋਵੇਗੀ। 

ਕਾਂਗਰਸ ਨਾਲ ਗਠਜੋੜ 'ਤੇ ਕਿਹਾ- ਸਰਬਸੰਮਤੀ ਬਣਨੀ ਬਾਕੀ
ਕਾਂਗਰਸ ਦੇ ਇਕ ਨੇਤਾ ਨੇ ਕਿਹਾ ਹੈ ਦੋਵਾਂ ਪਾਰਟੀਆਂ ਦੇ ਵਿਚਾਲੇ ਔਰੰਗਾਬਾਦ ਅਤੇ ਅਹਿਮਗਨਗਰ ਲੋਕ ਸਭਾ ਸੀਟਾਂ ਨੂੰ ਲੈ ਕੇ ਸਹਿਮਤੀ ਹੁਣ ਤੱਕ ਨਹੀਂ ਬਣੀ ਹੈ। ਨੇਤਾ ਨੇ ਇਹ ਵੀ ਕਿਹਾ ਹੈ, ''ਕਾਂਗਰਸ ਅਹਿਮਦਨਗਰ ਸੀਟ ਤੋਂ ਉਮੀਦਵਾਰ ਖੜਾ ਕਰਨਾ ਚਾਹੁੰਦੀ ਹੈ ਪਰ ਐੱਨ. ਸੀ. ਪੀ. ਇਸ 'ਤੇ ਰਾਜੀ ਨਹੀਂ ਹੋ ਰਹੀ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਸ ਖੇਤਰ 'ਚ ਕਾਂਗਰਸ ਦੇ ਮੁਕਾਬਲੇ ਉਸ ਦਾ ਪ੍ਰਭਾਵ ਜ਼ਿਆਦਾ ਹੈ।'' 2014 'ਚ ਕਾਂਗਰਸ ਨੇ ਔਰੰਗਜੇਬ ਅਤੇ ਐੱਨ. ਸੀ. ਪੀ. ਨੇ ਅਹਿਮਦਨਗਰ ਤੋਂ ਉਮੀਦਵਾਰ ਖੜ੍ਹੇ ਕੀਤੇ ਸੀ।


Iqbalkaur

Content Editor

Related News