ਸਾਰੇ ਹੋਣ ਨਾਲ ਤਾਂ ਬੈਲੇਟ ਤੋਂ ਨਹੀਂ ਇਤਰਾਜ਼- ਭਾਜਪਾ

03/18/2018 1:04:11 PM

ਨਵੀਂ ਦਿੱਲੀ— ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਬਜਾਏ ਬੈਲੇਟ ਪੇਪਰ ਨਾਲ ਚੋਣਾਂ ਕਰਵਾਏ ਜਾਣ ਦੀ ਵਿਰੋਧੀ ਧਿਰ ਦੀ ਮੰਗ 'ਤੇ ਹੁਣ ਭਾਜਪਾ ਵੀ ਸਹਿਮਤੀ ਜ਼ਾਹਰ ਕਰਦੀ ਦਿੱਸ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਜੇਕਰ ਸਾਰੇ ਦਲਾਂ ਦਰਮਿਆਨ ਸਹਿਮਤੀ ਹੈ ਤਾਂ ਭਵਿੱਖ 'ਚ ਈ.ਵੀ.ਐੱਮ. ਦੀ ਬਜਾਏ ਬੈਲੇਟ ਪੇਪਰ ਨਾਲ ਚੋਣਾਂ ਕਰਵਾਏ ਜਾਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਸ਼ਨੀਵਾਰ ਨੂੰ ਹੀ ਕਾਂਗਰਸ ਨੇ ਆਪਣੇ 84ਵੇਂ ਸੰਮੇਲਨ 'ਚ ਬੈਲੇਟ ਪੇਪਰ ਨਾਲ ਚੋਣਾਂ ਕਰਵਾਉਣ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਇਸੇ ਸੰਬੰਧ 'ਚ ਸਵਾਲ ਪੁੱਛੇ ਜਾਣ 'ਤੇ ਭਾਜਪਾ ਜਨਰਲ ਸਕੱਤਰ ਰਾਮ ਮਾਧਵ ਨੇ ਇਹ ਗੱਲ ਕਹੀ। ਰਾਮ ਮਾਧਵ ਨੇ ਕਿਹਾ,''ਮੈਂ ਕਾਂਗਰਸ ਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਬੈਲੇਟ ਪੇਪਰ ਦੀ ਬਜਾਏ ਈ.ਵੀ.ਐੱਮ. ਤੋਂ ਚੋਣਾਂ ਕਰਵਾਏ ਜਾਣ ਦਾ ਫੈਸਲਾ ਵੱਡੇ ਪੱਧਰ 'ਤੇ ਸਹਿਮਤੀ ਬਣਨ ਤੋਂ ਬਾਅਦ ਹੀ ਲਿਆ ਗਿਆ ਸੀ। ਹੁਣ ਅੱਜ ਜੇਕਰ ਹਰ ਪਾਰਟੀ ਇਹ ਸੋਚਦੀ ਹੈ ਕਿ ਸਾਨੂੰ ਬੈਲੇਟ ਪੇਪਰ 'ਤੇ ਵਾਪਸ ਆਉਣਾ ਚਾਹੀਦਾ ਤਾਂ ਇਸ 'ਤੇ ਵੀ ਅਸੀਂ ਵਿਚਾਰ ਕਰ ਰਹੇ ਹਾਂ।'' ਆਮ ਚੋਣਾਂ ਤੋਂ ਬਾਅਦ ਫਿਰ ਉੱਤਰ ਪ੍ਰਦੇਸ਼ ਸਮੇਤ 5 ਰਾਜਾਂ ਦੀਆਂ ਚੋਣਾਂ 'ਚ ਕਈ ਦਲਾਂ ਨੇ ਈ.ਵੀ.ਐੱਮ. 'ਚ ਗੜਬੜੀ ਦੇ ਦੋਸ਼ ਲਗਾਏ ਸਨ। ਇੱਥੋਂ ਤੱਕ ਕਿ ਗੁਜਰਾਤ ਦੀਆਂ ਚੋਣਾਂ 'ਚ ਵੀ ਪਾਟੀਦਾਰ ਨੇਤਾ ਹਾਰਦਿਕ ਪਟੇਲ ਸਮੇਤ ਕਈ ਲੋਕਾਂ ਨੇ ਈ.ਵੀ.ਐੱਮ. ਨੂੰ ਭਾਜਪਾ ਦੀ ਜਿੱਤ ਦਾ ਕਾਰਨ ਦੱਸਿਆ ਸੀ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਯੂ.ਪੀ. 'ਚ ਹੋਈਆਂ 2 ਸੀਟਾਂ ਦੀਆਂ ਲੋਕ ਸਭਾ ਉੱਪ ਚੋਣਾਂ 'ਚ ਜਿੱਤ ਦੇ ਬਾਅਦ ਵੀ ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਜੇਕਰ ਈ.ਵੀ.ਐੱਮ. ਮਸ਼ੀਨਾਂ 'ਚ ਗੜਬੜੀ ਨਾ ਹੁੰਦੀ ਤਾਂ ਸਾਡੀ ਜਿੱਤ ਦਾ ਅੰਤਰ ਹੋਰ ਵਧ ਹੁੰਦਾ। ਕਾਂਗਰਸ ਨੇ ਸੰਮੇਲਨ 'ਚ ਬੈਲੇਟ ਦੀ ਵਰਤੋਂ ਸ਼ੁਰੂ ਕਰਨ ਦਾ ਪ੍ਰਸਤਾਵ ਪਾਸ ਕਰਦੇ ਹੋਏ ਕਿਹਾ ਕਿ ਕਈ ਵੱਡੇ ਲੋਕਤੰਤਰਾਂ 'ਚ ਇਸ ਦੀ ਵਰਤੋਂ ਹੁੰਦਾ ਹੈ। ਇਸ ਨਾਲ ਚੋਣਾਂ ਦੀ ਪ੍ਰਕਿਰਿਆ 'ਚ ਲੋਕਾਂ ਦੀ ਭਰੋਸੇਯੋਗਤਾ ਵਧੀ। ਬੀਤੇ ਕੁਝ ਮਹੀਨਿਆਂ 'ਚ ਈ.ਵੀ.ਐੱਮ. 'ਚ ਗੜਬੜੀ ਦੀਆਂ ਸ਼ਿਕਾਇਤਾਂ ਵਿਰੋਧੀ ਦਲਾਂ ਵੱਲੋਂ ਕੁਝ ਵਧ ਹੋ ਗਈਆਂ ਹਨ। ਨਵੰਬਰ 'ਚ ਹੋਈਆਂ ਯੂ.ਪੀ. ਦੀਆਂ ਬਾਡੀ ਚੋਣਾਂ ਦੌਰਾਨ ਕਈ ਮਸ਼ੀਨਾਂ 'ਚ ਪਹਿਲਾਂ ਤੋਂ ਹੀ ਭਾਜਪਾ ਦੇ ਖਾਤੇ 'ਚ ਵੋਟ ਪੈਣ ਦੀ ਰਿਪੋਰਟ ਆਈ ਸੀ। ਇਸ 'ਤੇ ਚੋਣ ਅਧਿਕਾਰੀਆਂ ਨੇ ਮਸ਼ੀਨਾਂ 'ਚ ਤਕਨੀਕੀ ਖਾਮੀ ਦੀ ਗੱਲ ਕਹੀ ਸੀ। ਖਾਸ ਤੌਰ 'ਤੇ ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ 'ਚ 403 'ਚੋਂ ਭਾਜਪਾ ਦੀਆਂ 325 ਸੀਟਾਂ ਜਿੱਤਣ 'ਤੇ ਬੀ.ਐੱਸ.ਪੀ. ਚੀਫ ਮਾਇਆਵਤੀ ਚੀਫ ਸਮੇਤ ਕਾਂਗਰਸ ਅਤੇ ਐੱਸ.ਪੀ. ਨੇ ਵੀ ਈ.ਵੀ.ਐੱਮ. 'ਚ ਗੜਬੜੀ 'ਚ ਇਸ ਦਾ ਕਾਰਨ ਦੱਸਿਆ ਸੀ।


Related News