ਦਿੱਲੀ ’ਚ 63 ਲੱਖ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ’ਚ ਭਾਜਪਾ: ਕੇਜਰੀਵਾਲ

05/16/2022 5:12:32 PM

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਪਾਰਟੀ ਰਾਜਧਾਨੀ ’ਚ 63 ਲੱਖ ਲੋਕਾਂ ਦੇ ਘਰਾਂ ਅਤੇ ਦੁਕਾਨਾਂ ’ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ’ਚ ਹੈ, ਜੋ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਤਬਾਹੀ ਹੋਵੇਗੀ। ਕੇਜਰੀਵਾਲ ਨੇ ਸੋਮਵਾਰ ਯਾਨੀ ਕਿ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਲੋਕ ਵੇਖ ਰਹੇ ਹਾਂ ਕਿ ਦਿੱਲੀ ਦੇ ਅੰਦਰ ਭਾਜਪਾ ਸ਼ਾਸਿਤ ਨਗਰ ਨਿਗਮ ਵਲੋਂ ਰਾਜਧਾਨੀ ਦੇ ਕਈ ਥਾਵਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਅਜੇ ਕਈ ਮਹੀਨਿਆਂ ਤੱਕ ਬੁਲਡੋਜ਼ਰ ਚਲਾਏ ਜਾਣਗੇ। ਜਿੰਨਾ ਵੀ ਗੈਰ-ਕਾਨੂੰਨੀ ਕਬਜ਼ਾ ਅਤੇ ਨਿਰਮਾਣ ਹੈ, ਉਹ ਸਾਰੀ ਹਟਾਈ ਜਾਵੇਗੀ। 

ਇਹ ਵੀ ਪੜ੍ਹੋ- ਆਸਾਮ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਟਰੇਨ ’ਚ ਫਸੇ 119 ਲੋਕਾਂ ਲਈ ‘ਫ਼ਰਿਸ਼ਤਾ’ ਬਣੀ ਹਵਾਈ ਫ਼ੌਜ

ਕੇਜਰੀਵਾਲ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਗੈਰ-ਕਾਨੂੰਨੀ ਇਮਾਰਤਾਂ ਬਣਾਈਆਂ ਜਾਣ ਪਰ ਇਸ ’ਚ ਦੋ ਚੀਜ਼ਾਂ ਜ਼ਰੂਰੀ ਹਨ। ਪਹਿਲਾ ਇਹ ਕਿ ਪਿਛਲੇ 75 ਸਾਲਾਂ ’ਚ ਦਿੱਲੀ ਜਿਸ ਤਰ੍ਹਾਂ ਨਾਲ ਬਣੀ ਹੈ, ਉਹ ਯੋਜਨਾਬੱਧ ਢੰਗ ਨਾਲ ਨਹੀਂ ਬਣੀ ਹੈ। ਦਿੱਲੀ ਜਿਸ ਤਰ੍ਹਾਂ ਬਣੀ ਹੈ, ਉਸ ’ਚ 80 ਫ਼ੀਸਦੀ ਤੋਂ ਵਧੇਰੇ ਕਬਜ਼ੇ ਹੇਠ ਆ ਜਾਵੇਗਾ। ਹੁਣ ਸਵਾਲ ਇਹ ਉਠਦਾ ਹੈ ਕਿ ਕੀ ਹੁਣ 80 ਫ਼ੀਸਦੀ ਦਿੱਲੀ ਨੂੰ ਤੋੜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਬਜ਼ੇ ਹਟਾਏ ਜਾ ਰਹੇ ਹਨ, ਨਾ ਕੋਈ ਕਾਗਜ਼ ਹੈ ਅਤੇ ਨਾ ਕੋਈ ਮੌਕਾ ਦਿੱਤਾ ਜਾ ਰਿਹਾ ਹੈ। ਬੁਲਡੋਜ਼ਰ ਲੈ ਕੇ ਬਸ ਕਿਸੇ ਵੀ ਕਾਲੋਨੀ ’ਚ ਪਹੁੰਚ ਜਾਂਦੇ ਹਨ ਅਤੇ ਕਿਸੇ ਦਾ ਵੀ ਘਰ ਜਾਂ ਦੁਕਾਨ ਤੋੜਨ ਲੱਗ ਜਾਂਦੇ ਹਨ। ਉਹ ਆਦਮੀ ਕਾਗਜ਼ ਲੈ ਕੇ ਸੜਕ ’ਤੇ ਖੜ੍ਹਾ ਹੈ। ਉਹ ਚੀਕ ਰਿਹਾ ਹੈ, ਦਇਆ ਦੀ ਭੀਖ ਮੰਗ ਰਿਹਾ ਹੈ ਕਿ ਮੇਰੇ ਕਾਗਜ਼ ਤਾਂ ਵੇਖ ਲਓ। ਮੇਰੇ ਕੋਲ ਕਾਗਜ਼ ਹਨ। ਗੈਰ-ਕਾਨੂੰਨੀ ਹੈ ਅਤੇ ਕਬਜ਼ਾ ਨਹੀਂ ਹੈ।

ਇਹ ਵੀ ਪੜ੍ਹੋ- ਦਿੱਲੀ ਅਗਨੀਕਾਂਡ: ਹਸਪਤਾਲ ’ਚ ਆਪਣਿਆਂ ਦੀ ਭਾਲ ’ਚ ਰੋਂਦੇ-ਕੁਰਲਾਉਂਦੇ ਦਿੱਸੇ ਪਰਿਵਾਰ, ਧੀ ਨੂੰ ਲੱਭਦੀ ਬੇਬੱਸ ਮਾਂ

ਮੈਂ ਇੱਥੇ 40 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਮੇਰੇ ਕੋਲ ਕਾਗਜ਼ ਵੀ ਹਨ ਪਰ ਕੋਈ ਕਾਗਜ਼ ਨਜ਼ਰ ਨਹੀਂ ਆ ਰਿਹਾ, ਸਿਰਫ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਇਹ ਸਹੀ ਨਹੀਂ ਹੈ। ਜਿਸ ਤਰੀਕੇ ਨਾਲ ਕਬਜ਼ੇ ਹਟਾਏ ਜਾ ਰਹੇ ਹਨ, ਅਸੀਂ ਉਸ ਦੇ ਖਿਲਾਫ ਹਾਂ। ਭਾਜਪਾ ਯੋਜਨਾ ਬਣਾ ਰਹੇ ਹਨ ਕਿ ਦਿੱਲੀ ਦੀਆਂ ਸਾਰੀਆਂ ਕੱਚੀਆਂ ਕਲੋਨੀਆਂ ਨੂੰ ਢਾਹ ਦਿੱਤਾ ਜਾਵੇਗਾ। ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ਵਿਚ ਕਰੀਬ 50 ਲੱਖ ਲੋਕ ਰਹਿੰਦੇ ਹਨ। ਉਨ੍ਹਾਂ ਦੀ ਯੋਜਨਾ ਹੈ ਕਿ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਨੂੰ ਢਾਹ ਦਿੱਤਾ ਜਾਵੇਗਾ। ਦਿੱਲੀ ਦੀਆਂ ਝੁੱਗੀਆਂ ਵਿਚ ਕਰੀਬ 10 ਲੱਖ ਲੋਕ ਰਹਿੰਦੇ ਹਨ। ਇਲਾਵਾ ਇਨ੍ਹਾਂ ਲੋਕਾਂ ਨੇ ਤਿੰਨ ਲੱਖ ਦੇ ਕਰੀਬ ਜਾਇਦਾਦਾਂ ਦੀ ਲਿਸਟ ਬਣਾਈ ਹੈ, ਜਿੱਥੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੇ ਨਕਸ਼ੇ ਤੋਂ ਬਾਹਰ ਬਾਲਕੋਨੀ, ਕਮਰਾ ਆਦਿ ਬਣਾ ਦਿੱਤਾ ਹੈ, ਉਹ ਕਬਜ਼ੇ ਤੋੜ ਦਿੱਤੇ ਜਾਣਗੇ। ਇਸ ਤਰ੍ਹਾਂ ਕਰੀਬ 63 ਲੱਖ ਲੋਕਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾ ਜਾਵੇਗਾ। ਮੈਨੂੰ ਲੱਗਦਾ ਹੈ ਕਿ ਇਹ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਤਬਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਕਿਹਾ ਸੀ ਕਿ ਕੱਚੀਆਂ ਕਲੋਨੀਆਂ ਦੇ ਲੋਕਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ।

ਇਹ ਵੀ ਪੜ੍ਹੋ- ਚਾਰ ਧਾਮ ਯਾਤਰਾ ਲਈ ਉਮੜ ਰਹੀ ਸ਼ਰਧਾਲੂਆਂ ਦੀ ਭੀੜ; ਰਜਿਸਟਰੇਸ਼ਨ ਅਤੇ ਯਾਤਰਾ ਕਾਰਡ ਜ਼ਰੂਰੀ


Tanu

Content Editor

Related News