ਭਾਜਪਾ ਨੂੰ ਕਰਨਾਟਕ ਨੇ ਦਿੱਤਾ ਗਮ, ਯੂ. ਪੀ. ਨੇ ਪਲੋਸਿਆ
Sunday, May 14, 2023 - 05:16 AM (IST)
ਨਵੀਂ ਦਿੱਲੀ (ਇੰਟ.)– ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕਰਨਾਟਕ ’ਚ ਝਟਕਾ ਲੱਗਾ ਹੈ। ਉਹ ਕਰਨਾਟਕ ਦੇ ਰਸਤੇ ਦੱਖਣ ਭਾਰਤ ’ਚ ਛਾਉਣ ਲਈ ਬੇਤਾਬ ਸੀ। ਹਾਲਾਂਕਿ ਕਰਨਾਟਕ ’ਚ ਹਾਰ ਦੇ ਗਮ ਨੂੰ ਉੱਤਰ ਪ੍ਰਦੇਸ਼ ਦੀਆਂ ਨਿਗਮ ਚੋਣਾਂ ਨੇ ਥੋੜਾ ਘੱਟ ਕੀਤਾ ਹੈ, ਜਿਥੇ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਇਸ ਨਾਲ ਇਕ ਹੋਰ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਸਿਰਫ ਪ੍ਰਧਾਨ ਮੰਤਰੀ ਦੇ ਨਾਂ ’ਤੇ ਜਿੱਤਿਆ ਨਹੀਂ ਜਾ ਸਕਦਾ ਹੈ। ਚੋਣਾਂ ’ਚ ਜਿੱਤ ਹਾਸਲ ਕਰਨ ਲਈ ਲੋਕਾਂ ਨੇ ‘ਰੀਅਲ ਵਰਕ’ ਦੇਖਣਾ ਹੈ।
ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜੇ ਤੋਂ ਬਾਅਦ ਕਾਂਗਰਸ ’ਚ ਛਿੜੀ ਨਵੀਂ ਚਰਚਾ: ਇਸ ਫ਼ੈਸਲੇ ਕਾਰਨ ਢਹਿ-ਢੇਰੀ ਹੋਇਆ ਜਲੰਧਰ ਦਾ 'ਕਿਲ੍ਹਾ'
ਇਹ ਉਹੀ ਚੀਜ਼ ਹੈ ਜੋ ਲੋਕਾਂ ਨੂੰ ਯੂ. ਪੀ. ’ਚ ਦਿਖਾਈ ਦਿੱਤੀ ਹੈ। ਮੁੱਖ ਮੰਤਰੀ ਯੋਗ ਆਦਿੱਤਿਆਨਾਥ ਦੀ ਅਗਵਾਈ ’ਚ ਸੂਬੇ ’ਚ ਗੈਂਗਸਟਰਾਂ ’ਤੇ ਲਗਾਮ ਲੱਗੀ, ਨਿਵੇਸ਼ ਨੂੰ ਖਿੱਚਣ ਲਈ ਕਦਮ ਚੁੱਕੇ ਗਏ, ਸਰਕਾਰੀ ਸਕੀਮਾਂ ਦਾ ਫਾਇਦਾ ਘਰ-ਘਰ ਪਹੁੰਚਾਉਣ ਲਈ ਸਿਸਟਮ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਹੋਇਆ ਹੈ, ਜਿਸ ਦਾ ਨਤੀਜਾ ਨਿਗਮ ਚੋਣਾਂ ’ਚ ਵੀ ਦੇਖਣ ਨੂੰ ਮਿਲਿਆ।
ਭਾਜਪਾ ਨੂੰ ਕੇਂਦਰੀ ਨੇਤਾਵਾਂ ਤੋਂ ਇਲਾਵਾ ਮਜ਼ਬੂਤ ਖੇਤਰੀ ਨੇਤਾਵਾਂ ਨੂੰ ਵੱਡੀ ਭੂਮਿਕਾ ਦੇਣ ’ਤੇ ਵਿਚਾਰ ਕਰਨਾ ਪੈ ਸਕਦਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸੂਬਿਆਂ ’ਚ ਮਜ਼ਬੂਤ ਲੀਡਰਸ਼ਿਪ ਵਿਰੋਧੀਆਂ ਦਾ ਮੁਕਾਬਲਾ ਕਰਨ ’ਚ ਸਹਾਇਕ ਹੁੰਦੀ ਹੈ, ਖਾਸ ਤੌਰ ’ਤੇ ਵਿਰੋਧੀ ਪਾਰਟੀਆਂ ਕੋਲ ਵੀ ਮਜ਼ਬੂਤ ਖੇਤਰੀ ਨੇਤਾ ਹੋਣ ਦੀ ਹਾਲਤ ’ਚ। ਉਨ੍ਹਾਂ ਨੇ ਮੰਨਿਆ ਕਿ ਕਰਨਾਟਕ ’ਚ ਇਹ ਸਪਸ਼ਟ ਤੌਰ ’ਤੇ ਗਾਇਬ ਸੀ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਰਨਾਟਕ ’ਚ ਕਾਂਗਰਸ ਦੇ ਹੱਥੋਂ ਮਿਲੀ ਹਾਰ ਨੇ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਸਥਾਨਕ ਨੇਤਾਵਾਂ ਨੂੰ ਮਜ਼ਬੂਤ ਭੂਮਿਕਾ ’ਚ ਲਿਆਉਣ ਦੀ ਦਿਸ਼ਾ ’ਚ ਸੋਚਣ ਲਈ ਮਜਬੂਰ ਕੀਤਾ ਹੈ। ਕਾਰਨ ਦੋਵਾਂ ਿਵਰੋਧੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸਾਲ 3 ਹੋਰ ਸੂਬਿਆਂ ਦੀਆਂ ਚੋਣਾਂ ’ਚ ਸਿੱਧੀ ਟੱਕਰ ਦਾ ਸਾਹਮਣਾ ਕਰਨਾ ਹੈ।
ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ (ਤਸਵੀਰਾਂ)
ਭਾਜਪਾ ਨੇ ਕਰਨਾਟਕ ਦੀਆਂ ਪੂਰੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰ ’ਚ ਰੱਖਿਆ ਅਤੇ ਰਾਸ਼ਟਰੀ ਮੁੱਦਿਆਂ ਨੂੰ ਤਰਜ਼ੀਹ ਦਿੱਤੀ। ਜਦਕਿ ਕਾਂਗਰਸ ਨੇ ਸਥਾਨਕ ਮੁੱਦਿਆਂ ’ਤੇ ਚੋਣ ਲੜੀ, ਮੁੱਖ ਮੰਤਰੀ ਬਸਵਰਾਜ ਬੋਮਈ ਵਿਰੁੱਧ ਜਨਤਾ ਵਿਚਾਲੇ ‘40 ਫੀਸਦੀ ਕਮੀਸ਼ਨ ਸਰਕਾਰ’ ਦਾ ਤਰਕ ਰੱਖਿਆ ਅਤੇ ਸਿੱਧਰਮੱਈਆ ਤੇ ਸੂਬਾ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਦੇ ਆਲੇ-ਦੁਆਲੇ ਚੋਣ ਪ੍ਰਚਾਰ ਨੂੰ ਅੱਗੇ ਵਧਾਇਆ।
‘ਆਪਨਾ ਦਲ’ ਨੇ ਜਿੱਤੀਆਂ ਦੋਵੇਂ ਵਿਧਾਨ ਸਭਾ ਸੀਟਾਂ, ਬੀਜਦ ਨੇ ਝਾਰਸੁਗੁਡਾ ਉੱਪ ਚੋਣ ਜਿੱਤੀ
ਉੱਧਰ ਯੂ. ਪੀ. ਦੇ ਛਾਨਬੇ ਅਤੇ ਸਵਾਰ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉੱਪ ਚੋਣਾਂ ’ਚ ਸੱਤਾਧਾਰੀ ਭਾਜਪਾ ਦੀ ਸਹਿਯੋਗੀ ‘ਆਪਨਾ ਦਲ’ ਨੇ ਜਿੱਤ ਦਰਜ ਕੀਤੀ ਹੈ। ‘ਆਪਨਾ ਦਲ’ ਉਮੀਦਵਾਰ ਰਿੰਕੀ ਕੋਲ ਨੇ ਛਾਨਬੇ ਸੀਟ ਤੋਂ ਸਪਾ ਉਮੀਦਵਾਰ ਕੀਰਤੀ ਕੋਲ ਨੂੰ 9589 ਵੋਟਾਂ ਨਾਲ ਜਦਕਿ ਸ਼ਫੀਕ ਅਹਿਮਦ ਅੰਸਾਰੀ ਨੇ ਸਪਾ ਉਮੀਦਵਾਰ ਅਨੁਰਾਧਾ ਪਟੇਲ ਨੂੰ 8724 ਵੋਟਾਂ ਨਾਲ ਹਰਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।